ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਹਨ। ਦਰਅਸਲ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ, ਇੱਕ ਵਾਰ ਫਿਰ ਆਪਣੇ ਅਜੀਬ ਬਿਆਨ ਕਾਰਨ ਸੁਰਖੀਆਂ ਵਿੱਚ ਹਨ।
ਸਾਧਵੀ ਪ੍ਰਗਿਆ ਨੇ ਕਿਹਾ ਕਿ ਮਹਿੰਗਾਈ ਵਰਗਾ ਕੁੱਝ ਨਹੀਂ ਹੈ ਬਲਕਿ ਇਹ ਸਿਰਫ ਕਾਂਗਰਸ ਦੀ ਮਾਨਸਿਕਤਾ ਹੈ। ਇਹ ਸਭ ਫੋਕਟ ਦਾ ਪ੍ਰਚਾਰ ਹੈ। ਇਹ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਡੀਜ਼ਲ ਮਹਿੰਗਾ ਹੈ, ਪੈਟਰੋਲ ਮਹਿੰਗਾ ਹੈ। ਪ੍ਰਗਿਆ ਠਾਕੁਰ ਨੇ ਇਹ ਬਿਆਨ 50 ਨਵੀਆਂ ਬੱਸਾਂ ਦੇ ਲਾਂਚ ਪ੍ਰੋਗਰਾਮ ਦੌਰਾਨ ਦਿੱਤਾ ਹੈ, ਜਿਸ ਵਿੱਚ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸ਼ਾਮਿਲ ਸਨ। ਇਸ ਮੌਕੇ ਮੰਤਰੀ ਭੁਪੇਂਦਰ ਸਿੰਘ ਵੀ ਮੰਚ ‘ਤੇ ਮੌਜੂਦ ਸਨ।
ਇਹ ਵੀ ਪੜ੍ਹੋ : ਗੰਨਾ ਕਿਸਾਨਾਂ ਤੇ ਸਰਕਾਰ ਵਿਚਕਾਰ ਹੋਇਆ ਸਮਝੌਤਾ, ਜਲੰਧਰ ਹਾਈਵੇ ‘ਤੇ ਧਰਨਾ ਖਤਮ
ਹਾਲਾਂਕਿ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਦੇ ਇਸ ਬਿਆਨ ‘ਤੇ ਹੁਣ ਕਾਂਗਰਸ ਵੱਲੋ ਪਲਟਵਾਰ ਵੀ ਸ਼ੁਰੂ ਹੋ ਚੁੱਕੇ ਹਨ।
ਇਹ ਵੀ ਦੇਖੋ : ਪੁੱਤ Yuvraj ਨੂੰ ਚੇਤੇ ਕਰ ਭਾਵੁਕ ਹੋਏ Yograj Singh, ਖੋਲੇ Yuvraj Singh ਬਾਰੇ ਅਣਸੁਣੇ ਰਾਜ਼ |