bjp mp sakshi maharaj: ਆਪਣੇ ਬਿਆਨਾਂ ਦੇ ਕਾਰਨ ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਬੀਜੇਪੀ ਸੰਸਦ ਸਾਕਸ਼ੀ ਮਹਾਰਾਜ ਨੇ ਇੱਕ ਵਾਰ ਵਿਵਾਦਿਤ ਬਿਆਨ ਦਿੱਤਾ ਹੈ।ਸਾਕਸ਼ੀ ਮਹਾਰਾਜ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਦੇ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਹੈ।ਸਾਕਸ਼ੀ ਮਹਰਾਜ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਹੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਕਰਵਾਈ ਸੀ।ਉਨਾਵ ‘ਚ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਦੌਰਾਨ ਭਾਸ਼ਣ ਦਿੰਦਿਆਂ ਉਨਾਂ ਨੇ ਇਹ ਵਿਵਾਦਿਤ ਟਿੱਪਣੀ ਕੀਤੀ।ਸਾਕਸ਼ੀ ਮਹਾਰਾਜ ਨੇ ਕਿਹਾ, ਸੁਭਾਸ਼ ਚੰਦਰ ਬੋਸ ਨੂੰ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ।ਮੇਰਾ ਦੋਸ਼ ਹੈ ਕਿ ਕਾਂਗਰਸ ਨੇ ਹੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਕਰਾਈ।
ਬੋਸ ਦੀ ਲੋਕਪ੍ਰਿਯਤਾ ਦੇ ਅੱਗੇ ਪੰਡਿਤ ਨਹਿਰੂ ਤਾਂ ਕਿਤੇ ਠਹਿਰਦੇ ਹੀ ਨਹੀਂ ਸੀ।ਮਹਾਤਮਾ ਗਾਂਧੀ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਦੇ ਅੱਗੇ ਕਿਤੇ ਨਹੀਂ ਠਹਿਰਦੇ ਸੀ।ਸਾਕਸ਼ੀ ਮਹਾਰਾਜ ਨੇ ਅੱਗੇ ਕਿਹਾ ਕਿ, ਸੁਭਾਸ਼ ਚੰਦਰ ਬੋਸ ਉਹ ਸ਼ਖਸੀਅਤ ਸੀ ਜਿਨਾਂ੍ਹ ਨੇ ਨਾਅਰਾ ਦਿੱਤਾ ਕਿ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ।ਅੰਗਰੇਜ਼ ਇੰਨੇ ਸਿੱਧੇ ਨਹੀਂ ਸੀ ਕਿ ਮੰਗਣ ਤੋਂ ਆਜ਼ਾਦੀ ਦੇ ਦਿੰਦੇ।ਇਸ ਆਜ਼ਾਦੀ ਲਈ ਕਈ ਲੋਕ ਸ਼ਹੀਦ ਹੋ ਗਏ।ਉਨ੍ਹਾਂ ਨੇ ਅੱਗੇ ਕਿਹਾ ਕਿ ਲਹੂ ਦੇ ਭਾਅ ਨਾਲ ਸਾਥੋਂ ਆਜ਼ਾਦੀ ਖ੍ਰੀਦੀ ਸੀ।ਮਹੱਤਵਪੂਰਨ ਹੈ ਕਿ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਨੂੰ ਬੀਜੇਪੀ ਨੇ ਪਰਾਕ੍ਰਮ ਦਿਵਸ ਦੇ ਰੂਪ ‘ਚ ਮਨਾਇਆ।ਇਸ ਮੌਕੇ ‘ਤੇ ਦੇਸ਼ ਭਰ ‘ਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।ਇਸ ਸਿਲਸਿਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਪਹੁੰਚੇ ਸਨ।ਮੋਦੀ ਨੇ ਕਿਹਾ ਕਿ ਦੇਸ਼ ਨੇ ਇਹ ਤੈਅ ਕੀਤਾ ਹੈ ਕਿ ਹੁਣ ਹਰ ਸਾਲ ਸਾਨੂੰ ਨੇਤਾਜੀ ਦੀ ਜਯੰਤੀ, ਭਾਵ 23 ਜਨਵਰੀ ਨੂੰ ‘ਪਰਾਕ੍ਰਮ ਦਿਵਸ’ ਦੇ ਰੂਪ ‘ਚ ਮਨਾਇਆ ਕਰਨਗੇ।