ਉੱਤਰ ਪ੍ਰਦੇਸ਼ ਦੇ ਉਨਾਓ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖਾਧੜੀ ਕਰਨ ਵਾਲੇ ਦੋ ਲੋਕਾਂ ਨੇ ਜਾਅਲੀ ਚੈੱਕ ਲਗਾ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ 97,500 ਰੁਪਏ ਕੱਡਵਾ ਲੈ ਲਏ ਹਨ।
ਬਦਮਾਸ਼ਾਂ ਨੇ ਤੀਜਾ ਚੈੱਕ ਵੀ ਲਗਾਇਆ ਸੀ, ਪਰ ਪੈਸੇ ਨਹੀਂ ਕਢਵਾ ਸਕੇ। ਇਸ ਮਾਮਲੇ ਵਿੱਚ ਪੁਲਿਸ ਨੇ ਬਿਹਾਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਸੰਸਦ ਮਾਰਗ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਕਿਸੇ ਨੇ ਦੋ ਜਾਅਲੀ ਚੈਕਾਂ ਰਾਹੀਂ ਉਨ੍ਹਾਂ ਦੇ ਐਸਬੀਆਈ ਬੈਂਕ ਖਾਤੇ ਵਿੱਚੋਂ 97,500 ਰੁਪਏ ਕੱਢਵਾ ਲਏ ਹਨ।
ਇਹ ਵੀ ਪੜ੍ਹੋ : ਭਾਰਤ ਦੀ ਬਜਾਏ UAE ‘ਚ ਹੋਵੇਗਾ ਟੀ -20 ਵਰਲਡ ਕੱਪ, ਕੋਰੋਨਾ ਸੰਕਟ ਕਾਰਨ BCCI ਨੇ ਲਿਆ ਫੈਸਲਾ
ਪੁਲਿਸ ਦੇ ਅਨੁਸਾਰ ਮੁਲਜ਼ਮਾਂ ਨੇ ਪਹਿਲਾਂ ਸਾਕਸ਼ੀ ਮਹਾਰਾਜ ਦੇ ਬੈਂਕ ਖਾਤੇ ਵਿੱਚੋਂ ਜਾਅਲੀ ਚੈਕਾਂ ਰਾਹੀਂ ਉਨ੍ਹਾਂ ਦੇ ਇੱਕ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ। ਉਸ ਤੋਂ ਬਾਅਦ ਯੂਪੀਆਈ ਦੁਆਰਾ ਤਿੰਨ ਵੱਖ-ਵੱਖ ਖਾਤਿਆਂ ਵਿੱਚ ਪੈਸੇ ਭੇਜੇ ਗਏ ਸਨ। ਬਾਅਦ ਵਿੱਚ ਏਟੀਐਮ ਤੋਂ ਸਾਰੇ ਪੈਸੇ ਕੱਢਵਾ ਲਏ ਗਏ। ਮਾਮਲਾ ਹਾਈ ਪ੍ਰੋਫਾਈਲ ਦਾ ਸੀ, ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆਈ। ਪੁਲਿਸ ਨੇ ਇੱਕ ਦੋਸ਼ੀ ਨਿਹਾਲ ਸਿਨਹਾ (27) ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਅਤੇ ਉਸ ਨੂੰ ਰਿਮਾਂਡ ‘ਤੇ ਲਿਆ ,ਤਾਂ ਇਸ ਦੌਰਾਨ ਉਸ ਨੇ ਪੁੱਛਗਿੱਛ ਵਿੱਚ ਦਿਨੇਸ਼ ਰਾਏ ਦਾ ਨਾਮ ਲਿਆ। ਉਸ ਤੋਂ ਬਾਅਦ ਦਿਨੇਸ਼ ਰਾਏ ਨੂੰ ਵੀ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਨਵੀਂ ਦਿੱਲੀ ਦੇ ਡੀਸੀਪੀ ਦੀਪਕ ਯਾਦਵ ਨੇ ਕਿਹਾ ਕਿ ਨਿਹਾਲ ਸਿਨਹਾ ਅਤੇ ਦਿਨੇਸ਼ ਰਾਏ ਨਾਮ ਦੇ ਦੋ ਧੋਖੇਬਾਜ਼ਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਹਾਲ ਸਿਨਹਾ ਬੀ ਐਸ ਸੀ ਡਿਗਰੀ ਧਾਰਕ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਬੈਂਕ ਖਾਤਿਆਂ ਵਿਚੋਂ ਕਰੋੜਾਂ ਰੁਪਏ ਕੱਢਵਾ ਲਏ ਹਨ।
ਇਹ ਵੀ ਦੇਖੋ : ਟੀਚਰ ਪਤੀ-ਪਤਨੀ ਨੇ ਘਰ ਵਿਚ ਸਾਂਭ ਕੇ ਰੱਖਿਆ ਸੱਭਿਆਚਾਰ, ਚਰਖੇ, ਦਰੀਆਂ, ਖੇਤੀ ਦੇ ਪੁਰਾਣੇ ਸੰਦ ਸਾਂਭ ਰੱਖੇ