bjp parliament party meeting: ਸੰਸਦ ਭਵਨ ‘ਚ ਅੱਜ ਬੀਜੇਪੀ ਦੀ ਸੰਸਦ ਦਲ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ ਪੱਛਮੀ ਬੰਗਾਲ ਦੀ ਜਿੱਤ ਸੁਨਿਸ਼ਚਿਤ ਹੈ।ਪੀਐੱਮ ਮੋਦੀ ਨੇ ਇਹ ਵੀ ਕਿਹਾ ਕਿ ਬੰਗਾਲ ਸਮੇਤ ਪੰਜ ਸੂਬਿਆਂ ‘ਚ ਜਿਨ੍ਹਾਂ ਲੋਕਾਂ ਦੀ ਡਿਊਟੀ ਲੱਗੀ ਹੈ, ਉਹ ਆਪਣੀ ਜਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ।ਬੰਗਾਲ ਤੋਂ ਇਲਾਵਾ ਅਸਮ, ਕੇਰਲ, ਤਾਮਿਲਨਾਡੂ ਅਤੇ ਪੁੱਡੂਚੇਰੀ ‘ਚ ਵਿਧਾਨਸਭਾ ਚੋਣਾਂ ਦੀਆਂ ਤਾਰੀਖਾਂ ਦੀ ਘੋਸ਼ਣਾ ਹੋ ਗਈ ਹੈ।ਸੰਸਦੀ ਦਲ ਦੀ ਬੈਠਕ ਤੋਂ ਬਾਅਦ ਕੇਂਦਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਬੈਠਕ ‘ਚ ਪੀਐੱਮ ਮੋਦੀ ਨੇ ਸਾਰੇ ਸੰਸਦਾਂ ਨੂੰ ਵੈਕਸੀਨੇਸ਼ਨ ਪ੍ਰੋਗਰਾਮ ‘ਚ ਲੋਕਾਂ ਨਾਲ ਜੁੜਨ ਅਤੇ ਵੈਕਸੀਨੇਸ਼ਨ ਲਈ ਵਿਵਸਥਾ ਕਰਨ ਨੂੰ ਕਿਹਾ ਹੈ।ਨਾਲ ਹੀ ਸਾਰੇ ਸੰਸਦਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੋਰੋਨਾ ਕਾਲ ‘ਚ ਲੋਕਾਂ ਦੀ ਮੱਦਦ ਕਰੇ।
ਸੰਸਦ ‘ਚ ਗੈਰਹਾਜ਼ਿਰ ਰਹਿਣ ਨੂੰ ਲੈ ਕੇ ਵੀ ਪੀਐੱਮ ਮੋਦੀ ਨੇ ਸੰਸਦਾਂ ਨੂੰ ਨਸੀਹਤ ਦਿੱਤੀ।ਪੀਐੱਮ ਮੋਦੀ ਨੇ ਕਿਹਾ ਕਿ ਸਾਰੇ ਸੰਸਦਾਂ ਨੂੰ ਸਦਨ ਦੇ ਅੰਦਰ ਹਾਜ਼ਰ ਰਹਿਣਾ ਚਾਹੀਦਾ।ਵਾਰ-ਵਾਰ ਕਹਿਣਾ ਚੰਗਾ ਨਹੀਂ ਲੱਗਦਾ ਹੈ।ਦੂਜੇ ਪਾਸੇ ਬੈਠਕ ‘ਚ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਪ੍ਰਕਾਸ਼ ਨੱਡਾ ਨੇ ਕਿਹਾ ਕਿ ਹੁਣ ਪੰਜ ਸੂਬਿਆਂ ‘ਚ ਚੋਣਾਂ ਹੋ ਰਹੀਆਂ ਹਨ, ਇਸ ਲਈ ਸਾਰੇ ਨੇਤਾਵਾਂ ਨੂੰ ਚੋਣਾਵ ‘ਚ ਜੁਟ ਜਾਣਾ ਚਾਹੀਦਾ ਅਤੇ ਜਿਸ ਨੂੰ ਜੋ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸਨੂੰ ਸਹੀ ਢੰਗ ਨਾਲ ਨਿਭਾਉਣਗੇ।ਨੱਡਾ ਨੇ ਪੀਐੱਮ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕੋਰੋਨਾ ਕਾਲ ਦੌਰਾਨ ਪਿਛਲੇ ਇੱਕ ਸਾਲ ‘ਚ ਪੀਐੱਮ ਮੋਦੀ ਨੇ ਬਹੁਤ ਕੰਮ ਕੀਤਾ ਹੈ।ਨੱਡਾ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਦੇਸ਼ ‘ਚ 75 ਥਾਵਾਂ ‘ਤੇ ਅਮਿੰ੍ਰਤ ਮਹਾਉਤਸਵ ਦੇ ਨਾਮ ਨਾਲ ਆਯੋਜਨ ਕੀਤਾ ਜਾਵੇ।ਇਹ ਪ੍ਰੋਗਰਾਮ ਦੇਸ਼ ਭਰ ‘ਚ 75 ਥਾਵਾਂ ‘ਤੇ 75 ਹਫਤੇ ਤੱਕ ਚੱਲੇਗਾ।12 ਮਾਰਚ ਤੋਂ ਸਾਬਰਮਤੀ ਆਸ਼ਰਮ ਨਾਲ ਇਸਦੀ ਸ਼ੁਰੂਆਤ ਹੋਵੇਗੀ।
ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”