ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਦੇ ‘ਪਰਿਵਾਰਵਾਦ’ ਦੇ ਤੰਜ ਤੋਂ ਬਾਅਦ BJP ਪਾਰਟੀ ਨੇ ਇਕਜੁੱਟਤਾ ਦਿਖਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਆਪਣੇ BIO ਬਦਲ ਲਏ ਹਨ। ਉਨ੍ਹਾਂ ਦੇ ਆਪਣੇ ਨਾਵਾਂ ਦੇ ਅੱਗੇ ਮੈਂ ‘ਮੋਦੀ ਦਾ ਪਰਿਵਾਰ’ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ।
ਕਈ ਭਾਜਪਾ ਨੇਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨਾਮਾਂ ਦੇ ਨਾਲ ‘ਮੋਦੀ ਦਾ ਪਰਿਵਾਰ’ ਜੋੜਿਆ ਹੈ। ਇਹ ਕਦਮ ਤੇਲੰਗਾਨਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਬਾਅਦ ਆਇਆ ਹੈ। ਤੇਲੰਗਾਨਾ ‘ਚ ਲਾਲੂ ਯਾਦਵ ਨੂੰ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ 140 ਕਰੋੜ ਲੋਕ ਉਨ੍ਹਾਂ ਦਾ ਪਰਿਵਾਰ ਹਨ।
ਇਹ ਵੀ ਪੜ੍ਹੋ : ਮੋਹਾਲੀ ‘ਚ ਮਾਲ ਦੇ ਬਾਹਰ ਸਕਾਰਪਿਓ ‘ਚ ਆਏ ਬੰਦਿਆਂ ਨੇ ਚਲਾ ‘ਤੇ ਰੌਂ.ਦ, ਇੱਕ ਬੰਦਾ ਹੋਇਆ ਰੱਬ ਨੂੰ ਪਿਆਰਾ
ਸ਼ਾਹ ਅਤੇ ਨੱਡਾ ਤੋਂ ਇਲਾਵਾ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ, ਡਾ: ਵੀਰੇਂਦਰ ਕੁਮਾਰ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਅਨੁਰਾਗ ਠਾਕੁਰ, ਬੁਲਾਰੇ ਸੰਬਿਤ ਪਾਤਰਾ, ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ, ਕੇਂਦਰੀ ਮੰਤਰੀ ਪੀਯੂਸ਼ ਗੋਇਲ, ਗਿਰੀਰਾਜ ਸਿੰਘ, ਜਯੋਤੀਰਾਦਿੱਤਿਆ ਸਿੰਧਿਆ, ਸਾਂਸਦ ਮਨੋਜ ਤਿਵਾਰੀ, ਪ੍ਰੇਮ ਸਿੰਘ ਤਮਾਂਗ ਸਮੇਤ ਕਈ ਵੱਡੇ ਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਾਂ ਬਦਲ ਲਏ ਹਨ।
ਵੀਡੀਓ ਲਈ ਕਲਿੱਕ ਕਰੋ -: