bjp press conference attacks congress leader: ਕੋਰੋਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਤਕਰਾਰ ਜਾਰੀ ਹੈ।ਮੰਗਲਵਾਰ ਨੂੰ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਪੱਤਰ ਜਾਰੀ ਕਰਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ।ਹੁਣ ਭਾਰਤੀ ਜਨਤਾ ਪਾਰਟੀ ਵਲੋਂ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਅਤੇ ਕਾਂਗਰਸ ‘ਤੇ ਪਲਟਵਾਰ ਕੀਤਾ ਹੈ।ਸੰਬਿਤ ਪਾਤਰਾ ਵਲੋਂ ਨਿਸ਼ਾਨਾ ਸਾਧਿਆ ਗਿਆ ਕਿ ਕਾਂਗਰਸ ਸਾਸ਼ਤ ਸੂਬਿਆਂ ਤੋਂ ਹੀ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਈ, ਸਭ ਤੋਂ ਮਾੜਾ ਪ੍ਰਭਾਵ ਵੀ ਉੱਥੇ ਹੀ ਪਿਆ, ਵੈਕਸੀਨੇਸ਼ਨ ਦੀ ਹੌਲ਼ੀ ਰਫਤਾਰ ਵੀ ਉਨ੍ਹਾਂ ਸੂਬਿਆਂ ‘ਚ ਹੈ।
ਅਜਿਹੇ ‘ਚ ਰਾਹੁਲ ਗਾਂਧੀ ਨੂੰ ਇਸ ਪ੍ਰਕਾਰ ਦੋਸ਼ ਨਹੀਂ ਲਗਾਉਣੇ ਚਾਹੀਦੇ।ਬੀਜੇਪੀ ਵਲੋਂ ਦੋਸ਼ ਲਗਾਇਆ ਗਿਆ ਕਿ ਕਾਂਗਰਸ ਸ਼ਾਸਤ ਪ੍ਰਦੇਸ਼ਾਂ ‘ਚ ਵੈਕਸੀਨ ਦੀ ਬਰਬਾਦੀ ਸਭ ਤੋਂ ਜਿਆਦਾ ਹੈ।ਬੀਜੇਪੀ ਬੁਲਾਰੇ ਨੇ ਕਿਹਾ ਕਿ ਦੇਸ਼ ‘ਚ ਇੱਕ ਦਿਨ ‘ਚ 80 ਤੋਂ ਵੱਧ ਵੈਕਸੀਨ ਦੀ ਡੋਜ਼ ਲਗਾਈ ਹੈ।
ਅਜਿਹੇ ‘ਚ ਸਾਨੂੰ ਪਤਾ ਸੀ ਕਿ ਕੁਝ ਚੰਗਾ ਹੋਵੇਗਾ ਤਾਂ ਰਾਹੁਲ ਗਾਂਧੀ ਅੜਿੱਕਾ ਲਗਾਉਣਗੇ।ਰਾਹੁਲ ਗਾਂਧੀ ਵਲੋਂ ਹਮੇਸ਼ਾ ਕੋਰੋਨਾ ਦੇ ਵਿਰੁੱਧ ਜਾਰੀ ਲੜਾਈ ਨੂੰ ਡਿਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਜਿਨ੍ਹਾਂ ਸੂਬਿਆਂ ‘ਚ 21 ਜੂਨ ਨੂੰ ਵੀ ਘੱਟ ਟੀਕਾਕਰਨ ਹੋਇਆ, ਸੰਬਿਤ ਪਾਤਰਾ ਨੇ ਉਨਾਂ੍ਹ ‘ਤੇ ਵੀ ਸਵਾਲ ਖੜੇ ਕੀਤੇ।ਸੰਬਿਤ ਪਾਤਰਾ ਨੇ ਕਿਹਾ ਕਿ ਘੱਟ ਵੈਕਸੀਨ ਲਗਾਉਣ ਲਈ ਕਿਸਨੇ ਕਿਹਾ ਸੀ।ਸੰਬਿਤ ਪਾਤਰਾ ਨੇ ਦਿੱਲੀ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ।