bjp richest party the world alleges rajasthan cm: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਰਤੀ ਜਨਤਾ ਪਾਰਟੀ ‘ਤੇ ਵੱਡਾ ਦੋਸ਼ ਲਾਇਆ ਹੈ।ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਗਹਿਲੋਤ ਨੇ ਕਿਹਾ ਹੈ ਕਿ ਬੀਜੇਪੀ ਦੁਨੀਆ ਦੀ ਸਭ ਤੋਂ ਧਨੀ ਪਾਰਟੀ ਹੈ, ਉਸਦੇ ਕੋਲ ਪੈਸਿਆਂ ਦੀ ਘਾਟ ਨਹੀਂ ਹੈ।ਉਨਾਂ੍ਹ ਨੇ ਕਿਹਾ ਕਿ ਬੀਜੇਪੀ ਪੈਸਿਆਂ ਦੇ ਬਲ ‘ਤੇ ਚੋਣਾਂ ਜਿੱਤਣਾ ਚਾਹੁੰਦੀ ਹੈ।ਰੈਲੀ ਦੌਰਾਨ ਗਹਿਲੋਤ ਨੇ ਕਿਹਾ ਕਿ ਬੀਜੇਪੀ ਦੀ ਸਰਕਾਰ ਨੇ ਨੋਟਬੰਦੀ ਕੀਤੀ ਅਤੇ ਉਦਯੋਗਪਤੀਆਂ ਨੂੰ ਵੀ ਡਰਾਉਣ ਦਾ ਕੰਮ ਕੀਤਾ ਹੈ।ਉਨਾਂ੍ਹ ਨੇ ਕਿਹਾ ਕਿ ਪਾਰਟੀ ਇਲੈਕਟ੍ਰਾਲ ਬਾਂਡ ਦੇ ਰਾਹੀਂ ਪੈਸਾ ਕਮਾ ਰਹੀ ਹੈ।ਅਸ਼ੋਕ ਗਹਿਲੋਤ ਨੇ ਕਿਹਾ, ਬੀਜੇਪੀ ਦੀ ਸਰਕਾਰ ਨੇ ਪਾਰਟੀ ਲਈ ਪੈਸਾ ਕਮਾਉਣ ਦਾ ਨਵਾਂ ਤਰੀਕਾ ਖੋਜਿਆ ਹੈ।ਸਰਕਾਰ ਨੇ ਇਲੈਕਟ੍ਰਾਲ ਬਾਂਡ ਜਾਰੀ ਕੀਤਾ ਹੈ ਜਿਸਦੇ ਰਾਹੀਂ ਬੀਜੇਪੀ ਨੂੰ ਖੂਬ ਪੈਸਾ ਮਿਲ ਰਿਹਾ ਹੈ।
ਜੇਕਰ ਉਦਯੋਗਪਤੀ 100 ਕਰੋੜ ਦਾ ਬਾਂਡ ਖ੍ਰੀਦਦੇ ਹਨ ਤਾਂ 65 ਕਰੋੜ ਬੀਜੇਪੀ ਦੇ ਖਾਤੇ ‘ਚ ਜਾਂਦਾ ਹੈ ਜਦੋਂ ਕਿ ਪੰਜ ਕਰੋੜ ‘ਚ ਸਾਰੀਆਂ ਪਾਰਟੀਆਂ ਨੂੰ ਵੰਡ ਦਿੱਤਾ ਜਾਂਦਾ ਹੈ।ਮੈਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਇਸ ‘ਤੇ ਰੋਕ ਲਗਾਏਗੀ।ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਵੀ ਗਹਿਲੋਤ ਨੇ ਬੀਜੇਪੀ ‘ਤੇ ਨਿਸ਼ਾਨਾ ਸਾਧਿਆ।ਉਨਾਂ੍ਹ ਨੇ ਦੋਸ਼ ਲਾਇਆ ਕਿ ਬੀਜੇਪੀ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ।ਗਹਿਲੋਤ ਨੇ ਕਿਹਾ, ਭਾਰੀ ਸੰਖਿਆ ‘ਚ ਕਿਸਾਨਾਂ ਨੇ ਵੋਟ ਦੇ ਕੇ ਬੀਜੇਪੀ ਨੂੰ ਪ੍ਰਚੰਡ ਬਹੁਮਤ ਦਿੱਤਾ ਪਰ ਉਹੀ ਪਾਰਟੀ ਹੁਣ ਕਿਸਾਨਾਂ ਦੀ ਨਹੀਂ ਸੁਣ ਰਹੀ ਹੈ।ਸਰਕਾਰ ਆਪਣੀ ਗੱਲ ‘ਤੇ ਅੜੀ ਹੋਈ ਹੈ।ਦੱਸਣਯੋਗ ਹੈ ਕਿ ਸੂਬੇ ‘ਚ ਤਿੰਨ ਸੀਟਾਂ ‘ਤੇ ਉਪਚੋਣਾਂ ਹੋ ਰਹੀਆਂ ਹਨ।ਇਹ ਤਿੰਨ ਸੀਟਾਂ ਹਨ ਚੁਰੂ ਜ਼ਿਲੇ ਦੁ ਸੁਜ਼ਾਨਗੜ, ਭੀਲਵਾੜਾ ਜ਼ਿਲੇ ਦੇ ਸਹਾੜਾ ਅਤੇ ਉਦੇਪੁਰ ਜ਼ਿਲੇ ਦੇ ਰਾਜਸਮੰਦ ਕਾਂਗਰਸ ਦੀ ਕੋਸ਼ਿਸ਼ ਹੈ ਕਿ ਸਾਰੀਆਂ ਸੀਟਾਂ ਨੂੰ ਜਿੱਤ ਕੇ ਪਾਰਟੀ ਨੂੰ ਹੋਰ ਵੱਧ ਮਜ਼ਬੂਤ ਬਣਾਇਆ ਜਾਵੇ।
Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ