ਰਾਜਸਥਾਨ, ਛੱਤੀਸਗੜ੍ਹ ਤੇ ਮੱਧਪ੍ਰਦੇਸ਼ ਵਿਚ ਚੋਣਾਂ ਜਿੱਤਣ ਦੇ ਬਾਅਦ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਸਭ ਤੋਂ ਵੱਡਾ ਕੰਮ ਹੈ ਇਥੇ ਮੁੱਖ ਮੰਤਰੀ ਨਿਯੁਕਤ ਕਰਨਾ।ਇਸੇ ਵਿਚਾਰ ਮੰਥਨ ਦੇ ਵਿਚ ਭਾਜਪਾ ਲੀਡਰਸ਼ਿਪ ਨੇ ਵੱਡਾ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਐੱਮਪੀ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਗੈਰ-ਵਿਧਾਇਕ ਨੂੰ ਵੀ ਸੀਐੱਮ ਬਣਾਇਆ ਜਾ ਸਕਦਾ ਹੈ। ਇਸ ਨਾਲ ਮੱਧ ਪ੍ਰਦੇਸ਼ ਦੇ ਸੀਟਿੰਗ ਸੀਐੱਮ ਸ਼ਿਵਰਾਜ ਚੌਹਾਨ ਦੇ ਦੁਬਾਰਾ ਮੁਖੀਆ ਅਹੁਦੇ ‘ਤੇ ਆਉਣ ਨੂੰ ਲੈ ਕੇ ਖਦਸ਼ਾ ਬਣ ਗਿਆ ਹੈ। ਖਬਰ ਹੈ ਕਿ ਛੱਤੀਸਗੜ੍ਹ, ਮੱਧਪ੍ਰਦੇਸ਼ ਤੇ ਰਾਜਸਥਾਨ ਵਿਚ ਭਾਜਪਾ ਨਵੇਂ ਚਿਹਰਿਆਂ ਨੂੰ ਵੀ ਮੌਕਾ ਦੇ ਸਕਦੀ ਹੈ।
ਪਿਛਲੇ ਦਿਨੀਂ ਪੰਜ ਸੂਬਿਆਂ ਦੀਆਂ ਵਿਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ 12 ਸਾਂਸਦਾਂ ਵਿਚੋਂ 10 ਨੇ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।ਅਸਤੀਫਾ ਦੇਣ ਵਾਲੇ 10 ਸਾਂਸਦਾਂ ਵਿਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਪ੍ਰਹਲਾਦ ਪਟੇਲ ਸਣੇ 9 ਲੋਕ ਸਭਾ ਸਾਂਸਦ ਤੇ ਇਕ ਰਾਜ ਸਭਾ ਮੈੰਬਰ ਸ਼ਾਮਲ ਹੈ। ਇਹ ਕਦਮ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਚ ਨਵੇਂ ਮੁੱਖ ਮੰਤਰੀਆਂ ਦੀ ਚੋਣ ਦੀ ਪਾਰਟੀ ਲੀਡਰਸ਼ਿਪ ਦੀ ਪ੍ਰਕਿਰਿਆ ਦਾ ਹਿੱਸਾ ਹੈ।ਅਸਤੀਫਾ ਦੇਣ ਵਾਲੇ ਹੋਰ ਸਾਂਸਦਾਂ ਵਿਚ ਦੀਆ ਕੁਮਾਰੀ, ਰਾਜਵਰਧਨ ਸਿੰਘ ਰਾਠੌੜ ਤੇ ਰਾਕੇਸ਼ ਸਿੰਘ ਸ਼ਾਮਲ ਹਨ। ਰੇਣੁਕਾ ਸਿੰਘ ਤੇ ਮਹੰਤ ਬਾਲਕਨਾਥ ਨੇ ਅਸਤੀਫਾ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਤੋਂ ਹਿਮਾਚਲ ਦੀ ਦੂਰੀ ਹੋਵੇਗੀ ਘੱਟ, ਪੰਜਾਬ ਸਰਕਾਰ ਨੇ ਨਾਲਾਗੜ੍ਹ ਜਾਣ ਲਈ ਨਵੀਂ ਸੜਕ ਨੂੰ ਦਿੱਤੀ ਮਨਜ਼ੂਰੀ
ਜ਼ਿਕਰਯੋਗ ਹੈ ਕਿ ਇਸ ਵਾਰ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿਚ ਵੱਡਾ ਪ੍ਰਯੋਗ ਕੀਤਾ ਤੇ ਇਹ ਫੈਸਲਾ ਪਾਰਟੀ ਦੇ ਪੱਖ ਵਿਚ ਆਇਆ। ਤਿੰਨਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਸੀਐੱਮ ਦਾ ਚਿਹਰਾ ਨਹੀਂ ਐਲਾਨਿਆ ਸੀ। ਐੱਮਪੀ ਵਿਚ ਸ਼ਿਵਰਾਜ ਸਿੰਘ ਚੌਹਾਨ, ਛੱਤੀਸਗੜ੍ਹ ਵਿਚ ਰਮਨ ਸਿੰਘ ਤੇ ਰਾਜਸਥਾਨ ਵਿਚ ਵਸੁੰਧਰਾ ਰਾਜੇ ਵਰਗੇ ਵੱਡੇ ਚਿਹਰੇ ਸਨ। ਚੋਣ ਨਤੀਜਿਆਂ ਵਿਚ ਸਾਰਿਆਂ ਨੂੰ ਹੈਰਾ ਕਰਦੇ ਹੋਏ ਭਾਜਪਾ ਨੇ ਤਿੰਨਾਂ ਸੂਬਿਆਂ ਵਿਚ ਵੱਡੀ ਜਿੱਤ ਦਰਜ ਕੀਤੀ। ਮੱਧ ਪ੍ਰਦੇਸ਼ ਵਿਚ ਭਾਜਪਾ ਨੂੰ 163, ਛੱਤੀਸਗੜ੍ਹ ਵਿਚ 54 ਤੇ ਰਾਜਸਥਾਨ ਵਿਚ 115 ਸੀਟਾਂ ‘ਤੇ ਜਿੱਤ ਹਾਸਲ ਹੋਈ। ਹੁਣ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਸੂਬੇ ਵਿਚ ਸੀਐੱਮ ਕੌਣ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –