bku leader rakesh tikait: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਕਰੀਬ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਆਪਣੇ ਹੱਕਾਂ ਲਈ ਡਟੇ ਹੋਏ ਹਨ।ਅੰਦੋਲਨ ਨੂੰ ਲੈ ਕੇ ਭਾਰਤੀ ਕਿਸਾਨ ਮੋਰਚੇ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਫੋਨ ਕਾਲ ਦੂਰ ਹੈ ਤਾਂ ਉਹ ਨੰਬਰ ਕਿਹੜਾ ਹੈ? ਰਾਕੇਸ਼ ਟਿਕੈਤ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਸਟੇਜ ਤੋਂ ਪੀਐੱਮ ਲਈ ਹੈਰਾਨੀਜਨਕ ਸ਼ਬਦ ਇਸਤੇਮਾਲ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ,” ਅਜਿਹੀਆਂ ਕੁਝ ਸ਼ਿਕਾਇਤਾਂ ਆਈਆਂ ਹਨ ਕਿ ਕੁਝ ਲੋਕ ਮੋਦੀ ਜੀ ਨੂੰ ਭੱਦੀ ਸ਼ਬਦਾਵਲੀ ਵਰਤ ਰਹੇ ਹਨ।ਇਹ ਸਾਡੇ ਲੋਕ ਨਹੀਂ ਹੋ ਸਕਦੇ ਹਨ।ਕੋਈ ਵੀ ਆਦਮੀ ਜੇਕਰ ਪ੍ਰਧਾਨ ਮੰਤਰੀ ਦੇ ਬਾਰੇ ‘ਚ ਅਜਿਹੀ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕਰੇਗਾ ਉਹ, ਇਥੋਂ ਸਟੇਜ ਛੱਡ ਕੇ ਚਲਾ ਜਾਵੇ।
ਇਸ ਸਟੇਜ ਨੂੰ ਇਸ ਲਈ ਇਸਤੇਮਾਲ ਨਹੀਂ ਕਰਨ ਦਿੱਤਾ ਜਾਵੇਗਾ।ਉਨ੍ਹਾਂ ਨੇ ਅੱਗੇ ਕਿਹਾ, ” ਜੇਕਰ ਇਥੇ ਕਈ ਲੋਕ ਹਨ ਅਤੇ ਅਨਾਪ-ਸ਼ਨਾਪ ਗੱਲਾਂ ਕਰਦੇ ਹਨ ਤਾਂ ਉਨ੍ਹਾਂ ਨੂੰ ਇਥੋਂ ਜਾਣਾ ਪਵੇਗਾ ਅਤੇ ਉਹ ਉਸਦਾ ਵਿਅਕਤੀਗਤ ਬਿਆਨ ਹੋਵੇਗਾ।ਟਿਕੈਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਥੋਂ ਦਾ ਮਾਹੌਲ ਖਰਾਬ ਨਾ ਕਰੋ।ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਸੰਗਠਨ 6 ਫਰਵਰੀ ਨੂੰ ਰਾਜਧਾਨੀ ਦਿੱਲੀ ਨੂੰ ਛੱਡ ਕੇ ਬਾਕੀ ਥਾਵਾਂ ਚੱਕਾ ਜਾਮ ਕਰਨਗੇ।ਕਿਸਾਨਾਂ ਦੀ ਮੰਗ ਹੈ ਕਿ ਤਿੰਨੇ ਕਾਨੂੰਨ ਵਾਪਸ ਲਏ ਜਾਣ।ਅਸੀਂ ਅਕਤੂਬਰ ਮਹੀਨੇ ਤੱਕ ਦੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਹੋਈ ਹੈ।ਟਿਕੈਤ ਨੇ ਇਹ ਵੀ ਕਿਹਾ ਕਿ ਅੰਦੋਲਨ ਦੇ ਦੌਰਾਨ ਜੋ ਲੋਕ ਲਾਪਤਾ ਹੋਏ ਹਨ,ਉਨ੍ਹਾਂ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ।ਸਾਡੇ ਬਹੁਤ ਲੋਕ ਲਾਪਤਾ ਹੋਏ ਹਨ।ਵਿਦੇਸ਼ੀ ਹਸਤੀਆਂ ਰਿਹਾਨਾ, ਗ੍ਰੇਟਾ ਥਨਬਰਗ ਅਤੇ ਮੀਆਂ ਖਲੀਫਾ ਦੇ ਕਿਸਾਨ ਅੰਦੋਲਨ ਦੇ ਸਮਰਥਨ ਕੀਤਾ ਹੈ, ਰਾਕੇਸ਼ ਟਿਕੈਤ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
‘ਹਰ ਸਮੱਸਿਆ ਦਾ ਮੁਕੰਮਲ ਸਮਾਧਾਨ ਹਾਂ, ਮੈਂ ਭਾਰਤ ਦਾ ਸੰਵਿਧਾਨ ਹਾਂ’ ਦੇ ਬੈਨਰ ਹੇਠ ਕੀਤੀ ਕਿਸਾਨੀ ਹੱਕਾਂ ਦੀ ਗੱਲ