BKU leader rakesh tikait says : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 86 ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਅੰਦੋਲਨ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ। ਹਰਿਆਣਾ ਦੇ ਖੜਕ ਪੂਰਨੀਆ ਵਿੱਚ, ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸਾਨ 70 ਸਾਲਾਂ ਤੋਂ ਘਾਟੇ ਦੀ ਖੇਤੀ ਕਰ ਰਿਹਾ ਹੈ। ਜੇ ਕਿਸਾਨ ਨੂੰ ਇੱਕ ਫਸਲ ਦੀ ਕੁਰਬਾਨੀ ਵੀ ਦੇਣੀ ਪਏਗੀ ਤਾ ਕਿਸਾਨ ਇਸ ਲਈ ਤਿਆਰ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਵਧੇਰੇ ਮਜ਼ਦੂਰ ਲਗਾ ਕੇ ਵੀ ਫਸਲ ਦੀ ਵਾਢੀ ( ਫਸਲ ਦੀ ਕਟਾਈ ) ਕਰਨੀ ਪਈ ਤਾਂ ਵੀ ਵਾਢੀ ਹੋਵੇਗੀ, ਫਸਲ ਦੇ ਕਾਰਨ ਅੰਦੋਲਨ ਕਮਜ਼ੋਰ ਨਹੀਂ ਹੋਵੇਗਾ। ਟਿਕੈਤ ਨੇ ਅੱਗੇ ਕਿਹਾ- “ਸਰਕਾਰ ਨੂੰ ਇਸ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨ ਆਪਣੀਆਂ ਫਸਲਾਂ ਦੀ ਵਾਢੀ ਕਰਨ ਲਈ ਵਾਪਿਸ ਚਲੇ ਜਾਣਗੇ। ਜੇ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਅਸੀਂ ਆਪਣੀਆਂ ਫਸਲਾਂ ਨੂੰ ਅੱਗ ਲਗਾ ਦੇਵਾਗੇ।” ਟਿਕੈਤ ਨੇ ਕਿਹਾ- ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅੰਦੋਲਨ 2 ਮਹੀਨਿਆਂ ਵਿੱਚ ਖ਼ਤਮ ਹੋ ਜਾਵੇਗਾ। ਅਸੀਂ ਖੇਤੀ ਵੀ ਕਰਾਂਗੇ ਅਤੇ ਪ੍ਰਦਰਸ਼ਨ ਵੀ ਕਰਾਂਗੇ।”