Bku lokshakti resumed agitation : ਗਾਜੀਪੁਰ ਸਰਹੱਦ ‘ਤੇ ਕਿਸਾਨੀ ਅੰਦੋਲਨ ਨਾਲ ਜੁੜੇ ਘਟਨਾਕ੍ਰਮ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਨੇ ਨੋਇਡਾ ਵਿੱਚ ਆਪਣਾ ਵਿਰੋਧ ਵਾਪਿਸ ਲੈਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਮੁੜ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਬੀਕੇਯੂ (ਲੋਕ ਸ਼ਕਤੀ) ਦੇ ਮੁਖੀ ਠਾਕੁਰ ਸ਼ੀਓਰਾਜ ਸਿੰਘ ਭਾਟੀ ਨੇ ਨੋਇਡਾ ਦੇ ਦਲਿਤ ਪ੍ਰੇਰਨਾ ਸਾਈਟ ‘ਤੇ ਡਟੇ ਸਮਰਥਕਾਂ ਨੂੰ ਗਾਜ਼ੀਪੁਰ ਸਰਹੱਦ ‘ਤੇ ਪਹੁੰਚਣ ਦਾ ਸੱਦਾ ਦਿੱਤਾ, ਜਿਥੇ ਬੀਕੇਯੂ ਮੈਂਬਰ ਧਰਨਾ ਦੇ ਰਹੇ ਹਨ। ਇੱਕ ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਨੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਬੀਕੇਯੂ (ਲੋਕ ਸ਼ਕਤੀ) ਸਮਰਥਕਾਂ ਨੂੰ ਮੁਜ਼ੱਫਰਨਗਰ ਵਿੱਚ ਬੁਲਾਏ ਗਏ ਮਹਾਂਪੰਚਾਇਤ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਸੀ। ਭਾਟੀ ਨੇ ਕਿਹਾ, “ਕੱਲ੍ਹ ਗਾਜ਼ੀਆਬਾਦ ਦਾ ਇੱਕ ਵਿਧਾਇਕ ਆਪਣੇ ਹਥਿਆਰਬੰਦ ਸਮਰਥਕਾਂ ਨਾਲ ਗਾਜ਼ੀਪੁਰ ਬਾਰਡਰ ‘ਤੇ ਪਹੁੰਚਿਆ ਸੀ।
ਇਸ ਕਦਮ ਕਾਰਨ (ਬੀਕੇਯੂ ਨੇਤਾ) ਰਾਕੇਸ਼ ਟਿਕੈਤ ਵੀ ਨਾਰਾਜ਼ ਹੋਏ ਸੀ। ਉਨ੍ਹਾਂ ਦੀ ਗ੍ਰਿਫਤਾਰੀ ਅਤੇ ਉਥੇ ਹੋਏ ਵਿਰੋਧ ਪ੍ਰਦਰਸ਼ਨ ਦੇ ਬਾਰੇ ਵਿੱਚ ਇੱਕ ਘੋਸ਼ਣਾ ਕੀਤੀ ਗਈ ਸੀ, ਪਰ ਵਿਧਾਇਕ ਨੇ ਉਥੇ ਮਾਹੌਲ ਖਰਾਬ ਕਰ ਦਿੱਤਾ ਜਿਸ ਤੋਂ ਬਾਅਦ ਟਿਕੈਤ ਭਾਵੁਕ ਵੀ ਹੋ ਗਏ ਸੀ। ਉਨ੍ਹਾਂ ਕਿਹਾ, “ਬੀਕੇਯੂ (ਲੋਕ ਸ਼ਕਤੀ) ਜਬਰ (ਜ਼ੁਲਮ) ਦੀ ਕਿਸੇ ਵੀ ਨੀਤੀ ਨੂੰ ਬਰਦਾਸ਼ਤ ਨਹੀਂ ਕਰੇਗੀ। ਸਰਕਾਰ ਜਾਂ ਪ੍ਰਸ਼ਾਸਨ ਕੋਈ ਕਾਰਵਾਈ ਕਰ ਸਕਦਾ ਹੈ, ਪਰ ਕੋਈ ਵੀ ਵਿਧਾਇਕ ਜਾਂ ਲੋਕ ਨੁਮਾਇੰਦਾ ਕਿਸਾਨਾਂ ਨਾਲ ਗਲਤ ਵਿਵਹਾਰ ਨਾਲ ਪੇਸ਼ ਨਹੀਂ ਆ ਸਕਦਾ ਅਤੇ ਬੀਕੇਯੂ (ਲੋਕ ਸ਼ਕਤੀ) ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਭਾਟੀ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਨਵੇਂ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜਾਈ ਵਿੱਚ ਟਿਕੈਤ ਦੇ ਬੀਕੇਯੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇਗਾ। ਸੰਘ ਮੁਖੀ ਦੇ ਸੱਦੇ ‘ਤੇ ਬੀਕੇਯੂ (ਲੋਕ ਸ਼ਕਤੀ) ਦੇ ਮੈਂਬਰ ਮੁਜ਼ੱਫਰਨਗਰ ਦੀ ਮਹਾਂਪੰਚਾਇਤ ਵਿੱਚ ਸ਼ਾਮਿਲ ਹੋਏ ਅਤੇ ਕਈ ਸਮਰਥਕ ਸ਼ੁੱਕਰਵਾਰ ਸ਼ਾਮ ਨੂੰ ਗਾਜੀਪੁਰ ਸਰਹੱਦ ‘ਤੇ ਵੀ ਪਹੁੰਚ ਗਏ।