black fungus cases white fungus cases reported india: ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚਾਲੇ ਬਲੈਕ ਫੰਗਸ ਵੀ ਲੋਕਾਂ ‘ਚ ਤੇਜੀ ਨਾਲ ਫੇੈਲ ਰਿਹਾ ਹੈ।ਕਈ ਸੂਬਿਆਂ ‘ਚ ਇਸ ਨੂੰ ਮਹਾਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ।ਅਜੇ ਲੋਕ ਬਲੈਕ ਫੰਗਸ ਨੂੰ ਲੈ ਕੇ ਜਾਗਰੂਕ ਹੀ ਹੋ ਰਹੇ ਸਨ ਕਿ ਹੁਣ ਵਾਈਟ ਫੰਗਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।ਜਾਣਕਾਰੀ ਮੁਤਾਬਕ ਵਾਈਟ ਫੰਗਸ ਦੇ ਕੁਝ ਮਾਮਲੇ ਫਿਲਹਾਲ ਬਿਹਾਰ ‘ਚ ਹੀ ਦੇਖੇ ਗਏ ਹਨ।ਹੈਲਥ ਮਾਹਿਰ ਵਾਈਟ ਫੰਗਸ ਨੂੰ ਬਲੈਕ ਫੰਗਸ ਤੋਂ ਵੀ ਜਿਆਦਾ ਖਤਰਨਾਕ ਦੱਸ ਰਹੇ ਹਨ।
ਬਲੈਕ ਫੰਗਸ ਦੀ ਤਰ੍ਹਾਂ ਇਹ ਸ਼ਰੀਰ ‘ਚ ਬਹੁਤ ਤੇਜੀ ਨਾਲ ਫੈਲਦਾ ਹੈ।ਡਾਕਟਰਸ ਦਾ ਕਹਿਣਾ ਹੈ ਕਿ ਵਾਈਟ ਫੰਗਸ ਫੇਫੜਿਆਂ, ਕਿਡਨੀ, ਅੰਤੜੀਆਂ, ਪੇਟ, ਪ੍ਰਾਈਵੇਟ ਪਾਰਟਸ ਅਤੇ ਇੱਥੋਂ ਤੱਕ ਕਿ ਨਹੁੰਆਂ ‘ਚ ਵੀ ਬਹੁਤ ਤੇਜੀ ਨਾਲ ਆਸਾਨੀ ਨਾਲ ਫੈਲਦਾ ਹੈ ਅਤੇ ਪੂਰੇ ਸਰੀਰ ਨੂੰ ਸੰਕਰਮਿਤ ਕਰ ਦਿੰਦਾ ਹੈ।ਹਾਲਾਂਕਿ, ਵਾਈਟ ਫੰਗਸ ਬਲੈਕ ਫੰਗਸ ਦੀ ਤਰ੍ਹਾਂ ਜਾਨਲੇਵਾ ਹੈ ਜਾਂ ਨਹੀਂ ਇਸ ਬਾਰੇ ‘ਚ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਹੈ।ਜਿਵੇਂ-ਜਿਵੇਂ ਮਾਮਲੇ ਵੱਧ ਰਹੇ ਹਨ, ਤੁਹਾਨੂੰ ਹਰ ਤਰ੍ਹਾਂ ਦੇ ਲੱਛਣਾਂ ਨੂੰ ਲੈ ਕੇ ਬਹੁਤ ਜਾਗਰੂਕ ਰਹਿਣ ਦੀ ਲੋੜ ਹੈ।ਬਲੈਕ ਫੰਗਸ ਜਿੱਥੇ ਸਾਈਨਸ, ਅੱਖਾਂ ਅਤੇ ਫੇਫੜਿਆਂ ਨੂੰ ਮੁੱਖ ਰੂਪ ਨਾਲ ਨਿਸ਼ਾਨਾ ਬਣਾਉਂਦਾ ਹੈ।ਵਾਈਟ ਫੰਗਸ ਸਰੀਰ ਦੇ ਸਾਰੇ ਜ਼ਰੂਰੀ ਅੰਗਾਂ ਨੂੰ ਖਰਾਬ ਕਰ ਦਿੰਦਾ ਹੈ।
ਬਲੈਕ ਫੰਗਸ ਕੋਰੋਨਾ ਤੋਂ ਠੀਕ ਹੋ ਰਹੇ ਮਰੀਜਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।ਦੂਜੇ ਪਾਸੇ ਵਾਈਟ ਫੰਗਸ ‘ਚ ਅਜਿਹਾ ਨਹੀਂ ਹੈ।ਬਿਹਾਰ ‘ਚ ਵਾਈਟ ਫੰਗਸ ਦੇ ਜਿੰਨੇ ਵੀ ਮਾਮਲੇ ਸਾਹਮਣ ਆਏ ਹਨ ਉਨ੍ਹਾਂ ‘ਚ ਮਰੀਜ਼ਾ ਨੂੰ ਕੋਰੋਨਾ ਵਰਗੇ ਲੱਛਣ ਸਨ ਪਰ ਇਨ੍ਹਾਂ ਸਭ ਦੀ ਰਿਪੋਰਟ ਨੈਗੇਟਿਵ ਸੀ।ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੋਵਿਡ-19 ਦੇ ਗੰਭੀਰ ਮਾਮਲਿਆਂ ‘ਚ ਕਈ ਤਰਾਂ ਦੇ ਸਕੈਨ ਕਰਾਉਣ ਦੀ ਲੋੜ ਪੈਂਦੀ ਹੈ, ਠੀਕ ਉਸੇ ਤਰ੍ਹਾਂ ਵਾਈਟ ਫੰਗਸ ਦੇ ਬਾਰੇ ‘ਚ ਵੀ ਪਤਾ ਲਗਾਉਣ ਲਈ ਕਈ ਟੈਸਟਾਂ ਦੀ ਲੋੜ ਹੈ।
ਇਹ ਵੀ ਪੜੋ:ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਦਾ ਪ੍ਰਕੋਪ ਸ਼ੁਰੂ, ਗਿੱਦੜਬਾਹਾ ਨਿਵਾਸੀ ਇੱਕ ਵਿਅਕਤੀ ਦੀ ਮੌਤ
ਇਸ ‘ਚ ਵੀ ਐੱਚਆਰਸੀਟੀ ਸਕੈਨ ਕਰਾਉਣ ਦੀ ਲੋੜ ਪੈਂਦੀ ਹੈ।ਬਲੈਕ ਫੰਗਸ ਫੈਲਣ ਦਾ ਖਤਰਾ ਉਨ੍ਹਾਂ ਲੋਕਾਂ ‘ਚ ਜਿਆਦਾ ਹੁੰਦਾ ਹੈ ਕਿ ਜਿਨਾਂ ਦੀ ਇਮਊਨਿਟੀ ਕਮਜ਼ੋਰ ਹੁੰਦੀ ਹੈ, ਜਿਨ੍ਹਾਂ ਨੇ ਪਹਿਲਾਂ ਤੋਂ ਡਾਇਬਟੀਜ਼ ਵਰਗੀ ਬੀਮਾਰੀ ਹੈ ਅਤੇ ਜੋ ਸਟੇਰਾਇਡ ਦੀ ਵਰਤੋਂ ਕਰਦੇ ਹਨ।ਹਾਈ ਆਕਸੀਜਨ ਸਪੋਰਟ ‘ਤੇ ਰਹਿਣ ਵਾਲਿਆਂ ਨੂੰ ਵੀ ਇਸਦਾ ਖਤਰਾ ਜਿਆਦਾ ਹੁੰਦਾ ਹੈ।
ਇਹ ਵੀ ਪੜੋ:ਆਂਡੇ, ਦੇਸੀ ਘਿਓ, ਚੋਰੀ ਅਤੇ ਸਬਜੀ ਨੂੰ ਲੱਤ ਮਾਰਨ ਦੇ ਵੀਡੀਓ ਵੇਖਣ ਵਾਲੇ ਇਹਨਾਂ ਪੁਲਿਸ ਨੂੰ ਵੀ ਦੇਖ ਲੈਣ