ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹਾਹਕਾਰ ਮਚੀ ਹੋਈ ਹੈ। ਇਸ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਬਲੈਕ ਫੰਗਸ ਦਾ ਖ਼ਤਰਾ ਵੀ ਵੱਧਦਾ ਜਾ ਰਿਹਾ ਹੈ। ਬਲੈਕ ਫੰਗਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਬਹੁਤ ਸਾਰੇ ਸੂਬਿਆਂ ਨੇ ਇਸ ਨੂੰ ਮਹਾਂਮਾਰੀ ਵੀ ਐਲਾਨ ਦਿੱਤਾ ਹੈ।
ਇਸ ਦੌਰਾਨ, ਨੀਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਇਹ ਬਿਮਾਰੀ ਸਿਰਫ ਕੋਰੋਨਾ ਦੇ ਮਰੀਜ਼ਾਂ ਨੂੰ ਹੀ ਹੋਵੇ। ਕੋਰੋਨਾ ਦੇ ਬਗੈਰ ਵੀ ਇਹ ਇਨਫੈਕਸ਼ਨ ਲੋਕਾਂ ਨੂੰ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਬਲੱਡ ਸ਼ੂਗਰ ਵਾਲੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪੌਲ ਨੇ ਕਿਹਾ ਹੈ ਕਿ ਬਲੈਕ ਫੰਗਸ ਕੋਵਿਡ ਤੋਂ ਪਹਿਲਾਂ ਵੀ ਸੀ। ਮੈਡੀਕਲ ਵਿਦਿਆਰਥੀਆਂ ਨੂੰ ਦੱਸਿਆ ਗਿਆ ਸੀ ਕਿ ਇਹ ਸ਼ੂਗਰ ਦੇ ਮਰੀਜ਼ਾਂ ਨੂੰ ਹੁੰਦਾ ਹੈ। ਜਿਨ੍ਹਾਂ ਦੀ ਸ਼ੂਗਰ ਕੰਟਰੋਲ ਅਧੀਨ ਨਹੀਂ ਹੈ ਉਨ੍ਹਾਂ ਨੂੰ ਇਸ ਲਾਗ ਦਾ ਖ਼ਤਰਾ ਹੋ ਸਕਦਾ ਹੈ। ਕੰਟਰੋਲ ਤੋਂ ਬਾਹਰ ਸ਼ੂਗਰ ਅਤੇ ਨਾਲ ਹੀ ਕੁੱਝ ਹੋਰ ਬਿਮਾਰੀਆਂ ਵੀ ਬਲੈਕ ਫੰਗਸ ਦਾ ਕਾਰਨ ਬਣ ਸਕਦੀਆਂ ਹਨ।
ਡਾ: ਪੌਲ ਨੇ ਕਿਹਾ ਕਿ ਜਿਨ੍ਹਾਂ ਦੇ ਸ਼ੂਗਰ ਦਾ ਪੱਧਰ 700 ਤੋਂ 800 ਤੱਕ ਪਹੁੰਚ ਜਾਂਦਾ ਹੈ, ਜਿਸ ਨੂੰ ਡਾਇਬਿਟੀਕ ਕੇਟੋਆਸੀਡੋਸਿਸ ਵੀ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਬਲੈਕ ਫੰਗਸ ਦਾ ਖ਼ਤਰਾ ਹੋ ਸਕਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ, ਕੋਈ ਵੀ ਇਸ ਦੀ ਚਪੇਟ ‘ਚ ਸਕਦਾ ਹੈ। ਇਸ ਦੇ ਨਾਲ ਹੀ, ਏਮਜ਼ ਦੇ ਡਾ: ਨਿਖਿਲ ਟੰਡਨ ਨੇ ਕਿਹਾ ਹੈ ਕਿ ਤੰਦਰੁਸਤ ਲੋਕਾਂ ਨੂੰ ਇਸ ਲਾਗ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜਿਨ੍ਹਾਂ ਲੋਕਾਂ ਦੀ ਇਮੁਨਿਟੀ ਕਮਜ਼ੋਰ ਹੈ, ਸਿਰਫ ਉਨ੍ਹਾਂ ਨੂੰ ਵਧੇਰੇ ਖਤਰਾ ਹੁੰਦਾ ਹੈ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਕਿਸਾਨ ਜਥੇਬੰਦੀ ਨੂੰ ਧਰਨਾ ਨਾ ਕਰਨ ਦੀ ਅਪੀਲ, ਕਿਹਾ-ਇਹ ਕੋਵਿਡ ਖਿਲਾਫ ਲੜਾਈ ‘ਚ ਸਮਰਥਨ ਕਰਨ ਦਾ ਸਮਾਂ
ਡਾ. ਟੰਡਨ ਨੇ ਕਿਹਾ, ਇਹ ਹੋ ਸਕਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਨੇ ਪਹਿਲੇ ਨਾਲੋਂ ਵਧੇਰੇ ਇਮੁਨਿਟੀ ਉੱਤੇ ਹਮਲਾ ਕੀਤਾ ਹੈ, ਜਿਸ ਕਾਰਨ ਬਲੈਕ ਫੰਗਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। “ਇਹ ਹੋ ਸਕਦਾ ਹੈ ਕਿ ਮਹਾਂਮਾਰੀ ਦੀ ਦੂਸਰੀ ਲਹਿਰ ਵਿੱਚ ਕੋਵਿਡ ਵੇਰੀਐਂਟ ਨੇ ਪਹਿਲੀ ਲਹਿਰ ਨਾਲੋਂ ਵਧੇਰੇ ਇਮੁਨਿਟੀ ਉੱਤੇ ਹਮਲਾ ਕੀਤਾ ਹੈ, ਇਸੇ ਕਰਕੇ ਬਲੈਕ ਫੰਗਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ, ਦੂਜੀ ਲਹਿਰ ਵਿੱਚ ਸਟੀਰੌਇਡ ਦੀ ਵਰਤੋਂ ਵਿਆਪਕ ਤੌਰ ਤੇ ਕੀਤੀ ਗਈ ਹੈ ਪਰ ਸਹੀ ਜਾਂਚ ਤੋਂ ਬਿਨਾਂ ਕੁੱਝ ਵੀ ਨਿਸ਼ਚਤਤਾ ਨਾਲ ਨਹੀਂ ਕਿਹਾ ਜਾ ਸਕਦਾ।”
ਇਹ ਵੀ ਦੇਖੋ : 3 ਤੋਂ 5 ਰੁਪਏ ‘ਚ ਵਿਕਣ ਵਾਲਾ Parle G ਅਰਬਾਂ ਦੀ ਕਰ ਰਿਹਾ ਕਮਾਈ, ਜਾਣੋ ਸਫ਼ਲਤਾ ਦਾ ਰਾਜ਼, ਦੇਖੋ ਖ਼ਾਸ ਰਿਪੋਰਟ