black, white, yellow fungus: ਲਖਨਊ ‘ਚ ਕੋਰੋਨਾ ਸੰਕਰਮਣ ਤੋਂ ਬਾਅਦ ਇੱਕ ਮਰੀਜ਼ ‘ਚ ਤਿੰਨੋਂ ਫੰਗਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਤਿੰਨੋਂ ਫੰਗਸ ਭਾਵ ਵਾਈਟ, ਬਲੈਕ ਅਤੇ ਯੈਲੋ।ਡਾਕਟਰਾਂ ਨੇ 3 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਪੇਸ਼ੇਂਟ ਨੂੰ ਬਚਾ ਲਿਆ ਹੈ।
ਜਾਣਕਾਰੀ ਮੁਤਾਬਕ ਫੈਜ਼ਾਬਾਦ ਦੇ ਰਹਿਣ ਵਾਲੇ ਮਰੀਜ਼ ਸਰਸਵਤੀ ਯਾਦਵ 1 ਮਹੀਨੇ ਪਹਿਲਾਂ ਕੋਰੋਨਾ ਸੰਕਰਮਣ ਤੋਂ ਪੀੜਤ ਹੋਏ, ਇਲਾਜ ਤੋਂ ਬਾਅਦ ਉਨਾਂ੍ਹ ਦੀ ਰਿਪੋਰਟ ਨੈਗੇਟਿਵ ਆਈ ਸੀ।ਹਾਲਾਂਕਿ ਚਿਹਰੇ ‘ਚ ਭਾਰੀਪਣ ਹੋਣ ਦੇ ਉਹ ਲਖਨਊ ਦੇ ਇੱਕ ਨਿੱਜੀ ਹਸਪਤਾਲ, ਰਾਜਧਾਨੀ ਹਸਪਤਾਲ, ‘ਚ ਇਲਾਜ ਦੇ ਲਈ ਪਹੁੰਚੇ ਸਨ।
ਇਹ ਵੀ ਪੜੋ:ਟੋਹਾਣਾ ‘ਚ 5 ਦਿਨਾਂ ਤੋਂ ਚੱਲ ਰਿਹਾ ਵਿਧਾਇਕ ਦੇਵੇਂਦਰ ਬਬਲੀ ਤੇ ਕਿਸਾਨਾਂ ਵਿਚਾਲੇ ਵਿਵਾਦ ਹੋਇਆ ਖਤਮ, ਦਰਜ ਕੇਸ ਲਏ ਵਾਪਸ
ਇਸ ਦੌਰਾਨ ਡਾਕਟਰਾਂ ਨੇ ਫੰਗਸ ਹੋਣ ਦੀ ਗੱਲ ਕਹੀ ਸੀ, ਡਾਕਟਰਾਂ ਨੇ ਜਦੋਂ ਇਸਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਰੀਜ਼ਾਂ ਨੂੰ ਤਿੰਨੇ ਹੀ ਫੰਗਸ ਹਨ।ਇਸ ਤੋਂ ਬਾਅਦ ਡਾਕਟਰਾਂ ਨੇ ਫੰਗਸ ਦਾ ਇਲਾਜ ਸ਼ੁਰੂ ਕੀਤਾ।ਅੰਤ: ਡਾਕਟਰਾਂ ਨੇ ਮਰੀਜ਼ ਦਾ ਸਫਲ ਆਪਰੇਸ਼ਨ ਕਰਕੇ ਉਸ ਨੂੰ ਠੀਕ ਕਰ ਦਿੱਤਾ ਹੈ।