ਜੰਮੂ ਏਅਰ ਫੋਰਸ ਸਟੇਸ਼ਨ ‘ਤੇ ਦੇਰ ਰਾਤ ਦੋ ਧਮਾਕੇ ਹੋਏ । ਇਸ ਵਿੱਚ ਪਹਿਲਾ ਧਮਾਕਾ ਰਾਤ 1:37 ਵਜੇ ਹੋਇਆ ਅਤੇ ਦੂਜਾ ਧਮਾਕਾ 5 ਮਿੰਟ ਬਾਅਦ ਰਾਤ 1:42 ਵਜੇ ਹੋਇਆ । ਹਵਾਈ ਫੌਜ ਦਾ ਕਹਿਣਾ ਹੈ ਕਿ ਦੋਵਾਂ ਧਮਾਕਿਆਂ ਦੀ ਤੀਬਰਤਾ ਬਹੁਤ ਘੱਟ ਸੀ ਅਤੇ ਪਹਿਲਾ ਧਮਾਕਾ ਛੱਤ ‘ਤੇ ਹੋਇਆ, ਇਸ ਲਈ ਛੱਤ ਨੂੰ ਨੁਕਸਾਨ ਪਹੁੰਚਿਆ ਹੈ, ਪਰ ਦੂਜਾ ਧਮਾਕਾ ਖੁੱਲੀ ਜਗ੍ਹਾ ‘ਤੇ ਹੋਇਆ । ਇਸ ਧਮਾਕੇ ਵਿੱਚ ਦੋ ਜਵਾਨਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ।
ਦਰਅਸਲ, ਇਹ ਧਮਾਕਾ ਕਿਵੇਂ ਹੋਇਆ ਅਤੇ ਕਿਸਨੇ ਕੀਤਾ? ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹੁਣ ਤਸਵੀਰ ਇਸ ਧਮਾਕੇ ਨੂੰ ਇੱਕ ਅੱਤਵਾਦੀ ਹਮਲੇ ਦੀ ਸਾਜਿਸ਼ ਵੱਲ ਧੱਕ ਰਹੀ ਹੈ । ਏਅਰਫੋਰਸ ਸਟੇਸ਼ਨ ‘ਤੇ NIA ਅਤੇ NSG ਦੀ ਟੀਮ ਪਹੁੰਚ ਚੁੱਕੀ ਹੈ ਅਤੇ ਇਸ ਧਮਾਕੇ ਦੀ ਜਾਂਚ ਟੈਰੋਰ ਐਂਗਲ ਤੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅੰਬਾਲਾ, ਪਠਾਨਕੋਟ ਅਤੇ ਅਵੰਤੀਪੁਰਾ ਏਅਰਬੇਸ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਇਸ ਧਮਾਕੇ ਨੂੰ ਡਰੋਨ ਹਮਲਾ ਮੰਨਿਆ ਜਾ ਰਿਹਾ ਹੈ। ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਡਰੋਨ ਹਮਲੇ ਰਾਹੀਂ ਇੱਥੇ ਖੜ੍ਹੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਜੇ ਇਹ ਧਮਾਕਾ ਡਰੋਨ ਹਮਲਾ ਸਾਬਿਤ ਹੁੰਦਾ ਹੈ, ਤਾਂ ਇਹ ਦੇਸ਼ ਦੇ ਫੌਜੀ ਠਿਕਾਣਿਆਂ ‘ਤੇ ਹੋਇਆ ਦੇਸ਼ ਦਾ ਪਹਿਲਾ ਡਰੋਨ ਹਮਲਾ ਹੋਵੇਗਾ ।
ਫਿਲਹਾਲ ਇਸ ਮਾਮਲੇ ਵਿੱਚ ਹਵਾਈ ਫੌਜ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਹੁਣ ਤੱਕ ਦੀ ਜਾਂਚ ਨੇ ਡਰੋਨ ਹਮਲੇ ਦਾ ਸ਼ੱਕ ਜਤਾਇਆ ਗਿਆ ਹੈ। ਇਸਦਾ ਇੱਕ ਕਾਰਨ ਇਹ ਹੈ ਕਿ ਇਹ ਧਮਾਕੇ ਤਕਨੀਕੀ ਖੇਤਰ ਦੇ ਨਜ਼ਦੀਕ ਹੋਏ ਹਨ , ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਨਿਸ਼ਾਨਾ ਹਵਾਈ ਜਹਾਜ਼ ਸਨ ।
ਇਹ ਵੀ ਦੇਖੋ: ਕੁੜੀ ਦੇ ਘਰਵਾਲਿਆਂ ਨੇ ਘਰ ਬੁਲਾ ਕੇ ਮੁੰਡਾ ਮਾਰ’ਤਾ ! ਕੁੜੀ ਨੇ ਕਰ ਲਈ ਖੁਦਖੁਸ਼ੀ?