block delhi noida border committee: ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਹੁਣ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬਾਅਦ ਦਿੱਲੀ-ਨੋਇਡਾ ਬਾਰਡਰ ਨੂੰ ਵੀ ਬੰਦ ਕਰਨ ਦੀ ਤਿਆਰੀ ਕਰ ਰਹੇ ਹਨ।ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਇਹ ਜਾਣਕਾਰੀ ਦਿੱਤੀ।ਟਿਕੈਤ ਨੇ ਕਿਹਾ ਕਿ ਹੁਣ ਅਸੀਂ ਦਿੱਲੀ-ਨੋਇਡਾ ਬਾਰਡਰ ਨੂੰ ਬੰਦ ਕਰਾਂਗੇ।ਕਮੇਟੀ ਨੇ ਅਜੇ ਤਾਰੀਖ ਤੈਅ ਨਹੀਂ ਕੀਤੀ ਹੈ।ਜਾਣਕਾਰੀ ਮੁਤਾਬਕ, ਗਣਤੰਤਰ ਦਿਵਸ ‘ਤੇ ਕਿਸਾਨਾਂ ਦੀ ਟੈ੍ਰਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਰੀਬ ਦੋ ਮਹੀਨਿਆਂ ਤੋਂ ਚਿੱਲਾ ਬਾਰਡਰ ‘ਤੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਨੇ 27 ਜਨਵਰੀ ਨੂੰ ਆਪਣਾ ਧਰਨਾ ਵਾਪਸ ਲੈਂਦੇ ਹੋਏ ਚਿੱਲਾ ਬਾਰਡਰ ਖਾਲੀ ਕਰ ਦਿੱਤਾ ਸੀ।ਹਿੰਸਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਠਾਕੁਰ ਭਾਨੂੰ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਟੈ੍ਰਕਟਰ ਪ੍ਰੇਡ ਦੌਰਾਨ ਜਿਸ ਤਰ੍ਹਾਂ ਨਾਲ ਦਿੱਲੀ ‘ਚ ਪੁਲਸ ਦੇ ਜਵਾਨਾਂ ਦੇ ਉੱਪਰ ਹਿੰਸਕ ਹਮਲਾ ਹੋਇਆ।ਇਸ ਮਹੀਨੇ ਦੀ ਸ਼ੁਰੂਆਤ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਦੇ 100 ਦਿਨ ਪੂਰੇ ਹੋਣ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੁੰਡਲੀ-ਪਲਵਲ ਐਕਸਪੈ੍ਰਸ-ਵੇ ਅਤੇ ਵੈਸਟਰਨ ਪੇਰਿਫੇਰਲ ਐਕਸਪ੍ਰੈੱਸ-ਵੇ ਨੂੰ ਬੰਦ ਕੀਤਾ ਸੀ।
ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਐਕਸਪ੍ਰੈਸ-ਵੇਅ ਨੂੰ ਵੱਖ-ਵੱਖ ਥਾਵਾਂ ‘ਤੇ ਪੰਜ ਘੰਟੇ ਲਈ ਰੋਕ ਦਿੱਤਾ ਸੀ।ਕਿਸਾਨ ਯੂਨੀਅਨਾਂ ਨੇ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ।26 ਮਾਰਚ ਨੂੰ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਅੰਦੋਲਨ ਨੂੰ ਚਾਰ ਮਹੀਨੇ ਪੂਰੇ ਹੋ ਰਹੇ ਹਨ।ਮਹੱਤਵਪੂਰਨ ਹੈ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਤਿੰਨ ਸਰਹੱਦਾਂ-ਟਿਕਰੀ, ਸਿੰਘੂ, ਅਤੇ ਗਾਜ਼ੀਪੁਰ ‘ਤੇ ਪਿਛਲੇ ਸਾਲ ਨਵੰਬਰ ਤੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।ਕਿਸਾਨਾਂ ਅਤੇ ਸਰਕਾਰ ਨੇ ਪਿਛਲੇ ਕਈ ਮਹੀਨੇ ਕੲi ਵਾਰ ਗੱਲਬਾਤ ਕੀਤੀ ਹੈ, ਪਰ ਹੁਣ ਤਕ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ।ਕਿਸਾਨਾਂ ਨੇ ਸਰਕਾਰ ਤੋਂ ਜਲਦ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ।ਦੂਜੇ ਪਾਸੇ ਸਰਕਾਰ ਵਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਕਾਨੂੰਨ ਵਾਪਸ ਨਹੀਂ ਹੋਣਗੇ, ਪਰ ਸੋਧ ਸੰਭਵ ਹੈ।
ਮੋਦੀ ਨੂੰ ਚੁਭਣਗੀਆਂ ਮੇਘਾਲਿਆ ਦੇ ਰਾਜਪਾਲ ਦੀਆਂ ਗੱਲਾਂ, ਕਹਿੰਦੇ “ਮੰਨ ਜਾਓ ਸਿੱਖ ਕੌਮ ਕਦੇ ਪਿੱਛੇ ਨਹੀਂ ਹਟਦੀ “