bodies pile up government hospital: ਛੱਤੀਸਗੜ ‘ਚ ਕੋਰੋਨਾ ਵਾਇਰਸ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ।ਪ੍ਰਦੇਸ਼ ‘ਚ ਕੋਰੋਨਾ ਦੇ ਵੱਧਦੇ ਅੰਕੜੇ ਬੇਹੱਦ ਚਿੰਤਾਜਨਕ ਹੈ।ਇਸ ਦੇ ਬਾਵਜੂਦ ਵਧੇਰੇ ਲੋਕ ਬੇਖੌਫ ਹੋ ਕੇ ਘੁੰਮਦੇ ਹਨ।ਮੋਰਚਰੀ ਦੇ ਬਾਹਰ ਲਾਸ਼ਾਂ ਦੀ ਲਾਈਨ ਦਾ ਕਿਸੇ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਜਿਸ ਨੂੰ ਮਹਾਰਾਸ਼ਟਰ ਦੇ ਬੀਜੇਪੀ ਨੇਤਾ ਨੇ ਸ਼ੇਅਰ ਕਰਕੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ।ਬੀਜੇਪੀ ਨੇਤਾ ਪ੍ਰੇਮ ਸ਼ੁਕਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਛੱਤੀਸਗੜ ਦੇ ਅੰਬੇਦਕਰ ਹਸਪਤਾਲ ਦਾ ਦ੍ਰਿਸ਼ ਹੈ ਜਿੱਥੇ ਲਾਸ਼ਾਂ ਰੱਖਣ ਦੀ ਵੀ ਥਾਂ ਨਹੀਂ, ਅੰਤਿਮ ਸੰਸਕਾਰ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਹਨ ਲਾਸ਼ਾਂ।ਸ਼੍ਰੀਮਾਨ ਰਾਹੁਲ ਗਾਂਧੀ ਥੋੜੀ ਵੀ ਸ਼ਰਮ ਬਚੀ ਹੋਵੇ ਤਾਂ ਇਸ ‘ਤੇ ਵੀ ਕੁਝ ਬੋਲੋ।
ਕੋਰੋਨਾ ਨੇ ਇੱਕ ਵਾਰ ਫਿਰ ਤੋਂ ਰਫਤਾਰ ਫੜ ਲਈ ਹੈ। ਹੁਣ ਰੋਜ਼ਾਨਾ ਹਜ਼ਾਰਾਂ ਮਰੀਜ਼ ਸਾਹਮਣੇ ਆ ਰਹੇ ਹਨ।12 ਤਾਰੀਖ ਨੂੰ ਰਿਕਾਡਰ ਤੋੜ 13 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ।ਇਨਾਂ੍ਹ ‘ਚ 105 ਮਰੀਜ਼ਾਂ ਦੀ ਮੌਤ ਹੋਈ।ਛੱਤੀਸਗੜ ‘ਚ ਕੋਰੋਨਾ ਦੀ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ।ਛੱਤੀਸਗੜ ‘ਚ ਕੋਰੋਨਾ ਦੇ ਵੱਧਦੇ ਅੰਕੜੇ ਡਰਾਉਣੇ ਹਨ।ਸੰਕਰਮਣ ਮਰੀਜ਼ਾਂ ‘ਚ ਰੋਜ਼ ਹੋ ਰਹੇ ਵਾਧੇ ਕਾਰਨ ਲੋਕਾਂ ‘ਚ ਡਰ ਹੈ।ਇਹ ਰਾਇਪੁਰ ਦੇ ਅੰਬੇਦਕਰ ਹਸਪਤਾਲ ਦੀ ਮੋਰਚਰੀ ‘ਚ ਲੋਕਾਂ ਦੀਆਂ ਲਾਸ਼ਾਂ ਦੀ ਲਾਈਨ ਲੱਗੀ ਰਹਿੰਦੀ ਹੈ।ਇਸ ਤਰ੍ਹਾਂ ਲੋਕ ਜੇਕਰ ਮਰਦੇ ਰਹੇ ਤਾਂ ਛੱਤੀਸਗੜ ਦੇ ਹਾਲਾਤ ਗੰਭੀਰ ਹੋ ਸਕਦੇ ਹਨ।
ਖਾਲਸੇ ਦੇ ਸਾਜਨਾ ਦਿਵਸ ਤੇ ਆਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਸਿੱਧਾ LIVE