book ramdev for sedition says petition: ਆਧੁਨਿਕ ਮੈਡੀਕਲ ਪ੍ਰਣਾਲੀ ਐਲੋਪੈਥੀ ਬਾਰੇ ਉਸ ਦੇ ਬਿਆਨ ਲਈ ਬਿਹਾਰ ਦੀ ਇਕ ਅਦਾਲਤ ਵਿਚ ਯੋਗਾ ਗੁਰੂ ਬਾਬਾ ਰਾਮਦੇਵ ਦੇ ਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਉਸ ਉੱਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਵੇ।
ਪਟੀਸ਼ਨਕਰਤਾ ਗਿਆਨ ਪ੍ਰਕਾਸ਼ ਨੇ ਆਪਣੇ ਵਕੀਲ ਸੁਧੀਰ ਕੁਮਾਰ ਓਝਾ ਦੇ ਜ਼ਰੀਏ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਰਾਮਦੇਵ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ। ਪ੍ਰਕਾਸ਼ ਪਹਿਲਾਂ ਹੀ ਕਈ ਚੋਟੀ ਦੇ ਰਾਜਨੇਤਾਵਾਂ, ਬਾਲੀਵੁੱਡ ਅਦਾਕਾਰਾਂ ਅਤੇ ਵਿਦੇਸ਼ੀ ਰਾਜਾਂ ਦੇ ਖਿਲਾਫ ਪਟੀਸ਼ਨਾਂ ਦਾਇਰ ਕਰ ਚੁੱਕਾ ਹੈ।
ਕਾਰਜਕਾਰੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼ੈਲੇਂਦਰ ਰਾਏ ਦੀ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਬਾਬਾ ਰਾਮਦੇਵ ਦੇ ਬਿਆਨਾਂ ਨੂੰ ਧੋਖਾਧੜੀ ਕਰਾਰ ਦਿੰਦਿਆਂ ਆਪਦਾ ਪ੍ਰਬੰਧਨ ਐਕਟ ਤੋਂ ਇਲਾਵਾ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਦੇਸ਼ ਧ੍ਰੋਹ ਦੇ ਦੋਸ਼ਾਂ ਦੀ ਮੰਗ ਕੀਤੀ ਗਈ ਹੈ। ਇਸ ਕੇਸ ਦੀ ਅਗਲੀ ਸੁਣਵਾਈ 7 ਜੂਨ ਨੂੰ ਹੋਵੇਗੀ।
ਇਹ ਵੀ ਪੜੋ:ਮਹਾਰਾਸ਼ਟਰ ਸਰਕਾਰ ਦਾ ਐਲਾਨ, ਆਪਣੇ ਪਿੰਡ ਨੂੰ ਬਣਾਉ ‘ਕੋਰੋਨਾ ਮੁਕਤ’ ਅਤੇ ਜਿੱਤੋ 50 ਲੱਖ ਰੁਪਏ…
ਕਾਰਜਕਾਰੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼ੈਲੇਂਦਰ ਰਾਏ ਦੀ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਬਾਬਾ ਰਾਮਦੇਵ ਦੇ ਬਿਆਨਾਂ ਨੂੰ ਧੋਖਾਧੜੀ ਕਰਾਰ ਦਿੰਦਿਆਂ ਆਪਦਾ ਪ੍ਰਬੰਧਨ ਐਕਟ ਤੋਂ ਇਲਾਵਾ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਦੇਸ਼ ਧ੍ਰੋਹ ਦੇ ਦੋਸ਼ਾਂ ਦੀ ਮੰਗ ਕੀਤੀ ਗਈ ਹੈ। ਇਸ ਕੇਸ ਦੀ ਅਗਲੀ ਸੁਣਵਾਈ 7 ਜੂਨ ਨੂੰ ਹੋਵੇਗੀ।
ਇਹ ਵੀ ਪੜੋ:ਦਰਦ ਦੇ 37 ਸਾਲ: ਦਰਬਾਰ ਸਾਹਿਬ ਮੱਥਾ ਟੇਕਣ ਗਏ, 12 ਸਾਲਾਂ ਪੁੱਤ ਸਣੇ 8 ਜੀਅ ਗੁਆ ਬੈਠੀ ਮਾਤਾ, ਹੰਝੂਆਂ ਦਾ ਸੈਲਾਬ ਬਚਿਆ