ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਭਾਰਤ ਦੌਰੇ ‘ਤੇ ਹਨ। ਸ਼ੁੱਕਰਵਾਰ ਨੂੰ ਦੌਰੇ ਦੇ ਆਖਰੀ ਦਿਨ ਜਾਨਸਨ ਨਵੀਂ ਦਿੱਲੀ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ । ਭਾਰਤ ਵਿੱਚ ਮਿਲੇ ਇਸਤਕਬਾਲ ਤੋਂ ਖੁਸ਼ ਜਾਨਸਨ ਵੀ ਆਪਣੀ ਖੁਸ਼ੀ ਨੂੰ ਛੁਪਾ ਨਹੀਂ ਸਕੇ । ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਜਿਵੇਂ ਮੈਂ ਸਚਿਨ ਤੇਂਦੁਲਕਰ ਜਾਂ ਅਮਿਤਾਭ ਬੱਚਨ ਹਾਂ। ਮੈਂ ਇਸ ਸ਼ਾਨਦਾਰ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦੀ ਹਾਂ। ਜਾਨਸਨ ਵੀਰਵਾਰ ਨੂੰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿੱਚ ਸਨ। ਇੱਥੇ ਉਨ੍ਹਾਂ ਨੇ ਸਾਬਰਮਤੀ ਆਸ਼ਰਮ ਵੀ ਦੇਖਿਆ ਸੀ। ਇਸ ਦੌਰਾਨ ਜਾਨਸਨ ਚਰਖਾ ਕੱਤਦੇ ਵੀ ਨਜ਼ਰ ਆਏ।
ਜਾਨਸਨ ਨੇ ਭਾਰਤ ਵਿੱਚ ਸ਼ਾਨਦਾਰ ਸਵਾਗਤ ਲਈ ਸਭ ਤੋਂ ਪਹਿਲਾਂ ਪੀਐੱਮ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੀਐੱਮ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਾਨਦਾਰ ਸਵਾਗਤ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ। ਜਦੋਂ ਮੈਂ ਇੱਥੇ ਪਹੁੰਚਿਆ ਤਾਂ ਮੈਨੂੰ ਲੱਗਾ ਜਿਵੇਂ ਮੈਂ ਸਚਿਨ ਤੇਂਦੁਲਕਰ ਹਾਂ। ਫਿਰ ਚਾਰੇ ਪਾਸੇ ਹੋਰਡਿੰਗ ਦੇਖ ਕੇ ਮੈਨੂੰ ਲੱਗਾ ਜਿਵੇਂ ਮੈਂ ਅਮਿਤਾਭ ਬੱਚਨ ਹਾਂ। ਮੋਦੀ ਵੈਸੇ ਵੀ ਮੇਰੇ ਖਾਸ ਦੋਸਤ ਹਨ।
ਇਹ ਵੀ ਪੜ੍ਹੋ: CM ਮਾਨ ਦਾ ਵੱਡਾ ਫੈਸਲਾ- ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਬਣਾਈ ਜਾਵੇਗੀ ਲਾਇਬ੍ਰੇਰੀ
ਦੱਸ ਦੇਈਏ ਕਿ ਇਸ ਤੋਂ ਇਲਾਵਾ ਵੀਰਵਾਰ ਦਾ ਦਿਨ ਗੁਜਰਾਤ ਵਿੱਚ ਬਿਤਾਉਣ ਵਾਲੇ ਜਾਨਸਨ ਨੇ ਉੱਥੇ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਉੱਥੇ ਦੇ ਲੋਕਾਂ ਨੇ ਮੇਰਾ ਦਿਲੋਂ ਸਵਾਗਤ ਕੀਤਾ । ਇਹ ਸੱਚਮੁੱਚ ਇੱਕ ਯਾਦਗਾਰੀ ਇਸਤਕਬਾਲ ਸੀ। ਇਸ ਤੋਂ ਪਹਿਲਾਂ ਮੈਂ ਦੁਨੀਆਂ ਵਿੱਚ ਇੰਨਾ ਸ਼ਾਨਦਾਰ ਸਵਾਗਤ ਪਹਿਲਾਂ ਕਦੇ ਨਹੀਂ ਦੇਖਿਆ ਸੀ। ਗੁਜਰਾਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ। ਇਹ ਪੀਐੱਮ ਮੋਦੀ ਦਾ ਗ੍ਰਹਿ ਰਾਜ ਹੈ ਅਤੇ ਮੈਂ ਉੱਥੇ ਪਹਿਲੀ ਵਾਰ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: