ਮੁੰਬਈ ਦੇ ਇਕ ਸਟਾਰਟਅੱਪ ਕੰਪਨੀ ਦੇ ਮਾਲਕ ਨੇ ਸੋਸ਼ਲ ਮੀਡੀਆ ‘ਤੇ ਆਪਣੇ ਇਕ ਨਵੇਂ ਨਿਯਮ ਬਾਰੇ ਦੱਸਿਆ ਜਿਸ ਨੂੰ ਲੈ ਕੇ ਲੋਕਾਂ ਦੀ ਰਾਏ ਵੱਖ-ਵੱਖ ਸੀ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਦੱਸਿਆ ਕਿ ਉਨ੍ਹਾਂ ਨੇ ਕੰਪਨੀ ਵਿਚ ਇਕ ਸਖਤ ਨਿਯਮ ਲਾਗੂ ਕੀਤਾ ਹੈ ਜਿਸ ਤਹਿਤ ਹੁਣ ਸਾਰੇ ਕਰਮਚਾਰੀਆਂ ਨੂੰ ਦਫਤਰ ਇਕ ਤੈਅ ਸਮੇਂ ‘ਤੇ ਆਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਮੁਲਾਜ਼ਮ ਦਫਤਰ 10 ਜਾਂ 11 ਵਜੇ ਦੇ ਆਸ-ਪਾਸ ਆਉਂਦੇ ਸੀ। ਹੁਣ ਸਮੇਂ ‘ਤੇ ਆਉਣ ਲਈ ਉਨ੍ਹਾਂ ਨੇ ਦੇਰ ਤੋਂ ਆਉਣ ਵਾਲਿਆਂ ‘ਤੇ 200 ਰੁਪਏ ਦਾ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ।
ਪਰ ਮਜ਼ੇਦਾਰ ਗੱਲ ਇਹ ਹੈ ਕਿ ਬੌਸ ਖੁਦ ਹੀ 5 ਵਾਰ ਲੇਟ ਆਏ ਤੇ ਐਕਸ ਦੇ ਪੋਸਟ ਵਿਚ ਲਿਖਿਆ ਮੈਂ ਇਸ ਨੂੰ ਖੁਦ ਹੀ ਪੰਜਵੀਂ ਵਾਰ ਭਰ ਰਿਹਾ ਹਾਂ। ਉਹ ਖੁਦ ਇਸ ਨਿਯਮ ਨੂੰ ਤੋੜਨ ਵਾਲਾ ਬਣ ਗਿਆ। ਉਸ ਨੇ ਹੁਣੇ ਜਿਹੇ ਲਗਾਏ ਗਏ 200 ਰੁਪਏ ਦੇ ਜੁਰਮਾਨੇ ਦਾ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ। ਜੁਰਮਾਨਾ ਲਗਾਉਣਾ ਭਾਵੇਂ ਹੀ ਕੁਝ ਲੋਕਾਂ ਨੂੰ ਬੇਕਾਰ ਲੱਗੇ। ਇਹ ਪੈਸੇ ਟੀਮ ਦੀ ਪਾਰਟੀ ਤੇ ਘੁੰਮਣ-ਫਿਰਨ ਵਰਗੇ ਪ੍ਰੋਗਾਰਮਾਂ ਵਿਚ ਖਰਚ ਕੀਤਾ ਜਾਵੇਗਾ। ਫਾਊਂਡਰ ਨੇ ਬਾਅਦ ਵਿਚ ਟਵੀਟ ਕਰਕੇ ਦੱਸਿਆ ਉਨ੍ਹਾਂ ਦੀ ਇਹ ਪੋਸਟ ਵਾਇਰਲ ਹੋ ਗਈ ਤੇ ਲੋਕਾਂ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ। ਕੁਝ ਲੋਕਾਂ ਨੇ ਉਨ੍ਹਾਂ ਦੀ ਲੀਡਰਸ਼ਿਪ ਦੀ ਤਾਰੀਫ ਕੀਤੀ ਤਾਂ ਕੁਝ ਨੇ ਆਫਿਸ ਦੇ ਖਰਾਬ ਮਾਹੌਲ ਦੀ ਗੱਲ ਕੀਤੀ।