Boy trapped in borewell: ਬੀਤੇ ਦਿਨੀ ਮੱਧ ਪ੍ਰਦੇਸ਼ ਦੇ ਨਿਵਾਰੀ ਜ਼ਿਲ੍ਹੇ ਤੋਂ ਇੱਕ ਮੰਦਭਾਗੀ ਖ਼ਬਰ ਆਈ ਸੀ, ਜਿੱਥੇ ਇੱਕ ਤਿੰਨ ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਹੈ। ਨਿਵਾਰੀ ਜ਼ਿਲ੍ਹੇ ਦੇ ਪ੍ਰਿਥਵੀਪੁਰ ਵਿੱਚ ਪਿੱਛਲੇ 51 ਘੰਟਿਆਂ ਤੋਂ ਬੋਰਵੈੱਲ ਵਿੱਚ ਡਿੱਗੇ ਤਿੰਨ ਸਾਲ ਦੇ ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ। 4 ਨਵੰਬਰ ਨੂੰ ਸਵੇਰੇ 9 ਤੋਂ 10 ਵਜੇ ਦੇ ਵਿਚਕਾਰ ਬੋਰਵੈੱਲ ਵਿੱਚ ਡਿੱਗਣ ਤੋਂ ਬਾਅਦ ਬਚਾਅ ਕਾਰਜ ਨੂੰ 51 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਮੇਂ ਦੇ ਬੀਤਣ ਨਾਲ, ਉਮੀਦਾਂ ਵੀ ਧੁੰਦਲੀਆਂ ਹੋ ਰਹੀਆਂ ਹਨ। ਪਰ ਬਚਾਅ ਕਰਮਚਾਰੀਆਂ ਨੇ ਅਜੇ ਵੀ ਉਮੀਦ ਨਹੀਂ ਛੱਡੀ ਹੈ। ਸੈਨਾ, ਐਨਡੀਆਰਐਫ, ਐਸਡੀਆਰਐਫ, ਸਥਾਨਕ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਘਟਨਾ ਸਥਾਨ ‘ਤੇ ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਦਿਨ ਰਾਤ ਇੱਕ ਕਰ ਮਿਹਨਤ ਕਰ ਰਿਹਾ ਹੈ। ਘਟਨਾ ਵਾਲੀ ਜਗ੍ਹਾ ‘ਤੇ 6 ਜੇਸੀਬੀ ਮਸ਼ੀਨਾਂ ਨਾਲ ਬੋਰਵੈੱਲ ਦੁਆਲੇ ਨਿਰੰਤਰ ਖੁਦਾਈ ਕੀਤੀ ਜਾ ਰਹੀ ਹੈ ਅਤੇ ਬੱਚੇ ਨੂੰ ਲਗਾਤਾਰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਚਾਅ ਟੀਮ ਨੂੰ ਬੱਚੇ ਤੱਕ ਪਹੁੰਚਣ ਵਿੱਚ ਅੱਜ ਵੀ ਪੂਰਾ ਦਿਨ ਲੱਗ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਫੌਜ, ਐਸ.ਡੀ.ਆਰ.ਐਫ., ਸਾਗਰ ਅਤੇ ਗਵਾਲੀਅਰ ਤੋਂ ਇਲਾਵਾ ਲਖਨਊ ਤੋਂ ਪਹੁੰਚੀ ਬਚਾਅ ਟੀਮ ਦੀ ਦੇਖ਼ਰੇਖ ‘ਚ ਬਚਾਅ ਕਾਰਜ ਜਾਰੀ ਹੈ। ਐਲ ਐਨ ਟੀ ਅਤੇ ਜੇਸੀਬੀ ਮਸ਼ੀਨਾਂ ਬੋਰਵੈੱਲ ਦੇ ਸਮਾਨ ਨਿਰੰਤਰ ਸੁਰੰਗ ਬਣਾਉਣ ਲਈ ਕਾਫ਼ੀ ਖੁਦਾਈ ਕਰ ਰਹੀਆਂ ਹਨ। ਉਸੇ ਸਮੇਂ, ਮਾਸੂਮ ਪ੍ਰਹਿਲਾਦ ਦੇ ਬੋਰਵੈੱਲ ਵਿੱਚ 60 ਫੁੱਟ ਹੇਠਾਂ ਫਸਣ ਦਾ ਅਨੁਮਾਨ ਲਗਾਇਆ ਜਾਂ ਰਿਹਾ ਹੈ, ਇਸੇ ਦੇ ਮੱਦੇਨਜ਼ਰ ਖੁਦਾਈ ਦਾ ਕੰਮ ਨਿਰੰਤਰ ਜਾਰੀ ਹੈ। ਪਾਹਲਾਦ ਦੇ ਪਰਿਵਾਰ ਦੀਆਂ ਨਜ਼ਰਾਂ ਅਤੇ ਉਮੀਦਾਂ ਵੀ ਬਚਾਅ ਟੀਮ ‘ਤੇ ਆਪਣੇ ਬੇਟੇ ਨੂੰ ਸੁਰੱਖਿਅਤ ਬੋਰਵੈੱਲ ਤੋਂ ਬਾਹਰ ਕੱਢਣ ਦੀ ਉਮੀਦ ‘ਤੇ ਟੀਕੀਆਂ ਹਨ। ਜਾਣਕਾਰੀ ਦੇ ਅਨੁਸਾਰ ਪ੍ਰਿਥਵੀਪੁਰ ਥਾਣਾ ਖੇਤਰ ਦੇ ਸੇਤਪੁਰਾ ਵਿਖੇ ਇੱਕ 3-4 ਸਾਲਾ ਬੱਚਾ ਖੇਡ ਰਿਹਾ ਸੀ, ਜਦੋਂ ਉਹ ਨੇੜੇ ਖੁੱਲੇ ਬੋਰਵੈੱਲ ਵਿੱਚ ਜਾ ਡਿੱਗਿਆ। ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਇਸ ਵੇਲੇ ਸੈਨਾ ਨੇ ਮੋਰਚਾ ਸਾਂਭਿਆ ਹੋਇਆ ਹੈ। ਬੋਰਵੈਲ ਦੇ ਅੰਦਰੋਂ ਬੱਚੇ ਦੀ ਆਵਾਜ਼ ਸੁਣੀ ਜਾਂ ਰਾਹੀਂ ਹੈ। ਘਟਨਾ ਬੁੱਧਵਾਰ ਸਵੇਰ ਦੀ ਹੈ। ਮਾਸੂਮ ਬੱਚਾ ਖੇਡਦੇ ਹੋਏ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਇਹ ਘਟਨਾ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਹੀ ਸਾਹਮਣੇ ਆਈ ਸੀ।