brands mix sugar in honey: ਦੇਸ਼ ‘ਚ ਲਗਾਤਾਰ ਸ਼ਹਿਦ ‘ਚ ਮਿਲਾਵਟ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਭਾਰਤੀ ਖਾਦ ਸੁਰੱਖਿਆ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ (ਐਫਐਸਐਸਏਆਈ) ਨੂੰ ਉੱਚਿਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ।ਸੀਸੀਪੀਏ ਦੇ ਨਿਰਦੇਸ਼ ਤੋਂ ਬਾਅਦ ਦੇਸ਼ ਦੀਆਂ ਬ੍ਰਾਂਡਡ ਕੰਪਨੀਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੇ ਅਧਿਕਾਰਕ ਬਿਆਨ ਜਾਰੀ ਕਰ ਕੇ ਸ਼ਹਿਦ ‘ਚ ਮਿਲਾਵਟ ਦੀਆਂ ਖਬਰਾਂ ‘ਤੇ ਚਿੰਤਾ ਵਿਅਕਤ ਕੀਤੀ ਹੈ।
ਸੀਸੀਪੀਏ ਨੇ ਇਹ ਆਦੇਸ਼ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਬਿਆਨ ਤੋਂ ਬਾਅਦ ਦਿੱਤਾ ਹੈ।ਪਿਛਲੇ ਹਫਤੇ ਵਾਤਾਵਰਨ ਸਬੰਧੀ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਵਾਲੀ ਇੱਕ ਸੰਸਥਾ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਨੇ ਦਾਅਵਾ ਕੀਤਾ ਸੀ ਕਿ ਭਾਰਤ ‘ਚ ਵੇਚਿਆ ਜਾ ਰਿਹਾ ਬ੍ਰਾਂਡਡ ਸ਼ਾਹਿਦ ‘ਚ ਚੀਨੀ ਦੀ ਮਿਲਾਵਟ ਪਾਈ ਗਈ ਹੈ।ਹਾਲਾਂਕਿ ਕੰਪਨੀਆਂ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਹੈ।ਮੰਤਰਾਲੇ ਦਾ ਕਹਿਣਾ ਹੈ ਕਿ ਵਿਭਾਗ ਨੂੰ ਖਬਰ ਮਿਲੀ ਹੈ ਕਿ ਬਾਜ਼ਾਰ ‘ਚ ਵੇਚੇ ਜਾ ਰਹੇ ਜਿਆਦਾਤਰ ਬ੍ਰਾਂਡਡ ਸ਼ਹਿਦ ‘ਚ ਚੀਨੀ ਦੀ ਮਿਲਾਵਟ ਹੈ।ਇਹ ਗੰਭੀਰ ਮਾਮਲਾ ਹੈ ਅਤੇ ਕੋਵਿਡ-19 ਮਹਾਂਮਾਰੀ ਦੇ ਦੌਰ ‘ਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਇਹ ਕੋਵਿਡ-19 ਨੂੰ ਲੈ ਕੇ ਖਤਰਾ ਵਧਾਉਣ ਵਾਲਾ ਹੈ।
ਇਹ ਵੀ ਦੇਖੋ:ਰਾਜੇਵਾਲ ਨੇ ਸਟੇਜ ਤੋਂ ਕੀਤਾ ਵੱਡਾ ਐਲਾਨ, ਸੁਣ ਲਓ ਕਿਸਾਨਾਂ ਦੀ ਨਵੀਂ ਰਣਨੀਤੀ