bride and groom arrived by helicopter: ਦਾਦੀ ਦੀ ਇੱਛਾ ‘ਤੇ ਦੋ ਪੋੋਤਿਆਂ ਨੇ ਉਸਦਾ ਮਾਨ ਰੱਖਦੇ ਹੋਏ ਇੱਕ ਅਨੋਖਾ ਕੰਮ ਕੀਤਾ।ਦਾਦੀ ਦੀ ਇੱਛਾ ਇਹ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀਆਂ ਨੂੰਹਾਂ ਹੈਲੀਕਾਪਟਰ ਤੋਂ ਘਰ ਆਉਣ।ਇਸ ਇੱਛਾ ਪੂਰੀ ਕਰਨ ਲਈ ਹੈਲੀਕਾਪਟਰ ਰਾਹੀਂ ਨਵੀਆਂ ਵਿਆਹੀਆਂ ਲਾੜੀਆਂ ਸ਼ਾਦੀ ਤੋਂ ਬਾਅਦ ਪਿੰਡ ਹੈਲੀਕਾਪਟਰ ਰਾਹੀਂ ਪਹੁੰਚੀਆਂ।
ਜਿਥੇ ਇਕ ਹੈਲੀਪੈਡ ਬਣਾਇਆ ਗਿਆ ਸੀ।ਇਹ ਮਾਮਲਾ ਰਾਜਸਥਾਨ ਦੇ ਕੋਟਾ ਜ਼ਿਲੇ ਦਾ ਹੈ।ਕੋਟਾ ‘ਚ ਵੀਰਵਾਰ ਨੂੰ ਇਕ ਪਰਿਵਾਰ ‘ਚ ਲਾੜਾ-ਲਾੜੀ ਲਈ ਹੈਲੀਕਾਪਟਰ ਸਾਰਥੀ ਬਣਿਆ ਜਿਥੇ ਵਿਆਹ ਸਮਾਰੋਹਾਂ ‘ਚ ਸਾਰੇ ਪ੍ਰੋਟੋਕਾਲ ਨੂੰ ਫਾਲੋ ਕੀਤਾ ਰਿਹਾ ਹੈ, ਦੂਜੇ ਪਾਸੇ ਇਕ ਦਾਦੀ ਦੀ ਇੱਛਾ ਮੁਤਾਬਕ ਪੋਤਿਆਂ ਦੇ ਵਿਆਹ ‘ਚ ਹੈਲੀਕਾਪਟਰ ਉਡਾ ਦਿੱਤਾ।ਅਸ਼ੋਕ ਮਾਲਵ ਦੇ ਪਰਿਵਾਰ ਦਾ ਵਿਆਹ ‘ਚ ਇਹ ਨਜ਼ਾਰਾ ਦੇਖਣ ਨੂੰ ਮਿਲਿਆ।
ਅਸ਼ੋਕ ਦੇ ਵੱਡੇ ਬੇਟੇ ਪੰਕਜ ਦਾ ਵਿਆਹ ਭਵਾਨੀਪੁਰਾ ਨਿਵਾਸੀ ਕੋਮਲ ਤਾਂ ਛੋਟੇ ਬੇਟੇ ਲਲਿਤ ਦਾ ਵਿਆਹ ਦੀਪਪੁਰਾ ਨਿਵਾਸੀ ਰਸ਼ਿਮਤਾ ਨਾਲ ਹੋਇਆ।ਦੋਵੇਂ ਜੋੜਿਆਂ ਨੂੰ ਵਿਆਹ ਤੋਂ ਬਾਅਦ ਹੈਲੀਕਾਪਟਰ ਰਾਹੀਂ ਇਨ੍ਹਾਂ ਦੇ ਪਿੰਡ ਦੇਵਲੀਅਰਬ ਉਤਾਰਿਆ ਗਿਆ।ਜਿਥੇ ਹੈਲੀਪੈਡ ਬਣਾਇਆ ਗਿਆ ਸੀ, ਜਿਸ ਮੈਰਿਜ ਗਾਰਡਨ ਤੋਂ ਵਿਆਹ ਹੋਇਆ।ਉਥੇ ਹੀ ਅਸਥਾਈ ਰੂਪ ਨਾਲ ਹੇੈਲੀਪੈਡ ਬਣਾਇਆ ਗਿਆ ਸੀ।ਦੋਵਾਂ ਲਾੜਿਆਂ ਦੇ ਪਿਤਾ ਜੀ ਅਸ਼ੋਕ ਮਾਲਵ ਅਨੁਸਾਰ, ਉਨਾਂ੍ਹ ਦੀ ਮਾਂ ਦੀ ਇੱਛਾ ਸੀ ਕਿ ਨੂੰਹਾਂ ਨੂੰ ਹੈਲੀਕਾਪਟਰ ਰਾਹੀ ਘਰ ਲਿਆਇਆ ਜਾਵੇ।ਮਾਂ ਦੀ ਇੱਛਾ ਪੂਰੀ ਕੀਤੀ ਗਈ ਹੈ।
ਇਹ ਵੀ ਦੇਖੋ:ਵੇਖੋ ਡੱਬਵਾਲੀ ਬਾਰਡਰ ‘ਤੇ ਕਿਸਾਨਾਂ ਨੇ ਕਾਗਜ਼ਾਂ ਵਾਂਗੂ ਖਿਲਾੜਤੇ ਬੈਰੀਗੇਟ, ਵੇਖਦੇ ਰਹਿ ਗਏ ਹਰਿਆਣਾ ਵਾਲੇ…