bsf detects another tunnel: BSF ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਉੱਤੇ 10 ਦਿਨਾਂ ਦੇ ਅੰਦਰ ਇੱਕ ਹੋਰ ਗੁਪਤ ਭੂਮੀਗਤ ਸੁਰੰਗ ਦਾ ਪਤਾ ਲਗਾਇਆ ਹੈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਘੁਸਪੈਠ ਕਰਨ ਲਈ ਅੰਤਰਰਾਸ਼ਟਰੀ ਸਰਹੱਦ (ਆਈਬੀ) ‘ਤੇ ਇਕ ਹੋਰ ਗੁਪਤ ਭੂਮੀਗਤ ਸੁਰੰਗ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਗੁਪਤ ਸੁਰੰਗ ਦਾ ਪਤਾ ਹੀਰੋਨਗਰ ਸੈਕਟਰ ਦੇ ਪਨਸਰ ਖੇਤਰ ਵਿੱਚ ਸਰਹੱਦੀ ਚੌਕੀ ‘ਤੇ ਇੱਕ ਕਾਰਵਾਈ ਦੌਰਾਨ ਕੀਤਾ ਗਿਆ ਸੀ। ਪਿਛਲੇ 10 ਤੋਂ 10 ਦਿਨਾਂ ਵਿੱਚ, ਬੀਐਸਐਫ ਨੇ ਹੀਰਾਨਗਰ ਸੈਕਟਰ ਵਿੱਚ ਦੂਜੀ ਅਜਿਹੀ ਰੂਪੋਸ਼ ਸੁਰੰਗ ਦਾ ਪਤਾ ਲਗਾਇਆ ਹੈ। ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਇਹ ਚੌਥੀ ਸੁਰੰਗ ਹੈ ਅਤੇ ਪਿਛਲੇ ਇੱਕ ਦਹਾਕੇ ਵਿੱਚ ਇਹ ਦਸਵੀਂ ਹੈ।
ਮਹੱਤਵਪੂਰਣ ਗੱਲ ਹੈ ਕਿ ਇਸੇ ਸੈਕਟਰ ਦੇ ਪਿੰਡ ਬੋਬੀਅਨ ਵਿੱਚ 13 ਜਨਵਰੀ ਨੂੰ 150 ਮੀਟਰ ਲੰਬੀ ਸੁਰੰਗ ਦਾ ਪਤਾ ਲੱਗਿਆ ਸੀ। ਬੀਐਸਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨਵੀਂ ਸੁਰੰਗ ਪਾਕਿਸਤਾਨ ਤੋਂ 150 ਮੀਟਰ ਲੰਬੀ ਅਤੇ ਲਗਭਗ 30 ਫੁੱਟ ਡੂੰਘੀ ਅਤੇ ਤਿੰਨ ਫੁੱਟ ਵਿਆਸ ਮੰਨੀ ਜਾ ਰਹੀ ਹੈ।ਦੱਸਣਯੋਗ ਹੈ ਕਿ ਪਾਕਿਸਤਾਨ ਲਗਾਤਾਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਭਾਰਤ ‘ਚ ਆਪਣੇ ਅੱਤਵਾਦੀਆਂ ਨੂੰ ਭੇਜ ਕੇ ਨਾਪਾਕ ਸਾਜਿਸ਼ ਨੂੰ ਅੰਜ਼ਾਮ ਦੇਣ।ਪਰ ਸਰਹੱਦ ‘ਤੇ ਤੈਨਾਤ ਭਾਰਤ ਦੇ ਸੁਰੱਖਿਆਬਲ ਪਾਕਿਸਤਾਨ ਦੀ ਕਿਸੇ ਵੀ ਸਾਜਿਸ਼ ਨੂੰ ਅੰਜ਼ਾਮ ਤੱਕ ਪਹੁੰਚਾਉਣ ਨਹੀਂ ਦੇ ਰਹੇ।ਸਰਹੱਦ ‘ਤੇ ਭਾਰਤ ਦੀ ਚਕਾ-ਚੌਂਦ ਨਾਲ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਦੂਜੇ ਤਰੀਕੇ ਵੀ ਲੱਭ ਰਹੇ ਹਨ।ਕੁਝ ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਹੁਣ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੰਮੂ ਅਤੇ ਉਸਦੇ ਕੋਲ ਦੇ ਇਲਾਕਿਆਂ ‘ਚ ਆਨਲਾਈਨ ਭਰਤੀ ਕਰਨ ਦੀ ਜੁਗਤ ‘ਚ ਲੱਗੇ ਹਨ।ਹਾਲਾਂਕਿ, ਭਾਰਤ ਦੇ ਸੁਰੱਖਿਆਬਲ ਇਸਨੂੰ ਲੈ ਕੇ ਹੈਰਾਨ ਹਨ।