bsf officer crawls 150 feet into tunnel used: ਕਸ਼ਮੀਰ ਦੇ ਨਗਰੋਟਾ ‘ਚ ਹੋਏ ਅਨਕਾਉਂਟਰ ਤੋਂ ਬਾਅਦ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।ਸਰਹੱਦੀ ਸੁਰੱਖਿਆ ਬਲ ਦੇ ਮਹਾਨਿਰਦੇਸ਼ਕ ਰਾਕੇਸ਼ ਅਸਥਾਨਾ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਅਤੇ ਰਾਜੌਰੀ ਸੈਕਟਰ ‘ਚ ਪਾਕਿਸਤਾਨ ਦੇ ਨਾਲ ਅੰਤਰਾਸ਼ਟਰੀ ਸਰਹੱਦ ‘ਤੇ ਗਸ਼ਤ ਵਧਾਉਣ ਦਾ ਆਦੇਸ਼ ਦਿੱਤਾ ਹੈ।ਅੱਤਵਾਦੀਆਂ ‘ਤੇ ਪੂਰੀ ਨਜ਼ਰ ਰੱਖਣ ਦੇ ਨਾਲ-ਨਾਲ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਲੋਂ ਇਸਤੇਮਾਲ ਕੀਤੇ ਜਾਣ ਵਾਲੀ ਸੁਰੰਗਾਂ ਦਾ ਪਤਾ ਵੀ ਲਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ 19 ਨਵੰਬਰ ਨੂੰ ਮੁੱਠਭੇੜ ‘ਚ ਮਾਰੇ ਗਏ ਅੱਤਵਾਦੀਆਂ ਨੇ ਭਾਰਤ ‘ਚ ਘੁਸਪੈਠ ਲਈ 200 ਮੀਟਰ ਲੰਬੀ ਸੁਰੰਗ ਦਾ ਇਸਤੇਮਾਲ ਕੀਤਾ ਗਿਆ ਸੀ।
ਭਾਰਤੀ ਖੁਫੀਆ ਏਜੰਸੀਆਂ ਜੈਸ਼ ਦੇ ਚਾਰੇ ਅੱਤਵਾਦੀਆਂ ਦੇ ਨਾਮ ਅਤੇ ਟ੍ਰੈਕ ਰਿਕਾਰਡ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਸਾਫ ਕਹਿਣਾ ਹੈ ਕਿ ਹਮਲਾਵਰ 19 ਨਵੰਬਰ ਦੀ ਰਾਤ ‘ਚ ਬਾਹਰ ਨਿਕਲਣ ਤੋਂ ਪਹਿਲਾਂ ਸੁਰੰਗ ਦੇ ਅੰਦਰ ਰੁਕੇ ਸੀ।ਉਨ੍ਹਾਂ ਦਾ ਕਹਿਣਾ ਹੈ ਕਿ 173 ਬਟਾਲ਼ੀਅਨ ਦੇ ਕਮਾਂਡੈਂਟ ਰਾਠੌਰ ਨੇ ਉਨ੍ਹਾਂ ਨੇ ਦੱਸਿਆ ਕਿ ਜੈਸ਼ ਦੇ ਅੱਤਵਾਦੀਆਂ ਵਲੋਂ ਇਸਤੇਮਾਲ ਕੀਤੇ ਗਈ ਸੁਰੰਗ ‘ਚ ਕਰੀਬ 15 ਫੁੱਟ ਤੱਕ ਸੁਰੱਖਿਆ ਬਲ ਦੇ ਜਵਾਨ ਰੇਂਗਦੇ ਹੋਏ ਗਏ।ਜਿਥੇ ਉਨ੍ਹਾਂ ਨੇ ਬਿਸਕੁੱਟ ਅਤੇ ਹੋਰ ਖਾਣ ਵਾਲੀ ਸਮੱਗਰੀ ਦੇ ਪੈਕੇਟ ਮਿਲੇ। ਪੈਕੇਟਾਂ ‘ਤੇ ਲਾਹੌਰ ਸਥਿਤ ਕੰਪਨੀ ” master Cuisine Cupcake.” ਦਾ ਨਾਮ ਲਿਖਿਆ ਹੋਇਆ ਸੀ।ਮਾਹਰਾਂ ਨੇ ਕਿਹਾ ਕਿ ਨਿਸ਼ਚਤ ਤੌਰ ਤੇ, ਇੱਕ ਰੇਂਜਰ ਅਧਿਕਾਰੀ ਸ਼ਾਇਦ ਸਰਹੱਦ ਦੇ ਦੂਸਰੇ ਪਾਸੇ ਅੱਤਵਾਦੀਆਂ ਦੀ ਸੁਰੰਗ ਤੋਂ ਬਾਹਰ ਨਿਕਲਣ ਵਿੱਚ ਸਹਾਇਤਾ ਕਰ ਸਕਦਾ ਸੀ।
ਇੰਟੈਲੀਜੈਂਸ ਦੱਸਦੀ ਹੈ ਕਿ ਚਾਰੇ ਅੱਤਵਾਦੀਆਂ ਨੂੰ ਸ਼ਕਰਗੜ੍ਹ ਕੈਂਪ ਤੋਂ ਲਾਂਚ ਕੀਤਾ ਗਿਆ ਸੀ ਅਤੇ ਰਾਮਗੜ੍ਹ ਅਤੇ ਹੀਰਾਨਗਰ ਸੈਕਟਰਾਂ ਵਿਚਕਾਰ ਸਾਂਬਾ ਜ਼ਿਲ੍ਹੇ ਦੇ ਮਾਵਾ ਵੱਲ ਲਿਜਾਇਆ ਗਿਆ ਸੀ। ਪਿਕ-ਅਪ ਪੁਆਇੰਟ ਜੱਟਵਾਲ ਪਿੰਡ ਸੀ।ਚਾਰੇ ਅੱਤਵਾਦੀ ਇੱਕ ਵੱਡੇ ਹਮਲੇ ਦੀ ਯੋਜਨਾ ਨਾਲ ਭਾਰਤ ਵਿੱਚ ਦਾਖਲ ਹੋਏ, ਜਿਸਨੂੰ ਬੈਨ ਟੋਲ ਪਲਾਜ਼ਾ ਨੇੜੇ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਉਸ ਦੇ ਟਰੱਕ ਨੂੰ ਸੁਰੱਖਿਆ ਬਲਾਂ ਨੇ ਰੋਕ ਲਿਆ ਸੀ ਅਤੇ ਮੁਕਾਬਲੇ ਵਿਚ ਸਾਰੇ ਚਾਰ ਅੱਤਵਾਦੀ ਮਾਰੇ ਗਏ ਸਨ। ਥਾਣਾ ਨਾਗਰੋਟਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਲਾਸ਼ਾਂ ਦੀ ਬਰਾਮਦਗੀ ਤੋਂ ਪਤਾ ਚੱਲਦਾ ਹੈ ਕਿ ਅੱਤਵਾਦੀਆਂ ਦੇ ਵੱਡੇ ਆਪ੍ਰੇਸ਼ਨ ਦੀ ਯੋਜਨਾ ਸੀ। ਲੱਖ ਰੁਪਏ (ਭਾਰਤੀ ਕਰੰਸੀ), ਵਾਇਰ ਕਟਰ, ਚੀਨੀ ਬਲੈਕ ਸਟਾਰ ਪਿਸਤੌਲ, ਗ੍ਰੇਨੇਡ, ਰਾਈਫਲਾਂ ਅਤੇ ਵਿਸਫੋਟਕ, ਨਾਈਟ੍ਰੋਸੈਲੂਲੋਜ਼ ਬਾਲਣ ਤੇਲ ਦੇ ਨਾਲ, ਜੋ ਕਿ 2019 ਦੇ ਪੁਲਵਾਮਾ ਹਮਲੇ ਵਿੱਚ ਵੀ ਵਰਤੇ ਗਏ ਸਨ, ਨੂੰ ਉਨ੍ਹਾਂ ਦੇ ਪਾਸਿਓਂ ਬਰਾਮਦ ਕੀਤਾ ਗਿਆ ਹੈ।