bsp not fight up zila panchayat adhyaksh elections: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸੋਮਵਾਰ ਨੂੰ ਪ੍ਰੈੱਸ ਕਾਨਫ੍ਰੰਸ ਕਰਕੇ ਵੱਡਾ ਐਲਾਨ ਕੀਤਾ ਹੈ।ਇਸ ‘ਚ ਕਿਹਾ ਗਿਆ ਹੈ ਕਿ ਬੀਐੱਸਪੀ ਜ਼ਿਲਾ ਪੰਚਾਇਤ ਪ੍ਰਧਾਨ ਦੀਆਂ ਚੋਣਾਂ ਨਹੀਂ ਲੜੇਗੀ।ਵਰਕਰਾਂ ਨੂੰ ਵਿਧਾਨਸਭਾ ਚੋਣਾਂ ਦੀ ਤਿਆਰੀ ਕਰਨ ਨੂੰ ਕਿਹਾ ਗਿਆ ਹੈ।ਨਾਲ ਹੀ ਨਾਲ ਇੱਥੇ ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ ‘ਤੇ ਜਮ ਕੇ ਹਮਲਾ ਬੋਲਿਆ ਹੈ।ਮਾਇਆਵਤੀ ਨੇ ਕਿਹਾ ਕਿ ਬੀਜੇਪੀ ਸਮਾਜਵਾਦੀ ਪਾਰਟੀ ਵਾਲੀਆਂ ਗਲਤੀਆਂ ਨੂੰ ਦੁਹਰਾ ਰਹੀ ਹੈ।
ਮਾਇਆਵਤੀ ਨੇ ਕਿਹਾ ਕਿ ਇਸ ਨਾਲ ਲੋਕਤੰਤਰ ਦੀ ਜੜਾਂ ਵੀ ਕਮਜ਼ੋਰ ਹੋ ਰਹੀਆਂ ਹਨ।ਸੂਬੇ ਦੀ ਬੀਜੇਪੀ ਸਰਕਾਰ ‘ਤੇ ਹਮਲਾ ਬੋਲਦੇ ਹੋਏ ਮਾਇਆਵਤੀ ਨੇ ਕਿਹਾ ਕਿ ਬੀਜੇਪੀ ਉਸੇ ਤੌਰ-ਤਰੀਕਿਆਂ ਨਾਲ ਕੰਮ ਕਰ ਰਹੀ ਹੈ, ਜਿਵੇਂ ਕਿ ਸਮਾਜਵਾਦੀ ਪਾਰਟੀ ਕਰਦੀ ਸੀ।ਮਾਇਆਵਤੀ ਨੇ ਕਿਹਾ ਕਿ ਅਜਿਹੀ ਸ਼ੈਲੀ ਦੇ ਕਾਰਨ ਹੀ ਉਨਾਂ੍ਹ ਨੇ 1995 ‘ਚ ਐੱਸਪੀ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ, ਪਰ ਹੁਣ ਬੀਜੇਪੀ ਵੀ ਉਹੀ ਸਭ ਕਰ ਰਹੀ ਹੈ।
ਮਾਇਆਵਤੀ ਵਲੋਂ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਉਹ ਇਸ ਪੰਚਾਇਤ ਚੋਣਾਂ ‘ਚ ਆਪਣਾ ਸਮਾਂ ਖਰਾਬ ਨਾ ਕਰਦੇ ਹੋਏ, ਪਾਰਟੀ ਨੂੰ ਮਜ਼ਬੂਤ ਕਰਨ ‘ਚ ਲਗਾਏ।ਮਾਇਆਵਤੀ ਨੇ ਕਿਹਾ ਕਿ ਇਸ ਨਾਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਬੀਐੱਸਪੀ ਨੂੰ ਲਾਭ ਹੋਵੇਗਾ।
ਮਾਇਆਵਤੀ ਨੇ ਕਿਹਾ ਕਿ ਵਰਕਰਾਂ ਨੇ ਜੇਕਰ ਪਾਰਟੀ ਨੂੰ ਮਜ਼ਬੂਤ ਕੀਤਾ ਤਾਂ ਬੀਐੱਸਪੀ ਦੀ ਆਪਣੇ ਬਲਬੂਤੇ ‘ਤੇ ਸਰਕਾਰ ਬਣਨ ਦੇ ਵੀ ਚਾਂਸ ਹਨ।ਮਾਇਆਵਤੀ ਨੇ ਕਿਹਾ ਕਿ ਜੇਕਰ ਵਿਧਾਨਸਭਾ ਚੋਣਾਂ ‘ਚ ਬੀਐੱਸਪੀ ਦੀ ਜਿੱਤ ਹੋਈ ਤਾਂ ਜ਼ਿਲਾ ਪ੍ਰਧਾਨ ਖੁਦ ਹੀ ਉਨਾਂ੍ਹ ਦੀ ਪਾਰਟੀ ‘ਚ ਸ਼ਾਮਲ ਹੋ ਜਾਣਗੇ।
ਇਹ ਵੀ ਪੜੋ:ਬੰਦੇ ਨੇ ਕੀਤੀ ਕਮਾਲ!ਬਿਜਲੀ ਤੋਂ ਬਿਨਾਂ ਪੱਖਾ ਤੇ ਪੈਟਰੋਲ ਤੋਂ ਬਿਨਾਂ ਚਲਾਤਾਂ ਬਾਈਕ!ਘਰ ਦੀਆ ਖ਼ਰਾਬ ਚੀਜ਼ਾਂ ਸੁੱਟਣ…