Budget 2021 rahul gandhi reaction : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰੀ ਬਜਟ 2021 ‘ਤੇ ਨਿਰਾਸ਼ਾ ਜਹਿਰ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਸ ਬਜਟ ਵਿੱਚ ਗਰੀਬਾਂ ਲਈ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਹੱਥਾਂ ਵਿੱਚ ਨਕਦੀ ਦੀ ਗੱਲ ਤਾ ਭੁੱਲ ਹੀ ਜਾਉ। ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਦੌਲਤ ਆਪਣੇ ਪੂੰਜੀਵਾਦੀ ਦੋਸਤਾਂ ਦੇ ਹਵਾਲੇ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਅਕਸਰ ਸਰਕਾਰ ਤੋਂ ਗਰੀਬਾਂ ਦੇ ਹੱਥਾਂ ਵਿੱਚ ਸਿੱਧੀ ਨਕਦੀ ਟਰਾਂਸਫਰ ਕਰਨ ਦੀ ਮੰਗ ਕਰਦੇ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਵੀ ਰਾਹੁਲ ਗਾਂਧੀ ਨੇ ਇਹੀ ਮੰਗ ਕੀਤੀ ਸੀ। ਰਾਹੁਲ ਗਾਂਧੀ ਦਾ ਤਰਕ ਹੈ ਕਿ ਜੇ ਪੈਸੇ ਗਰੀਬਾਂ ਦੇ ਹੱਥ ਆਉਂਦੇ ਹਨ, ਤਾਂ ਉਹ ਖਰਚ ਕਰਨ ਦੇ ਯੋਗ ਹੋਣਗੇ ਅਤੇ ਜੇ ਉਹ ਖਰਚ ਕਰਦੇ ਹਨ ਤਾਂ ਆਰਥਿਕਤਾ ਨੂੰ ਗਤੀ ਮਿਲੇਗੀ। ਇਸ ਵਾਰ ਸਰਕਾਰ ਨੇ ਬਜਟ ਵਿੱਚ ਅਜਿਹੀ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ।
ਰਾਹੁਲ ਗਾਂਧੀ ਨੇ ਕਿਹਾ, “ਸਰਕਾਰ ਲੋਕਾਂ ਦੇ ਹੱਥਾਂ ਵਿੱਚ ਪੈਸੇ ਦੇਣਾ ਭੁੱਲ ਗਈ। ਮੋਦੀ ਸਰਕਾਰ ਦੀ ਯੋਜਨਾ ਭਾਰਤ ਦੀ ਜਾਇਦਾਦ ਆਪਣੇ ਪੂੰਜੀਵਾਦੀ ਦੋਸਤਾਂ ਦੇ ਹਵਾਲੇ ਕਰਨ ਦੀ ਹੈ।” ਦੱਸ ਦੇਈਏ ਕਿ ਆਮ ਬਜਟ ਵਿੱਚ, ਮੋਦੀ ਸਰਕਾਰ ਨੇ ਜਨਤਕ ਖੇਤਰ ਦੇ ਉੱਦਮਾਂ ਅਤੇ ਵਿੱਤੀ ਸੰਸਥਾਵਾਂ ਵਿੱਚ ਹਿੱਸੇਦਾਰੀ ਦੀ ਵਿਕਰੀ ਤੋਂ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਮਿੱਥਿਆ ਹੈ।
ਇਹ ਵੀ ਦੇਖੋ : ਗਾਜ਼ੀਪੁਰ ਕਿਸਾਨ ਮੋਰਚੇ ਚ ਹਰਫ਼ ਚੀਮਾ ਅਤੇ ਕੰਵਰ ਗਰੇਵਾਲ ਨੇ ਦੇਖੋ ਕਿਵੇ ਝੂਮਣ ਲਗਾਏ ਜਾਟ ਕਿਸਾਨ