budget cm manish sisodia:ਦਿੱਲੀ ਦੇ ਉਪ-ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਵਿੱਤੀ ਸਾਲ 2021-22 ਲਈ ਦਿੱਲੀ ਦਾ ਬਜਟ ਜਾਰੀ ਕਰ ਦਿੱਤਾ ਹੈ।ਵਿਧਾਨਸਭਾ ‘ਚ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਕੋਰੋਨਾ ਵਾਇਰਸ ਦੀ ਵੈਕਸੀਨ ਮੁਫਤ ਦਿੱਤੀ ਜਾਵੇਗੀ।ਦਿੱਲੀ ਸਰਕਾਰ ਨੇ ਵੈਕਸੀਨ ਲਈ 50 ਕਰੋੜ ਦਾ ਬਜਟ ਜਾਰੀ ਕੀਤਾ ਹੈ।ਦੂਜੇ ਪਾਸੇ ਕੁਲ ਬਜਟ 69 ਹਜ਼ਾਰ ਕਰੋੜ ਦਾ ਹੈ।ਵੱਡੀ ਗੱਲ ਇਹ ਹੈ ਕਿ ਇਹ ਬਜਟ ਪਿਛਲੀ ਵਾਰ ਤੋਂ ਚਾਰ ਹਜ਼ਾਰ ਕਰੋੜ ਵੱਧ ਹੈ।ਬਜਟ ਭਾਸ਼ਣ ਦੌਰਾਨ ਮਨੀਸ਼ ਸਿਸੋਦੀਆ ਨੇ ਦੱਸਿਆ, ” ਸਾਨੂੰ 6 ਸਾਲਾਂ ‘ਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ।
ਸਾਲ 1951 ਦੇ ਡਾਟਾ ਮੁਤਾਬਕ, ਦਿੱਲੀ ‘ਚ 12 ਸਰਕਾਰੀ ਹਸਪਤਾਲ ਸਨ ਪਰ ਅੱਜ 38 ਮਲਟੀਸਪੈਸ਼ਲਿਟੀ ਹਸਪਤਾਲ ਹਨ।ਇਸ ਦੌਰਾਨ ਸਿਸੋਦੀਆ ਨੇ ਪਿਛਲੇ ਸਾਲ ਕੋਰੋਨਾ ਦੇ ਵਿਰੁੱਧ ਜੰਗ ‘ਚ ਡਟੇ ਰਹਿਣ ਲਈ ਡਾਕਟਰਸ, ਨਰਸਾਂ ਅਤੇ ਸਿਹਤਕਰਮਚਾਰੀਆਂ ਦਾ ਧੰਨਵਾਦ ਕੀਤਾ ਹੈ।ਸਿਸੋਦੀਆ ਨੇ ਕਿਹਾ,” ਵੈਕਸੀਨ ਉਪਲਬਧ ਹੋਣ ਨਾਲ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੀ ਇੱਕ ਉਮੀਦ ਮਿਲੀ ਹੈ।ਅਜੇ ਦਿੱਲੀ ‘ਚ ਰੋਜ਼ਾਨਾ 45 ਹਜ਼ਾਰ ਵੈਕਸੀਨ ਲਗਾਉਣ ਦੀ ਸਮਰੱਥਾ ਹੈ।ਜਿਸ ਨੂੰ ਵਧਾ ਕੇ 60 ਹਜ਼ਾਰ ਕੀਤਾ ਜਾਵੇਗਾ।ਫਿਲਹਾਲ ਸੂਬੇ ‘ਚ 250 ਰੁਪਏ ‘ਚ ਵੈਕਸੀਨ ਉਪਲੱਬਧ ਹੈ।ਪਰ ਹੁਣ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਮੁਫਤ ਵੈਕਸੀਨ ਉਪਲਬਧ ਕਰਵਾਈ ਜਾਵੇਗੀ।
ਸੁਖਪਾਲ ਖਹਿਰਾ ਦੇ ਘਰੋਂ LIVE ਤਸਵੀਰਾਂ, ਪਈ ED ਦੀ ਰੇਡ ਬਾਰੇ ਸੁਣੋ ਵੱਡੇ ਤੱਥ, ਹਾਈ ਕੋਰਟ ਦੇ ਵਕੀਲ ਵੀ ਪਹੁੰਚੇ !