budget session completed: ਸੰਸਦ ਦਾ ਬਜਟ ਸ਼ੈਸਨ ਵੀਰਵਾਰ ਨੂੰ ਖਤਮ ਹੋ ਗਿਆ।ਦੋ ਪੜਾਵਾਂ ‘ਚ ਸੰਪੰਨ ਹੋਇਆ ਇਹ ਸੈਸ਼ਨ 29 ਜਨਵਰੀ ਨੂੰ ਸ਼ੁਰੂ ਹੋਇਆ ਸੀ।ਸੈਸ਼ਨ ਦੌਰਾਨ ਇੱਕ ਫਰਵਰੀ ਨੂੰ ਵਿੱਤ ਮੰਤਰੀ ਨੇ ਕੋਵਿਡ ਤੋਂ ਬਾਅਦ ਦਾ ਬਜਟ ਪੇਸ਼ ਕੀਤਾ ਅਤੇ ਸਦਨ ‘ਚ ਕਈ ਅਹਿਮ ਬਿੱਲ ਪਾਸ ਹੋਏ।ਬਜਟ ਸ਼ੈਸ਼ਨ ਦੌਰਾਨ ਲੋਕਸਭਾ ਨੇ ਕਰੀਬ 132 ਘੰਟੇ ਕੰਮਕਾਜ਼ ਕੀਤਾ।ਇਸ ਦੌਰਾਨ ਸਦਨ ‘ਚ ਕੁਲ 17 ਬਿੱਲ ਪੇਸ਼ ਕੀਤੇ ਗਏ ਅਤੇ ਸਦਨ ਨੇ 18 ਬਿੱਲਾਂ ਨੂੰ ਪਾਸ ਕੀਤਾ।ਸਦਨ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦੀ ਚਰਚਾ ਕਰੀਬ 17 ਘੰਟੇ ਚੱਲੀ ਅਤੇ ਕਰੀਬ 150 ਸੰਸਦਾਂ ਨੇ ਇਸ ‘ਤੇ ਆਪਣੇ ਵਿਚਾਰ ਰੱਖੇ।ਇਸ ਤਰਾਂ ਸਦਨ ਦੀ ਉਤਪਾਦਕਤਾ ਕਰੀਬ 114ਫੀਸਦੀ ਰਹੀ।ਰਾਜਸਭਾ ਦੀ ਕਾਰਵਾਈ ਵੀ ਬਜਟ ਸ਼ੈਸ਼ਨ ‘ਚ 104 ਘੰਟੇ ਤੋਂ ਵੱਧ ਸਮਾਂ ਤੱਕ ਚੱਲੀ।ਸਦਨ ਦੀਆਂ ਕੁਲ 23 ਬੈਠਕਾਂ ਹੋਈਆਂ।
ਇਸ ਦੌਰਾਨ ਰਾਜਸਭਾ ਨੇ 19 ਬਿੱਲਾਂ ਨੂੰ ਪਾਸ ਕੀਤਾ।ਬਜਟ ਸ਼ੈਸ਼ਨ ਦੇ ਪਹਿਲੇ ਪੜਾਅ ‘ਚ ਰਾਜਸਭਾ ਦੀ ਪ੍ਰੋਡਕਿਟੀਵਿਟੀ 99.6 ਫੀਸਦੀ ਅਤੇ ਦੂਜੇ ਪੜਾਅ ‘ਚ 85 ਫੀਸਦੀ ਰਹੀ।ਇਸ ਤਰ੍ਹਾਂ ਲੋਕਸਭਾ ਨੇ 90 ਫੀਸਦੀ ਦੀ ਉਤਪਾਦਕਤਾ ਦੇ ਨਾਲ ਕੰਮ ਕੀਤਾ।ਕਿਸਾਨ ਅੰਦੋਲਨ, ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਅਤੇ ਦਿੱਲੀ ਸ਼ਾਸਨ ਸੋਧ ਬਿੱਲ ‘ਤੇ ਵਿਰੋਧੀ ਹੰਗਾਮੇ ਦੇ ਚਲਦਿਆਂ ਸੰਸਦ ਦੀ ਕਾਰਵਾਈ ਕਈ ਵਾਰ ਨਿਲੰਬਿਤ ਹੋਈ।ਰਾਜਸਭਾ ‘ਚ ਕਈ ਮੁੱਦਿਆਂ ‘ਤੇ ਵਿਰੋਧ ਦੀ ਇਕਜੁੱਟਤਾ ਦੇਖਣ ਨੂੰ ਮਿਲੀ ਅਤੇ ਇਸਦੇ ਚਲਦਿਆਂ ਸਦਨ ਦਾ 21 ਘੰਟੇ 26 ਮਿੰਟ ਦਾ ਸਮਾਂ ਹੰਗਾਮੇ ਦੀ ਭੇਂਟ ਚੜਿਆ।
ਕੀ ਪੈਟਰੋਲ-ਡੀਜ਼ਲ ਆਏਗਾ ਜੀਐੱਸਟੀ ਦੇ ਦਾਇਰੇ ‘ਚ ਵਿਤੀ ਬਿੱਲ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਲੋਕਸਭਾ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੇਕਰ ਸੂਬਾ ਪ੍ਰਸਤਾਵ ਲਿਆਏਗਾ ਤਾਂ ਉਹ ਪੈਟਰੋਲ-ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ‘ਚ ਲਿਆਉਣ ਲਈ ਚਰਚਾ ਕਰਨ ਨੂੰ ਤਿਆਰ ਹੈ।ਅਗਲੇ ਦਿਨ ਵਿੱਤੀ ਬਿੱਲ ‘ਤੇ ਰਾਜਸਭਾ ‘ਚ ਚਰਚਾ ਦੇ ਦੌਰਾਨ ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਪੈਟਰੋਲ-ਡੀਜ਼ਲ ਨੂੰ ਜੀਐੱਸਟੀ ‘ਚ ਲਿਆਉਣ ਨੂੰ ਮਾਲੀ ਨੁਕਸਾਨ ਦੀ ਗੱਲ ਕਹੀ ਅਤੇ ਇਸ ਤੋਂ ਇਲਾਵਾ 8 ਤੋਂ 10 ਸਾਲ ‘ਚ ਵੀ ਹੋਣ ‘ਤੇ ਸ਼ੱਕ ਜਤਾਇਆ।ਸੰਸਦ ਨੇ ਬਜਟ ਸੈਸ਼ਨ ਦੌਰਾਨ ਕਿਸ਼ੋਰ ਨਿਆਂ ਸੋਧ ਬਿੱਲ ਨੂੰ ਵੀ ਪਾਸ ਕੀਤਾ।ਇਸ ‘ਚ ਬੱਚਿਆਂ ਨਾਲ ਜੁੜੇ ਵਿਸ਼ੇ ਨੂੰ ਜ਼ਿਲਾਅਧਿਕਾਰੀਆਂ ਦੀ ਪਹਿਲਾ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸੰਸਦ ਨੇ ਆਰਬਿਟਰੇਸ਼ਨ ਕਾਨੂੰਨ, ਜੰਮੂ-ਕਸ਼ਮੀਰ ਦੇ ਬਜਟ, ਪੁੱਡੂਚੇਰੀ ਦੇ ਬਜਟ, ਬੰਦਰਗਾਹ ਅਤੇ ਲਾਈਟਹਾਊਸਾਂ ਦੇ ਵਿਕਾਸ ਅਤੇ ਪ੍ਰਬੰਧਨ, ਬੁਨਿਆਦੀ ਢਾਂਚੇ ਯੋਜਨਾ ਲਈ ਵਿੱਤ ਪੋਸ਼ਣ, ਵਿਕਾਸ ਨਾਲ ਜੁੜੇ ਕਈ ਹੋਰ ਅਹਿਮ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ।
ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ