ਲਖਨਊ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਬਾਰਾਬੰਕੀ ਵਿਚ ਬੱਚਿਆਂ ਨਾਲ ਭਰੀ ਬੱਸ ਪਲਟ ਗਈ। ਹਾਦਸੇ ਵਿਚ 4 ਬੱਚਿਆਂ ਸਣੇ 5 ਦੀ ਮੌਤ ਹੋ ਗਈ।12 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਸਥਾਨਕ ਲੋਕਾਂ ਨੇ ਸ਼ੀਸ਼ਾ ਤੋੜ ਕੇ ਬੱਸ ਵਿਚ ਫਸੇ ਬੱਚਿਆਂ ਨੂੰ ਬਾਹਰ ਕੱਢਿਆ।
ਜਾਣਕਾਰੀ ਮੁਤਾਬਕ ਅਧਿਆਪਕ ਤੇ ਬੱਚੇ ਟੂਰ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਵਿਚ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਪਲਟ ਗਈ। ਸਕੂਲ ਬੱਸ ਦੀ ਇਕ ਬਾਈਕ ਸਵਾਰ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਪਲਟ ਗਈ। ਬੱਸ 50 ਮੀਟਰ ਤੱਕ ਬੱਸ ਘਸੀਟਦੀ ਚਲੀ ਗਈ। ਬਾਈਕ ਸਵਾਰ ਸਣੇ 5 ਦੀ ਮੌਤ ਹੋ ਗਈ।
ਬੱਸ ਵਿਚ 42 ਬੱਚਿਆਂ ਤੇ ਅਧਿਆਪਕਾਂ ਨੂੰ ਮਿਲਾ ਕੇ ਕੁੱਲ 50 ਲੋਕ ਸਵਾਰ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਧਿਆਪਕ ਤੇ ਬੱਚੇ ਕਿਸੇ ਟੂਰ ਤੋਂ ਵਾਪਸ ਪਰਤ ਰਹੇ ਸਨ ਕਿ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ਵਿਚ ਹਾਦਸਾ ਹੋ ਗਿਆ। ਪਿੰਡ ਵਾਲਿਆਂ ਦੀ ਮਦਦ ਨਾ ਬਚਾਅ ਕੰਮ ਸ਼ੁਰੂ ਕੀਤਾ ਗਿਆ। ਜ਼ਖਮੀ ਬੱਚਿਆਂ ਨੂੰ ਐਂਬੂਲੈਂਸ ਤੋਂ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੇ ਬਿਹਾਰ ਦੇ ਸਾਬਕਾ ਡਿਪਟੀ CM ਸੁਸ਼ੀਲ ਮੋਦੀ, ਕਿਹਾ- “6 ਮਹੀਨਿਆਂ ਤੋਂ ਕੈਂਸਰ ਨਾਲ ਲੜ ਰਿਹਾ ਹਾਂ,
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ। ਇਸ ਨਾਲ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸਾ ਬਹੁਤ ਭਿਆਨਕ ਸੀ। ਚੀਕ-ਪੁਕਾਰ ਮਚ ਗਈ। ਸਾਰੇ ਲੋਕ ਬੱਚਿਆਂ ਨੂੰ ਬਚਾਉਣ ਲਈ ਦੌੜੇ। ਬਾਈਕ ਵਾਲਾ ਹਾਦਸੇ ਵਿਚ ਮਾਰਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: