Bus services from Panipat to DelhI: ਖੇਤੀਬਾੜੀ ਕਾਨੂੰਨ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ । ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਅਤੇ ਸੋਮਵਾਰ ਸਵੇਰੇ ਵੀ ਸੜਕਾਂ ‘ਤੇ ਮੌਜੂਦ ਹਨ । ਕਿਸਾਨ ਅੰਦੋਲਨ ਕਾਰਨ ਪਿਛਲੇ ਪੰਜ ਦਿਨਾਂ ਤੋਂ ਪਾਣੀਪਤ ਤੋਂ ਦਿੱਲੀ ਅਤੇ ਪੰਜਾਬ ਜਾਣ ਵਾਲੇ ਯਾਤਰੀ ਫਸੇ ਹੋਏ ਹਨ । ਦਰਅਸਲ, ਕਿਸਾਨ ਅੰਦੋਲਨ ਕਾਰਨ 26 ਨਵੰਬਰ ਤੋਂ ਪਾਣੀਪਤ ਤੋਂ ਦਿੱਲੀ ਅਤੇ ਪੰਜਾਬ ਲਈ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਹੈ । ਯਾਤਰੀਆਂ ਨੂੰ ਯੂਪੀ ਦੇ ਰਸਤੇ ਦਿੱਲੀ ਦੀ ਯਾਤਰਾ ਕਰਨੀ ਪੈ ਰਹੀ ਹੈ। ਬੱਸਾਂ ਨਾ ਚੱਲਣ ਕਾਰਨ ਰੋਡਵੇਜ਼ ਨੂੰ ਵੀ ਲੱਖਾਂ ਦਾ ਘਾਟਾ ਸਹਿਣਾ ਪੈ ਰਿਹਾ ਹੈ । ਹਾਲਾਂਕਿ, ਦਿੱਲੀ ਲਈ ਰੋਜ਼ਾਨਾ ਛੇ ਟ੍ਰੇਨਾਂ ਚਲਾਉਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ।
ਦਰਅਸਲ, ਕਿਸਾਨ 26 ਨਵੰਬਰ ਤੋਂ ਸੜਕਾਂ ‘ਤੇ ਹਨ । ਕਿਸਾਨ ਨੇ ਪੰਜਾਬ ਤੋਂ ਦਿੱਲੀ ਦੀ ਯਾਤਰਾ ਲਈ ਕੂਚ ਕੀਤਾ ਹੋਇਆ ਹੈ । ਜਿਸ ਕਾਰਨ 26 ਨਵੰਬਰ ਤੋਂ ਹੀ ਪੰਜਾਬ ਤੋਂ ਦਿੱਲੀ ਤੱਕ ਦੀ ਬੱਸ ਸੇਵਾ ਠੱਪ ਹੋ ਗਈ ਹੈ । ਪਾਣੀਪਤ ਤੋਂ ਦਿੱਲੀ ਅਤੇ ਪੰਜਾਬ ਲਈ ਰੋਜ਼ਾਨਾ 20 ਤੋਂ ਵੀ ਵਧੇਰੇ ਬੱਸਾਂ ਚਲਾਈਆਂ ਜਾਂਦੀਆਂ ਸਨ। ਯਾਤਰੀਆਂ ਦੀ ਗਿਣਤੀ ਵਧਣ ਨਾਲ ਬੱਸਾਂ ਦੀ ਗਿਣਤੀ ਵੀ ਵਧਾਈ ਗਈ ਸੀ । ਪਰ ਹੁਣ ਪਿਛਲੇ ਪੰਜ ਦਿਨਾਂ ਤੋਂ ਦਿੱਲੀ ਅਤੇ ਪੰਜਾਬ ਲਈ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਹੈ।
ਉੱਥੇ ਹੀ ਪਾਣੀਪਤ ਤੋਂ ਸੋਨੀਪਤ ਅਤੇ ਚੰਡੀਗੜ੍ਹ ਲਈ ਬੱਸ ਸੇਵਾ ਜਾਰੀ ਹੈ । ਦਿੱਲੀ ਜਾਣ ਵਾਲੇ ਯਾਤਰੀ ਪਹਿਲਾਂ ਯੂਪੀ ਦੇ ਰਸਤੇ ਪਹੁੰਚ ਰਹੇ ਸਨ, ਪਰ ਹੁਣ ਯੂਪੀ ਵਿੱਚ ਵੀ ਕਿਸਾਨ ਅੰਦੋਲਨ ਨੇ ਜ਼ੋਰ ਫੜ ਲਿਆ ਹੈ । ਇਸ ਕਾਰਨ ਦਿੱਲੀ ਅਤੇ ਪੰਜਾਬ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੋ ਰਾਜਾਂ ਲਈ ਬੱਸ ਸੇਵਾ ਬੰਦ ਹੋਣ ਕਰਨ ਰੋਡਵੇਜ਼ ਨੂੰ ਵੀ ਲੱਖਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ।
ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਪਾਣੀਪਤ ਤੋਂ ਦਿੱਲੀ ਲਈ ਰੋਜ਼ਾਨਾ 6 ਟ੍ਰੇਨਾਂ ਚੱਲ ਰਹੀਆਂ ਹਨ । ਹਾਲਾਂਕਿ, ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਟ੍ਰੇਨਾਂ ਦੀ ਗਿਣਤੀ ਘੱਟ ਗਈ ਹੈ। ਇਸ ਸਬੰਧੀ SS ਧੀਰਜ ਕਪੂਰ ਨੇ ਦੱਸਿਆ ਕਿ ਦਿੱਲੀ ਵਿੱਚ ਰੋਜ਼ਾਨਾ 6 ਐਕਸਪ੍ਰੈਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਦੇਖੋ: ਬੀਬੀਆਂ ਨੇ Kangana Ranaut ਸਮੇਤ Modi ਸਰਕਾਰ ਦੀ ਲਿਆ ਦਿੱਤੀ ਹਨੇਰੀ, ਕੰਗਣਾ ਰਣੌਤ ਨੂੰ ਦੱਸਿਆ ਵਿਕਾਊ