by playing guitar singing songs aap mlas: ਵੈਕਸੀਨ ਨੂੰ ਕੋਰੋਨਾ ਤੋਂ ਲੜਨ ਲਈ ਅਹਿਮ ਹਥਿਆਰ ਮੰਨਿਆ ਗਿਆ ਹੈ।ਸਰਕਾਰ ਅਤੇ ਸੰਸਥਾਵਾਂ ਲਗਾਤਾਰ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੋਤਸਾਹਿਤ ਕਰ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕਦਮ ਉਠਾ ਰਹੀ ਹੈ।ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਰੋਹਿਤ ਮੇਹਰੌਲਿਆ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਅਨੋਖਾ ਤਰੀਕਾ ਅਪਣਾਇਆ ਹੈ।
ਗਿਟਾਰ ਦੀ ਧੁੰਨ ‘ਤੇ ‘ਈਨਾ ਮੀਨਾ ਡੀਕਾ, ਲਗਾਉ ਭਰਾ ਟੀਕਾ’ ਗਾ ਕੇ ਰੋਹਿਤ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ।ਗਲੀਆ ‘ਚ ਈਨਾ, ਮੀਨਾ, ਡੀਕਾ, ਲਗਾਉ ਭਾਈ ਟੀਕਾ, ਗਾਉਂਦੇ ਹੋਏ ਜਾਂਦੇ ਹਨ।ਜਦੋਂ ਰੋਹਿਤ ਆਪਣੀ ਟੀਮ ਦੇ ਨਾਲ ਪਹੁੰਚਦੇ ਹਨ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ।ਉਨ੍ਹਾਂ ਸਾਰਿਆਂ ਨੂੰ ਉਹ ਅਪੀਲ ਕਰਦੇ ਹਨ ਕਿ ਵੈਕਸੀਨ ਜ਼ਰੂਰ ਲਗਵਾਉ।
ਰੋਹਿਤ ਮੇਹਰੌਲਿਆ ਨੇ ਕਿਹਾ ਕਿ ਲੋਕਾਂ ਦੇ ਮਨ ‘ਚ ਟੀਕਾਕਰਨ ਨੂੰ ਲੈ ਕੇ ਕਾਫੀ ਭ੍ਰਮ ਹੈ, ਉਹ ਖੁੱਲ ਕੇ ਟੀਕਾ ਲਗਵਾਉਣ ਸਾਹਮਣੇ ਨਹੀਂ ਆ ਰਹੇ।ਅਸੀਂ ਜਦੋਂ ਇੱਕ ਨੇਤਾ ਦੇ ਤੌਰ ‘ਤੇ ਭਾਸ਼ਣ ਦਿੰਦੇ ਹਾਂ, ਤਾਂ ਲੋਕਾਂ ਨੂੰ ਲੱਗਦਾ ਹੈ ਕਿ ਸਿਆਸੀ ਗੱਲ ਕਰ ਰਹੇ ਹਨ।ਇਸ ਲਈ ਅਸੀਂ ਇਹ ਮਾਧਿਅਮ ਅਪਣਾਇਆ ਹੈ ਅਤੇ ਇਹ ਪ੍ਰਭਾਵੀ ਵੀ ਸਾਬਤ ਹੋ ਰਿਹਾ ਹੈ।ਉਨਾਂ੍ਹ ਨੇ ਦੱਸਿਆ ਕਿ ਸਾਡੀ ਇਸ ਮੁਹਿੰਮ ਤੋਂ ਬਾਅਦ ਵੈਕਸੀਨ ਲੈਣ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ।
ਇਹ ਵੀ ਪੜੋ:Pakistani Salt ਤੁਸੀਂ ਬਹੁਤ ਸੁਣਿਆ ਹੋਣੈਂ,ਕਿਵੇਂ ਬਣਦੈ, ਕਿੰਨਾ ਖਾਲਸ ਤੇ ਕੀ ਨੇ ਫਾਇਦੇ, ਸੁਣੋ ਜ਼ਰਾ