cabinet minister usha thakur coronavirus third wave: ਦੇਸ਼ ‘ਚ ਕੋਰੋਨਾ ਦੇ ਚਲਦਿਆਂ ਸਥਿਤੀ ਭਿਆਨਕ ਬਣੀ ਹੋਈ ਹੈ।ਹਾਲਾਂਕਿ, ਥੋੜੀ ਰਾਹਤ ਦੀ ਗੱਲ ਇਹ ਹੈ ਕਿ ਕੋਈ ਸੂਬਿਆਂ ‘ਚ ਸਖਤੀ ਦਾ ਕਾਰਨ ਇਹ ਪਿਛਲੇ ਦੋ ਦਿਨਾਂ ਤੋਂ ਕੋਰੋਨਾ ਸੰਕਰਮਣ ਦੀ ਰਫਤਾਰ ‘ਚ ਪਹਿਲਾਂ ਮੁਕਾਬਲੇ ਕੁਝ ਕਮੀ ਆਈ ਹੈ।ਇਸ ਦੌਰਾਨ, ਮਾਹਿਰਾਂ ਵਲੋਂ ਕੋਰੋਨਾ ਦੀ ਇੱਕ ਹੋਰ ਲਹਿਰ ਦੀ ਚਿਤਾਵਨੀ ਨੇ ਜ਼ਰੂਰ ਲੋਕਾਂ ਨੂੰ ਭੈਭੀਤ ਕੀਤਾ ਹੈ।
ਪਰ, ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਮੱਧ ਪ੍ਰਦੇਸ਼ ਦੀ ਮੰਤਰੀ ਨੇ ਬੇਤੁਕਾ ਬਿਆਨ ਦਿੱਤਾ ਹੈ।ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ‘ਚ ਸੰਸਕ੍ਰਿਤੀ ਮੰਤਰੀ ਊਸ਼ਾ ਠਾਕੁਰ ਨੇ ਕਿਹਾ ਕਿ ਯੱਗ ਕਰਨ ਨਾਲ ਕੋਰੋਨਾ ਦੀ ਤੀਜੀ ਲਹਿਰ ਹਿੰਦੁਸਤਾਨ ਨੂੰ ਨਹੀਂ ਛੋਹ ਸਕੇਗੀ।
ਊਸ਼ਾ ਠਾਕੁਰ ਨੇ ਅੱਗੇ ਕਿਹਾ ਕਿ ਵਾਤਾਵਰਨ ਸ਼ੁਰੂ ਕਰਨ ਲਈ ਯੱਗ ਕਰ ਕੇ ਉਸ ‘ਚ ਦੋ-ਦੋ ਆਹੂਤੀ ਸਾਰੇ ਪਾਉਣ।ਮੱਧ ਪ੍ਰਦੇਸ਼ ਸਰਕਾਰ ‘ਚ ਮੰਤਰੀ ਊਸ਼ਾ ਠਾਕੁਰ ਨੇ ਕਿਹਾ ਕਿ ਇਹ ਕਰਮਕਾਂਡ ਅਤੇ ਅੰਧਵਿਸ਼ਵਾਸ਼ ਨਹੀਂ ਹੈ ਸਗੋਂ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਯੱਗ ਚਿਕਿਤਸਾ ਹੈ।ਕੋਰੋਨਾ ਦੀ ਤੀਜੀ ਲਹਿਰ ਦੇ ਪ੍ਰਤ ਸਾਰੇ ਲੋਕ ਜਾਗਰੂਕ ਹਨ।ਮਹੱਤਵਪੂਰਨ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਸਿਹਤ ਸਲਾਹਕਾਰ ਡਾਕਟਰ ਕੇ. ਵਿਜੇ ਰਾਘਵਨ ਨੇ ਚਿਤਾਵਨੀ ਦਿੰਦਿਆਂ ਹੋਏ ਕਿਹਾ ਸੀ ਕਿ ਦੇਸ਼ ‘ਚ ਕੋਰੋਨਾ ਦੀ ਇੱਕ ਹੋਰ ਲਹਿਰ ਜ਼ਰੂਰ ਆਵੇਗੀ।
ਇਹ ਵੀ ਪੜੋ:ਜਿੱਥੇ ਇੱਕ ਪਾਸੇ ਕੋਰੋਨਾ ਨਾਲ ਜੂਝ ਰਿਹਾ ਹੈ ਸਾਰਾ ਦੇਸ਼, ਉੱਥੇ ਹੀ ਅੰਡਾਨੀ ਦੀ ਸੰਪਤੀ ‘ਚ ਫਿਰ ਹੋਇਆ ਜਬਰਦਸਤ ਵਾਧਾ…
ਉਨਾਂ੍ਹ ਨੇ ਅੱਗੇ ਕਿਹਾ ਸੀ ਕਿ ਕਿਉਂਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਾਫੀ ਮਾਮਲੇ ਆ ਰਹੇ ਹਨ, ਇਸ ਲਈ ਕੋਰੋਨਾ ਦੀ ਤੀਜੀ ਲਹਿਰ ਕਦੋਂ ਤੱਕ ਆਵੇਗੀ ਇਸ ਬਾਰੇ ‘ਚ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ, ਪਰ ਇਹ ਲਹਿਰ ਜ਼ਰੂਰ ਆਵੇਗੀ।ਹਾਲਾਂਕਿ, ਬਾਅਦ ‘ਚ ਉਨਾਂ੍ਹ ਨੇ ਕਿਹਾ ਸੀ ਕਿ ਜੇਕਰ ਲੋਕ ਠੀਕ ਤਰ੍ਹਾਂ ਨਾਲ ਅਗਲੀ ਲਹਿਰ ਨੂੰ ਸੁਚੇਤ ਹੋ ਜਾਣ ਤਾਂ ਉਸਦੀ ਲਹਿਰ ਕੁਝ ਘੱਟ ਹੋ ਸਕਦੀ ਹੈ ਜਾਂ ਫਿਰ ਨਹੀਂ ਵੀ ਆ ਸਕਦੀ ਹੈ।ਅਜਿਹੇ ‘ਚ ਕਈ ਸੂਬਾ ਸਰਕਾਰਾਂ ਇੱਕ ਹੋਰ ਲਹਿਰ ਦੀ ਚਿਤਾਵਨੀ ਦੌਰਾਨ ਆਪਣੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਕਰਨ ‘ਚ ਜੁਟ ਗਈ ਹੈ।