CAIT boycott Chinese products: ਨਵੀਂ ਦਿੱਲੀ: ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CAIT) ਲੱਦਾਖ ਸਰਹੱਦ ‘ਤੇ ਚੀਨ-ਭਾਰਤੀ ਸੈਨਿਕਾਂ ਵਿਚਕਾਰ ਟਕਰਾਅ ਤੋਂ ਬਾਅਦ ਚੀਨੀ ਸਮਾਨ ਦਾ ਬਾਈਕਾਟ ਕਰਨ ‘ਤੇ ਸਾਹਮਣੇ ਆਇਆ ਹੈ । ਕੈਟ ਨੇ ਚੀਨੀ ਵਸਤਾਂ ਦਾ ਬਾਈਕਾਟ ਕਰਨ ਲਈ ‘ਭਾਰਤੀ ਵਸਤਾਂ-ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ । ਸੀਏਟੀ ਨੇ ਚੀਨ ਤੋਂ ਆਯਾਤ ਕੀਤੇ ਲਗਭਗ 3 ਹਜ਼ਾਰ ਉਤਪਾਦਾਂ ਦੀ ਸੂਚੀ ਬਣਾਈ ਹੈ । ਜਿਸ ਵਿੱਚੋਂ ਅੱਜ 500 ਵਸਤੂਆਂ ਦੀ ਸੂਚੀ ਜਾਰੀ ਕੀਤੀ ਗਈ ਹੈ । ਇਨ੍ਹਾਂ ਚੀਜ਼ਾਂ ਦੇ ਆਯਾਤ ਨਾ ਹੋਣ ‘ਤੇ ਭਾਰਤ ‘ਤੇ ਕੋਈ ਪ੍ਰਭਾਵ ਨਹੀਂ ਪਏਗਾ ਕਿਉਂਕਿ ਉਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਭਾਰਤ ਵਿੱਚ ਬਣਾਈਆਂ ਜਾ ਰਹੀਆਂ ਹਨ ।
ਕੈਟ ਅਨੁਸਾਰ ਉਨ੍ਹਾਂ ਦਾ ਟੀਚਾ ਦਸੰਬਰ 2021 ਤੱਕ ਚੀਨੀ ਸਮਾਨ ਦੀ ਦਰਾਮਦ ਨੂੰ ਤਕਰੀਬਨ 13 ਬਿਲੀਅਨ ਡਾਲਰ ਜਾਂ 1.5 ਲੱਖ ਕਰੋੜ ਰੁਪਏ ਘਟਾਉਣਾ ਹੈ । ਕੈਟ ਨੇ ਉਤਪਾਦਾਂ ਦੀ ਸੂਚੀ ਵਿੱਚ ਰੋਜ਼-ਮਾਰਾ ਦੀਆਂ ਚੀਜ਼ਾਂ, ਖਿਡੌਣੇ, ਫਰਨੀਚਰ ਫੈਬਰਿਕਸ, ਕੱਪੜਾ, ਬਿਲਡਰ ਹਾਰਡਵੇਅਰ, ਫੁਟਵੀਅਰ, ਕੱਪੜੇ, ਰਸੋਈ ਦੀਆਂ ਚੀਜ਼ਾਂ, ਸਮਾਨ, ਹੈਂਡਬੈਗ, ਕਾਸਮੈਟਿਕਸ, ਗਿਫ਼ਟ ਆਈਟਮ, ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ, ਫੈਸ਼ਨ, ਘੜੀਆਂ, ਗਹਿਣਿਆਂ, ਕੱਪੜੇ, ਸਟੇਸ਼ਨਰੀ, ਘਰੇਲੂ ਸਮਾਨ, ਫਰਨੀਚਰ, ਲਾਈਟਿੰਗ, ਸਿਹਤ ਉਤਪਾਦ, ਪੈਕਜਿੰਗ ਉਤਪਾਦ, ਆਟੋ ਪਾਰਟਸ, ਦੀਵਾਲੀ ਅਤੇ ਹੋਲੀ ਦੀਆਂ ਚੀਜ਼ਾਂ, ਐਨਕਾਂ ਵਰਗੀਆਂ ਚੀਜ਼ਾਂ ਸ਼ਾਮਿਲ ਹਨ।
ਕੈਟ ਦੇ ਕੌਮੀ ਪ੍ਰਧਾਨ ਬੀ.ਸੀ. ਭਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਸ੍ਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਸਮੇਂ ਭਾਰਤ ਚੀਨ ਤੋਂ ਸਾਲਾਨਾ ਲਗਭਗ 5.25 ਲੱਖ ਕਰੋੜ ਰੁਪਏ ਦਾ ਸਾਮਾਨ ਆਯਾਤ ਕਰਦਾ ਹੈ । ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਪੜਾਅ ਵਿੱਚ ਤਕਰੀਬਨ 3 ਹਜ਼ਾਰ ਉਤਪਾਦਾਂ ਨੂੰ ਸ਼ਾਮਿਲ ਕੀਤਾ ਹੈ। ਇਸ ਨਾਲ ਭਾਰਤ ਚੀਨ ‘ਤੇ ਘੱਟ ਨਿਰਭਰ ਕਰੇਗਾ । ਉਨ੍ਹਾਂ ਕਿਹਾ ਕਿ ਇਸ ਸਮੇਂ ਜਿਹੜੀਆਂ ਚੀਜ਼ਾਂ ਵਿੱਚ ਤਕਨਾਲੋਜੀ ਦੀ ਵਧੇਰੇ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਬਾਈਕਾਟ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਜਦੋਂ ਤੱਕ ਇਸ ਕਿਸਮ ਦੀ ਤਕਨਾਲੌਜੀ ਭਾਰਤ ਜਾਂ ਇਸਦੇ ਮਿੱਤਰ ਦੇਸ਼ ਕੋਲ ਨਹੀਂ ਆਉਂਦੀ, ਉਦੋਂ ਤੱਕ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ।