ਪੱਛਮੀ ਬੰਗਾਲ ਵਿੱਚ ਵੀਰਵਾਰ ਨੂੰ ਕੋਲਕਾਤਾ ਹਾਈ ਕੋਰਟ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਦਿੰਦਿਆਂ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ । ਹਾਈਕੋਰਟ ਨੇ ਇਹ ਆਦੇਸ਼ ਦਿੰਦੇ ਹੋਏ ਕਿਹਾ ਕਿ CBI ਸਿਰਫ ਅਦਾਲਤ ਦੀ ਨਿਗਰਾਨੀ ਵਿੱਚ ਹੀ ਜਾਂਚ ਕਰੇਗੀ।
ਇਸ ਤੋਂ ਇਲਾਵਾ ਹਾਈਕੋਰਟ ਨੇ ਅੱਗੇ ਕਿਹਾ ਕਿ ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਜਾਂਚ ਵੀ CBI ਵੱਲੋਂ ਕੀਤੀ ਜਾਵੇਗੀ, ਜਦੋਂ ਕਿ ਹੋਰ ਮਾਮਲਿਆਂ ਦੀ ਜਾਂਚ SIT ਕਰੇਗੀ। ਹਾਈਕੋਰਟ ਨੇ ਕਿਹਾ ਕਿ SIT ਜਾਂਚ ਲਈ ਬੰਗਾਲ ਕੈਡਰ ਦੇ ਸੀਨੀਅਰ ਅਧਿਕਾਰੀ ਟੀਮ ਦਾ ਹਿੱਸਾ ਹੋਣਗੇ ।
ਦੱਸ ਦੇਈਏ ਕਿ 3 ਅਗਸਤ ਨੂੰ ਕੋਲਕਾਤਾ ਹਾਈ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਹਿੰਸਾ ਨਾਲ ਜੁੜੀਆਂ ਜਨਹਿਤ ਪਟੀਸ਼ਨਾਂ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਾਈਕੋਰਟ ਨੇ ਸਬੰਧਿਤ ਧਿਰਾਂ ਨੂੰ ਉਸੇ ਦਿਨ ਤੱਕ ਕੋਈ ਵਾਧੂ ਦਸਤਾਵੇਜ਼ ਪੇਸ਼ ਕਰਨ ਲਈ ਵੀ ਕਿਹਾ ਸੀ।
ਹਾਈਕੋਰਟ ਨੇ ਰਾਜ ਸਰਕਾਰ ਨੂੰ ਇਹ ਵੀ ਪੁੱਛਿਆ ਸੀ ਕਿ ਕੀ 13 ਜੁਲਾਈ ਨੂੰ ਸੌਂਪੀ ਗਈ NHRC ਦੀ ਅੰਤਿਮ ਰਿਪੋਰਟ ਵਿੱਚ ਕਿਸੇ ਵੀ ਓਵਰਲੈਪਿੰਗ ਮਾਮਲੇ ਵਿੱਚ ਕੋਈ ਨੋਟਿਸ ਲਿਆ ਗਿਆ ਸੀ।
ਗੌਰਤਲਬ ਹੈ ਕਿ ਕਾਰਜਕਾਰੀ ਚੀਫ ਜਸਟਿਸ ਰਾਜੇਸ਼ ਬਿੰਦਲ ਦੀ ਅਗਵਾਈ ਵਾਲੇ ਪੰਜ ਜੱਜਾਂ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ । ਜਿਸ ਵਿੱਚ ਜਸਟਿਸ ਆਈਪੀ ਮੁਖਰਜੀ, ਹਰੀਸ਼ ਟੰਡਨ, ਸੌਮੇਨ ਸੇਨ ਅਤੇ ਸੁਬਰਤ ਤਾਲੁਕਦਾਰ ਸ਼ਾਮਿਲ ਸਨ।
ਇਹ ਵੀ ਦੇਖੋ: ਪਿੰਡ ਵਾਲਿਆਂ ਨੇ ਅੱਧੀ ਰਾਤ ਨੂੰ ਕੀਤਾ ਜਾਦੂ-ਟੂਣਾ, ਗੁਰਸਿੱਖ ਕਹਿੰਦਾ ਮੈਂ ਨਹੀਂ ਆਵਾਂਗਾ! ਫੇਰ ਦੇਖੋ ….