carrying oxygen cylinder around 70 year old: ਕੋਰੋਨਾ ਦਾ ਕਹਿਰ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਵੱਡੀ ਸੰਖਿਆ ‘ਚ ਹੋ ਰਹੀਆਂ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਹੈ।ਲਖਨਊ ‘ਚ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ।70 ਸਾਲ ਦੇ ਕੋਰੋਨਾ ਮਰੀਜ਼ ਨੂੰ ਲੈ ਕੇ ਉਨਾਂ੍ਹ ਦੇ ਪਰਿਵਾਰਕ ਮੈਂਬਰ ਕਾਰ ‘ਚ ਆਕਸੀਜ਼ਨ ਸਿਲੰਡਰ ਦੇ ਨਾਲ ਇੱਧਰ-ਉੱਧਰ ਹਸਪਤਾਲਾਂ ਦੇ ਚੱਕਰ ਕੱਟਦੇ ਰਹੇ, ਪਰ ਉਨਾਂ੍ਹ ਕਿਸੇ ਵੀ ਹਸਪਤਾਲ ‘ਚ ਬੈੱਡ ਨਹੀਂ ਮਿਲਿਆ।ਜਿਸ ਕਾਰਨ ਉਨਾਂ੍ਹ ਨੂੰ ਘਰ ਵਾਪਸ ਆਉਣਾ ਪਿਆ।ਜਾਣਕਾਰੀ ਮੁਤਾਬਕ ਲਖਨਊ ਦੇ ਅਲੀਗੰਜ ‘ਚ ਰਹਿਣ ਵਾਲੇ ਬਜ਼ੁਰਗ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਸ਼ੂਗਰ ਅਤੇ ਬੀਪੀ ਦੇ ਮਰੀਜ਼ ਹਨ।
ਬੁੱਧਵਾਰ ਨੂੰ ਉਨਾਂ੍ਹ ਦੇ ਅਚਾਨਕ ਸਾਹ ਲੈਣ ‘ਚ ਮੁਸ਼ਕਿਲ ਹੋਣ ਲੱਗੀ।ਪਰਿਵਾਰਕ ਮੈਂਬਰਾਂ ਨੇ ਉਨਾਂ ਨੇ ਤੁਰੰਤ ਹੀ ਵਿਵੇਕਾਨੰਦ ਹਸਪਤਾਲ ਲੈ ਕੇ ਗਏ।ਇਸ ਹਸਪਤਾਲ ‘ਚ ਬਜ਼ੁਰਗ ਦਾ ਰੈਗੂਲਰ ਇਲਾਜ ਹੁੰਦਾ ਹੈ।ਪਰ ਡਾਕਟਰਾਂ ਨੇ ਕੋਵਿਡ-19 ਜਾਂਚ ਦੇ ਬਿਨਾਂ ਉਨਾਂ੍ਹ ਨੂੰ ਦੇਖਣ ਤੋਂ ਨਾਂਹ ਕਰ ਦਿੱਤੀ।ਇਸ ਦੌਰਾਨ ਬਜ਼ੁਰਗ ਦਾ ਆਕਸੀਜ਼ਨ ਲੈਵਲ ਡਿੱਗਦਾ ਰਿਹਾ।ਬਾਵਜੂਦ ਇਸਦੇ ਹਸਪਤਾਲ ਦੇ ਡਾਕਟਰ ਉਨਾਂ੍ਹ ਨੂੰ ਦੇਖਣ ਲਈ ਤਿਆਰ ਨਹੀਂ ਹੋਏ।ਫਿਰ ਟੂ ਨੇਟ ਮਸ਼ੀਨ ਵਲੋਂ ਬਜ਼ੁਰਗ ਦੀ ਕੋਵਿਡ ਦੀ ਜਾਂਚ ਕੀਤੀ ਗਈ ਜਿਸ ‘ਚ ਉਹ ਕੋਰੋਨਾ ਪਾਜ਼ੇਟਿਵ ਆਏ।
ਪਰਿਵਾਰਕ ਮੈਂਬਰਾਂ ਨੇ ਉਨਾਂ੍ਹ ਨੂੰ ਹਸਪਤਾਲ ‘ਚ ਐਡਮਿਟ ਕਰਨ ਦੀ ਗੱਲ ਕਹੀ ਪਰ ਡਾਕਟਰਾਂ ਨੇ ਬੈੱਡ ਨਾ ਹੋਣ ਦਾ ਹਵਾਲਾ ਦੇ ਕੇ ਦੂਜੇ ਹਸਪਤਾਲ ਜਾਣ ਨੂੰ ਕਿਹਾ।ਬੇਟਾ ਆਕਸੀਜ਼ਨ ਸਿਲੰਡਰ ਕਾਰ ‘ਚ ਰੱਖ ਕੇ ਬਜ਼ੁਰਗ ਪਿਤਾ ਨੂੰ ਸ਼ਹਿਰ ਦੇ ਹਰ ਹਸਪਤਾਲ ‘ਚ ਇਲਾਜ ਲਈ ਘੁੰਮਦਾ ਰਿਹਾ।ਫੋਨ ‘ਤੇ ਡਾਕਟਰਾਂ ਅੱਗੇ ਮਿੰਨਤਾਂ ਵੀ ਮੰਗੀ ਪਰ ਕਿਤੋਂ ਕੋਈ ਮੱਦਦ ਨਹੀਂ ਮਿਲੀ।ਇਸ ਦੌਰਾਨ ਆਕਸੀਜ਼ਨ ਸਿਲੰਡਰ ਖਤਮ ਹੋਣ ਲੱਗਾ ਫਿਰ ਤਾਲਕਟੋਰਾ ਸਥਿਤ ਆਕਸੀਜ਼ਨ ਸੈਂਟਰ ਤੋਂ ਮੋਟੀ ਰਕਮ ਖਰਚ ਕਰਕੇ ਦੂਜਾ ਆਕਸੀਜਨ ਸਿਲੰਡਰ ਖ੍ਰੀਦਿਆ।ਇਸ ਤੋਂ ਇਲਾਵਾ ਉਨਾਂ੍ਹ ਨੇ ਦੱਸਿਆ ਕਿ ਉਨਾਂ੍ਹ ਦੇ ਪਿਤਾ ਦੀ ਹਾਲਤ ਬਹੁਤ ਖਰਾਬ ਸੀ।ਡਾਕਟਰਾਂ ਨੂੰ ਕਾਫੀ ਰਿਕਵੈਸਟ ਵੀ ਕੀਤੀ ਗਈ।ਪਰ ਉਹ ਬੈਡ ਨਾ ਹੋਣ ਦਾ ਹਵਾਲਾ ਦੇ ਕੇ ਟਰਕਾਉਂਦੇ ਰਹੇ।ਫਿਲਹਾਲ ਅਸੀਂ ਘਰ ‘ਚ ਹੀ ਉਨਾਂ੍ਹ ਦੀ ਦੇਖਭਾਲ ਕਰ ਰਹੇ ਹਨ।ਜ਼ਿਲੇ ਦੇ ਕਈ ਹਸਪਤਾਲ ਗਏ ਪਰ ਕਿਸੇ ਨੇ ਉਨਾਂ੍ਹ ਨੇ ਐਡਮਿਟ ਨਹੀਂ ਕੀਤਾ।ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।