cases covid patient death garbage cart: ਦੇਸ਼ ‘ਚ ਇਸ ਸਮੇਂ ਕੋਰੋਨਾ ਕਾਰਨ ਹਾਲਾਤ ਕਾਫੀ ਵਿਗੜ ਗਏ ਹਨ।ਹਰ ਸੂਬੇ ਦੀ ਇੱਕ ਵੱਖਰੀ ਤਸਵੀਰ ਦਿਸ ਰਹੀ ਹੈ।ਛੱਤੀਸਗੜ ‘ਚ ਕੋਰੋਨਾ ਦੇ ਤੇਜੀ ਨਾਲ ਵੱਧਦੇ ਮਾਮਲਿਆਂ ਦੇ ਦੌਰਾਨ ਬਦਤਮੀਜ਼ੀ ਵੀ ਹੋ ਰਹੀ ਹੈ।ਇਹ ਰਾਜਨਾਂਦ ਜ਼ਿਲੇ ਦੇ ਡੋਂਗਰਪਿੰਡ ਬਲਾਕ ‘ਚ ਅਜਿਹੀ ਤਸਵੀਰ ਸਾਹਮਣੇ ਹੈ ਜੋ ਦਿਲ ਦਹਿਲਾ ਦੇਵੇ।ਇਸ ਥਾਂ ‘ਤੇ ਕੋਰੋਨਾ ਨਾਲ ਮ੍ਰਿਤਕ ਵਿਅਤਕੀਆਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀਆਂ ਗੱਡੀਆਂ ‘ਚ ਲਿਜਾਇਆ ਜਾ ਰਿਹਾ ਹੈ।ਰਾਜਨਾਂਦਪਿੰਡ ਜ਼ਿਲਾ ਦਫਤਰ ਤੋਂ 25 ਕਿਲੋਮੀਟਰ ਦੂਰ ਸਥਿਤ ਡੋਂਗਰਪਿੰਡ ‘ਚ ਦੋ ਸਕੀਆਂ ਭੈਣਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।ਦੱਸਣਯੋਗ ਹੈ ਕਿ ਇੱਥੇ ਆਕਸੀਜ਼ਨ ਨਹੀਂ ਮਿਲ ਸਕਿਆ, ਜਿਸ ਕਾਰਨ ਇਨ੍ਹਾਂ ਦੀ ਮੌਤ ਹੋ ਗਈ।ਇਨ੍ਹਾਂ ਤਿੰਨ ਮੌਤਾਂ ਇਲਾਵਾ ਡੋਂਗਰਪਿੰਡ ਦੇ ਹੀ ਸਰਕਾਰੀ ਹਸਪਤਾਲ ‘ਚ ਇੱਕ ਕੋਰੋਨਾ ਪੀੜਤ ਵਿਅਕਤੀ ਆਪਣੀ ਜਾਨ ਗੁਆ ਬੈਠਾ।
ਚਾਰ ਮੌਤਾਂ ਨਾਲ ਹਾਹਾਕਾਰ ਮੱਚੀ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਸ਼ਰਮਨਾਕ ਰਿਹਾ।ਇੱਥੇ ਨਗਰ ਪੰਚਾਇਤ ਦੇ ਕੂੜਾ ਸੁੱਟਣ ਵਾਲੀਆਂ ਗੱਡੀਆਂ ‘ਚ ਲਿਜਾਇਅ ਗਿਆ।ਡੋਂਗਰਪਿੰਡ ਦੇ ਸਿਹਤ ਕੇਂਦਰ ਦੀ ਬੀਐੱਮਓ ਨੇ ਵੀ ਇਨ੍ਹਾਂ ਮਾਮਲਿਆਂ ਤੋਂ ਬਾਅਦ ਆਪਣੇ ਆਪ ਨੂੰ ਘਰ ‘ਚ ਆਈਸੋਲੇਟ ਕਰ ਲਿਆ ਹੈ ਅਤੇ ਜਿੰਮੇਵਾਰੀ ਤੋਂ ਪੱਲਾ ਝਾੜਿਆ।ਜਦੋਂ ਕਿ ਉਨਾਂ੍ਹ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ।ਇਸ ਵਿਵਾਦ ਨੂੰ ਲੈ ਕੇ ਮੁੱਖ ਚਿਕਿਤਿਸਾ ਅਤੇ ਸਿਹਤ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਕੋਵਿਡ ਦੇ ਮਰੀਜਾਂ ਦਾ ਆਕਸੀਜਨ ਲੈਵਲ ਬਹੁਤ ਘੱਟ ਸੀ, ਇਸ ਲਈ ਮੌਤ ਹੋ ਗਈ।
ਜਨਸੰਖਿਆ ਦੇ ਲਿਹਾਜ ਨਾਲ ਭਾਵੇਂ ਛੱਤੀਸਗੜ ਛੋਟਾ ਸੂਬਾ ਹੈ ਪਰ ਕੋਰੋਨਾ ਦੇ ਕਾਰਨ ਇੱਥੋਂ ਬੁਰਾ ਹਾਲ ਹੈ।ਬੀਤੇ ਦਿਨ ਹੀ ਰਾਂਚੀ ਤੋਂ ਇੱਕ ਤਸਵੀਰ ਸਾਹਮਣੇ ਆਈ ਸੀ ਜਿੱਥੇ ਹਸਪਤਾਲ ਦੀ ਮਾਰਚਰੀ ਲਾਸ਼ਾਂ ਦੀ ਕਤਾਰ ਹੈ।ਉੱਥੇ ਇੱਕ ਹਸਪਤਾਲ ਦੇ ਗੇਟ ‘ਤੇ ਹੀ ਕੋਵਿਡ ਪੀੜਤ ਨੇ ਦਮ ਤੋੜ ਦਿੱਤਾ ਹੈ।ਜਦੋਂ ਕਿ ਮੰਤਰੀ ਅੰਦਰ ਹਸਪਤਾਲ ਦਾ ਦੌਰਾ ਕਰ ਰਹੇ ਸਨ।ਛੱਤੀਸਗੜ ਵਰਗੇ ਸੂਬੇ ‘ਚ ਹਰ ਦਿਨ ਹੁਣ 10 ਹਜ਼ਾਰ ਤੋਂ ਜਿਆਦਾ ਕੇਸ ਆ ਰਹੇ ਹਨ।
ਗਾਇਕੀ ਨਾਲ ਧਮਾਲਾਂ ਪਾਕੇ ਕਿਥੇ ਗਾਇਬ ਹੋਈ ‘ਪ੍ਰਵੀਨ ਭਾਰਟਾ’? ਰੋਂਦੀ ਨੇ ਖੋਲ੍ਹੇ ਦਿਲ ਦੇ ਕਈ ਡੂੰਘੇ ਭੇਦ LIVE Record