caught pulling hair out womans grave cemetery: ਗੁਜਰਾਤ ਦੇ ਭਰੂਚ ਜ਼ਿਲੇ ‘ਚ ਕਬਰ ‘ਚੋਂ ਔਰਤਾਂ ਦੇ ਵਾਲ ਕੱਟ ਕੇ ਚੋਰੀ ਕਰਕੇ ਬਾਜ਼ਾਰ ‘ਚ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ।ਈਖਰ ਪਿੰਡ ‘ਚ ਇੱਕ ਕਬਰ ਪੁੱਟ ਕੇ ਔਰਤ ਦੇ ਵਾਲ ਕੱਟਦੇ ਸਮੇਂ ਸਥਾਨਕ ਲੋਕਾਂ ਨੇ ਦੋ ਨਾਬਾਲਿਗ ਸਮੇਤ 3 ਨੌਜਵਾਨਾਂ ਨੂੰ ਰੰਗੇਹੱਥ ਫੜਿਆ ਕੇ ਇਹ ਸਨਸਨੀਖੇਜ ਖੁਲਾਸਾ ਕੀਤਾ ਹੈ।ਦੋਸ਼ੀ ਔਰਤਾਂ ਦੀ ਕਬਰ ‘ਚ ਖੱਡੇ ਕਰ ਕੇ ਮ੍ਰਿਤਕਾ ਦੇ ਵਾਲ ਕੱਟ ਲੈਂਦੇ ਸੀ ਅਤੇ ਬਾਅਦ ‘ਚ ਉਹ ਵਾਲ ਬਾਜ਼ਾਰ ‘ਚ ਵੇਚ ਦਿੰਦੇ ਸੀ।ਬਾਜ਼ਾਰ ‘ਚ ਵਾਲ 6-7 ਹਜ਼ਾਰ ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦੇ ਹਨ।ਦੋਸ਼ੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ੁਰੂਆਤੀ ਪੁੱਛਗਿੱਛ ‘ਚ ਦੋਸ਼ੀਆਂ ਨੇ ਈਖਰ ਪਿੰਡ ਦੇ ਕਬਰਿਸਤਾਨ ‘ਚ ਸਿਰਫ ਇੱਕ ਕਬਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਬੂਲੀ ਹੈ।ਇਹ ਗਿਰੋਹ ਪੁਰਾਣੀਆਂ ਕਬਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।ਕਿਉਂਕਿ ਅਜਿਹੀ ਸਥਿਤੀ ‘ਚ ਮ੍ਰਿਤਕ ਦੇ ਸਿਰ ਦੇ ਬਾਲ ਚਮੜੀ ਤੋਂ ਅਲੱਗ ਹੋ ਚੁੱਕੇ ਹੁੰਦੇ ਹਨ।ਵਿਗ ਬਣਾਉਣ ਲਈ ਔਰਤਾਂ ਦੇ ਅਸਲੀ ਵਾਲਾਂ ਦੀ ਮਾਰਕੀਟ ‘ਚ ਬਹੁਤ ਮੰਗ ਹੈ।ਆਮ ਤੌਰ ‘ਤੇ ਇੱਕ ਔਰਤ ਦੇ ਸਿਰ ‘ਤੇ 80 ਤੋਂ 90 ਗ੍ਰਾਮ ਵਜ਼ਨ ਦੇ ਵਾਲ ਹੁੰਦੇ ਹਨ।ਇਸ ਤੋਂ ਇਲਾਵਾ ਕਿਸੇ ਔਰਤ ਦੇ ਵਾਲਾਂ ਦੀ ਗ੍ਰੋਥ ਚੰਗੀ ਹੋਵੇ ਤਾਂ ਵਾਲਾਂ ਦਾ ਵਜ਼ਨ 100 ਤੋਂ 125 ਗ੍ਰਾਮ ਦੇ ਵਿਚਾਲੇ ਵੀ ਹੋ ਸਕਦੀ ਹੈ।ਇਸ ਲਈ ਇਹ ਚੋਰ ਕਬਰਿਸਤਾਨ ਤੋਂ ਲਾਸ਼ਾਂ ਕੱਢ ਕੇ ਵਾਲ ਚੋਰੀ ਕਰਦੇ ਸਨ।
ਇਹ ਵੀ ਦੇਖੋ:ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਸੀਬੀਆਈ ਨਹੀਂ ਕਰ ਸਕੇਗੀ ਸੂਬੇ ‘ਚ ਜਾਂਚ ਤੇ ਕਾਰਵਾਈ !