cbi officers dsp inspector bribe charges arrest: ਰਿਸ਼ਵਤਖੋਰ ਅਧਿਕਾਰੀਆਂ ਦੇ ਵਿਰੁੱਧ ਅਭਿਆਨ ਚਲਾਉਣ ਵਾਲੀ ਸੀਬੀਆਈ ਨੇ ਹੁਣ ਆਪਣੇ ਹੀ ਦੋ ਅਧਿਕਾਰੀਆਂ ਨੂੰ 55 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ।ਇਨ੍ਹਾਂ ਅਧਿਕਾਰੀਆਂ ‘ਚ ਡੀਐੱਸਪੀ ਆਰ ਕੇ ਰਿਸ਼ੀ ਅਤੇ ਇੰਸਪੈਕਟਰ ਕਪਿਲ ਧੰਨਕੜ ਸ਼ਾਮਲ ਹਨ।ਇਸ ਤੋਂ ਇਲਾਵਾ ਸੀਬੀਆਈ ਨੇ ਐਡਵੋਕੇਟ ਮਨੋਹਰ ਮਾਲਿਕ ਨੂੰ ਵੀ ਗ੍ਰਿਫਤਾਰ ਕੀਤਾ ਹੈ।ਦੱਸਣਯੋਗ ੍ਹੇ ਕਿ ਏਜੰਸੀ ਨੇ ਬੁੱਧਵਾਰ ਨੂੰ ਡੀਐੱਸਪੀ ਆਰਕੇ ਰਿਸ਼ੀ ਦੇ ਦੇਵਬੰਦ ਅਤੇ ਉਨ੍ਹਾਂ ਦੀ ਪਤਨੀ ਰੁੜਕੀ ਸਥਿਤ ਰਿਹਾਇਸ਼ ‘ਤੇ ਵੀ ਰੇਡ ਕੀਤੀ।ਸੀਬੀਆਈ ਨੇ ਪਿਛਲ਼ੇ ਹਫਤੇ ਹੀ ਗਾਜ਼ੀਆਬਾਦ ‘ਚ ਸੀਬੀਆਈ ਅਕੈਡਮੀ ‘ਚ ਤੈਨਾਤ ਇਨਾਂ੍ਹ ਦੋਨਾਂ ਅਧਿਕਾਰੀਆਂ ਦੇ ਵਿਰੁੱਧ ਐਫਆਈਆਰ ਦਰਜ ਕਰ ਕੇ ਇਨਾਂ੍ਹ ਦੇ ਠਿਕਾਣਿਆਂ ‘ਤੇ ਰੇਡ ਕੀਤੀ ਸੀ।
ਦੋਸ਼ ਹੈ ਕਿ ਸਾਲ 2018 ‘ਚ ਤਿੰਨ ਨਿੱਜੀ ਕੰਪਨੀਆਂ ਨੇ ਬੈਂਕਾਂ ਤੋਂ ਗਲਤ ਕਾਗਜ਼ਾਤ ਦੇ ਆਧਾਰ ‘ਤੇ ਲੋਨ ਲਿਆ ਸੀ।ਇਸ ਮਾਮਲੇ ‘ਚ ਹਾਲ ਹੀ ‘ਚ ਸੀਬੀਆਈ ਨੇ 14 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।ਜਿਨ੍ਹਾਂ ‘ਚ ਦਿੱਲੀ, ਗ੍ਰੇਟਰ ਨੋਇਡਾ, ਨੋਇਡਾ ਅਤੇ ਗਾਜ਼ੀਆਬਾਦ ਵੀ ਸ਼ਾਮਲ ਹੈ।ਉਥੋਂ ਸਬੂਤ ਮਿਲੇ ਸੀ ਕਿ ਦੇਵਬੰਦ ਦੇ ਰਹਿਣ ਵਾਲੇ ਸੀਬੀਆਈ ਦੇ ਡੀਐੱਸਪੀ ਆਰਕੇ ਰਿਸ਼ੀ ਅਤੇ ਇੰਸਪੈਕਟਰ ਕਪਿਸ ਧੰਨਕੜ ਨੇ ਕੇਸ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਦੋਸ਼ੀ ਕੰਪਨੀਆਂ ਨੂੰ ਦੇਣ ਦੀ ਇਵਜ਼ ‘ਚ 55 ਲੱਖ ਰੁਪਏ ਦੀ ਰਿਸ਼ਵਤ ਲਈ ਹੈ।ਮਹੱਤਵਪੂਰਨ ਹੈ ਕਿ ਸੀਬੀਆਈ ਕਾਰਵਾਈ ਕਰਦੇ ਹੋਏ ਕਪਿਲ ਧਨਕੜ, ਬੈਂਕ ਸਕਿਉਰਿਟੀ ਐਂਡ ਫ੍ਰਾਡ ਸੈੱਲ ‘ਚ ਤੈਨਾਤ ਸਟੈਨੋਗ੍ਰਾਫਰ ਸਮੀਰ ਸਿੰਘ, ਡੀਐੱਸਪੀ ਆਰ ਕੇ ਸਾਂਗਵਾਨ ਅਤੇ ਡੀਐੱਸਪੀ ਆਰਕੇ ਰਿਸ਼ੀ ਨੂੰ ਮੁਲਤਵੀ ਕਰ ਚੁੱਕੀ ਹੈ।
ਅੱਜ ਦਿੱਲੀ ਕਿਸਾਨਾਂ ਦੀ ਪਹਿਲਾਂ ਪੁਲਿਸ ਤੇ ਫਿਰ ਕੇਂਦਰੀ ਮੰਤੀਆਂ ਨਾਲ ਮੀਟਿੰਗ, 26 ਨੇੜੇ ਐ ਕੀ ਨਿਕਲੇਗਾ ਹੱਲ ?