CBI Registers FIR: ਹਾਥਰਸ ਵਿੱਚ ਸਮੂਹਿਕ ਬਲਾਤਕਾਰ ਤੋਂ ਬਾਅਦ ਇੱਕ ਕੁੜੀ ਦੇ ਕਤਲ ਕੇਸ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਕੇਸ ਦਰਜ ਕੀਤਾ ਹੈ। ਨਾਲ ਹੀ CBI ਨੇ ਇਸ ਮਾਮਲੇ ਵਿੱਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ । CBI ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਬੇਨਤੀ ‘ਤੇ ਕੇਸ ਦਰਜ ਕੀਤਾ ਹੈ । CBI ਨੇ ਇਸ ਸਬੰਧ ਵਿੱਚ ਇੱਕ ਟੀਮ ਬਣਾਈ ਹੈ । ਜਾਂਚ ਜਾਰੀ ਹੈ।
ਜਾਰੀ ਕੀਤੇ ਗਏ ਬਿਆਨ ਅਨੁਸਾਰ CBI ਨੇ ਅੱਜ ਹਾਥਰਸ ਕੇਸ ਵਿੱਚ ਇੱਕ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਆਪਣੀ ਜਾਂਚ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਪੀੜਤ ਦੇ ਭਰਾ ਨੇ ਹਾਥਰਸ ਦੇ ਚੰਦਪਾ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ । ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ 14 ਸਤੰਬਰ 2020 ਨੂੰ ਮੁਲਜ਼ਮ ਨੇ ਉਸ ਦੀ ਭੈਣ ਨੂੰ ਬਾਜਰੇ ਦੇ ਖੇਤ ਵਿੱਚ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਦੱਸ ਦੇਈਏ ਕਿ CBI ਨੇ ਹਾਥਰਸ ਕੇਸ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ। ਇਸ ਘਟਨਾ ਨੂੰ ਕਰੀਬ 27 ਦਿਨ ਹੋ ਚੁੱਕੇ ਹਨ । ਪਹਿਲਾਂ ਹਾਥਰਸ ਪੁਲਿਸ ਫਿਰ SIT ਅਤੇ ਹੁਣ CBI ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਹੁਣ ਤੱਕ ਇਸ ਮਾਮਲੇ ਦੀ ਜਾਂਚ SIT ਕਰ ਰਹੀ ਸੀ। 14 ਸਤੰਬਰ ਦੀ ਸੱਚਾਈ ਜਾਣਨ ਲਈ SIT ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਸ ਦੇ ਨਿਸ਼ਾਨੇ ’ਤੇ ਪਿੰਡ ਦੇ 40 ਲੋਕ ਸਨ । ਪਿੰਡ ਦੇ ਇਨ੍ਹਾਂ 40 ਲੋਕਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਇਹ 40 ਲੋਕ ਉਹ ਹਨ ਜੋ 14 ਸਤੰਬਰ ਨੂੰ ਆਸ-ਪਾਸ ਦੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚ ਮੁਲਜ਼ਮ ਅਤੇ ਪੀੜਤ ਦੇ ਘਰ ਵਾਲੇ ਵੀ ਸ਼ਾਮਿਲ ਹਨ।
ਇਸ ਦੌਰਾਨ ਹਾਥਰਸ ਪੀੜਤ ਪਰਿਵਾਰ ਦਾ ਪਰਿਵਾਰ ਲਖਨਊ ਜਾ ਰਿਹਾ ਹੈ। ਯੂਪੀ ਪੁਲਿਸ ਸਖਤ ਸੁਰੱਖਿਆ ਹੇਠ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਲਖਨਊ ਲੈ ਕੇ ਜਾਵੇਗੀ। ਕੱਲ੍ਹ ਯਾਨੀ ਕਿ 12 ਅਕਤੂਬਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਵਿੱਚ ਹਾਥਰਸ ਕੇਸ ਦੀ ਸੁਣਵਾਈ ਹੋਣੀ ਹੈ। ਇਸ ਦੇ ਲਈ ਪਰਿਵਾਰ ਦੇ ਪੰਜ ਲੋਕ ਅਤੇ ਕੁਝ ਰਿਸ਼ਤੇਦਾਰ ਲਖਨਊ ਲਈ ਰਵਾਨਾ ਹੋਣਗੇ। ਯੂਪੀ ਪੁਲਿਸ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੇ ਘੇਰੇ ਵਿੱਚ ਲਖਨਊ ਲੈ ਜਾਵੇਗੀ। ਡੀਆਈਜੀ ਲਖਨਊ ਨੇ ਸ਼ਲਭ ਮਾਥੁਰ ਪੀੜਤ ਪਿੰਡ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਵੀ ਲੈ ਚੁੱਕੇ ਹਨ ।