cds bipin rawat india china border: ਭਾਰਤ ਅਤੇ ਚੀਨ ਵਿਚਾਲੇ ਤਣਾਅਪੂਰਨ ਸਥਿਤੀ ਅਜੇ ਵੀ ਜਾਰੀ ਹੈ।ਇਸ ਦੌਰਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਬਿਆਨ ਦਿੱਤਾ ਹੈ ਕਿ ਲਾਈਨ ਆਫ ਏਕਚੁਅਲ ਕੰਟਰੋਲ ‘ਤੇ ਗਲਵਾਨ ਘਾਟੀ ਅਤੇ ਹੋਰ ਥਾਂ ਹੋਈ ਟੱਕਰ ਤੋਂ ਬਾਅਦ ਚੀਨੀ ਸੈਨਾ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਨਾਂ੍ਹ ਨੇ ਬਿਹਤਰ ਤਿਆਰੀ ਅਤੇ ਟ੍ਰੇਨਿੰਗ ਦੀ ਲੋੜ ਹੈ।ਬਿਪਿਨ ਰਾਵਤ ਨੇ ਦੱਸਿਆ ਕਿ ਚੀਨੀ ਸੈਨਿਕ ਹਿਮਾਲਿਆ ਦੀਆਂ ਪਹਾੜੀਆਂ ‘ਚ ਲੜਾਈ ਦੇ ਆਦੀ ਨਹੀਂ ਹਨ, ਨਾ ਹੀ ਉਹ ਲੰਬੇ ਸਮੇਂ ਤੱਕ ਮੁਕਾਬਲਾ ਕਰ ਸਕਦੇ ਹਨ।
ਚੀਨੀ ਸੈਨਿਕਾਂ ਵਲੋਂ ਕੀਤੀਆਂ ਜਾ ਰਹੀਆਂ ਤਾਜਾ ਗਤੀਵਿਧੀਆਂ ਨੇ ਦੱਸਿਆ ਕਿ ਚੀਨੀ ਸੈਨਿਕ ਹਿਮਾਲਿਆ ਦੀਆਂ ਪਹਾੜੀਆਂ ‘ਚ ਲੜਾਈ ਦੇ ਆਦੀ ਨਹੀਂ ਹਨ, ਨਾ ਹੀ ਉਹ ਲੰਬੇ ਸਮੇਂ ਤੱਕ ਮੁਕਾਬਲਾ ਕਰ ਸਕਦੇ ਹਨ।ਚੀਨੀ ਸੈਨਿਕਾਂ ਵਲੋਂ ਕੀਤੀ ਜਾ ਰਹੀ ਤਾਜਾ ਗਤੀਵਿਧੀ ‘ਤੇ ਬਿਪਿਨ ਰਾਵਤ ਨੇ ਕਿਹਾ ਕਿ ਭਾਰਤ ਨਾਲ ਬਾਰਡਰ ‘ਤੇ ਚੀਨ ਨੇ ਸੈਨਿਕਾਂ ਦੀ ਤਾਇਨਾਤੀ ‘ਚ ਬਦਲਾਅ ਕੀਤਾ ਹੈ।
ਜਿਸ ਤਰ੍ਹਾਂ ਗਲਵਾਨ ਅਤੇ ਹੋਰ ਇਲਾਕਿਆਂ ‘ਚ ਭਾਰਤੀ ਸੈਨਾ ਦੇ ਨਾਲ ਉਸਦੀ ਟੱਕਰ ਹੋਈ।ਉਨਾਂ੍ਹ ਨੂੰ ਅਹਿਸਾਸ ਹੋਇਆ ਕਿ ਉਨਾਂ੍ਹ ਨੂੰ ਬਿਹਤਰ ਤਿਆਰੀ ਦੀ ਲੋੜ ਹੈ।ਗਲਵਾਨ ਘਾਟੀ ‘ਚ ਹੋਈ ਟੱਕਰ ਦੌਰਾਨ ਚੀਨੀ ਸੈਾਨ ਨੂੰ ਪਹੁੰਚੇ ਨੁਕਸਾਨ ਨੂੰ ਲੈ ਕੇ ਸੀਡੀਐੱਸ ਨੇ ਕਿਹਾ ਕਿ ਚੀਨੀ ਸੈਨਿਕ ਛੋਟੀਆਂ ਲੜਾਈਆਂ ਲੜ ਸਕਦੇ ਹਨ, ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਇਲਾਕਿਆਂ ‘ਚ ਲੜਾਈ ਕਰਨ ਦਾ ਅਨੁਭਵ ਨਹੀਂ ਹੈ।
ਇਹ ਵੀ ਪੜੋ:ਕੋਰੋਨਾ ਨਾਲ ‘ਆਪਣਿਆਂ’ ਨੂੰ ਗੁਆਉਣ ਵਾਲੇ ਪਰਿਵਾਰ ਨੂੰ ਮਿਲਣਗੇ 50 ਹਜ਼ਾਰ, ਦਿੱਲੀ ਸਰਕਾਰ ਦੀ ਯੋਜਨਾ ਨੋਟੀਫਾਈ
ਹਾਲਾਂਕਿ, ਉਨਾਂ੍ਹ ਨੇ ਇਹ ਵੀ ਦੁਹਰਾਇਆ ਕਿ ਭਾਰਤ ਲਗਾਤਾਰ ਚੀਨੀ ਗਤੀਵਿਧੀਆਂ ‘ਤੇ ਨਜ਼ਰ ਬਣਾਏ ਹੋਏ ਹਨ, ਭਾਰਤੀ ਸੈਨਾ ਲਗਾਤਾਰ ਐਕਟਿਵ ਹੈ।ਭਾਰਤੀ ਸੈਨਾ ਦੀਆਂ ਤਿਆਰੀਆਂ ਨੂੰ ਲੈ ਕੇ ਬਿਪਿਨ ਰਾਵਤ ਬੋਲੇ ਕਿ ਭਾਰਤੀ ਸੈਨਾ ਦੇ ਜਵਾਨਾਂ ਨੇ ਬਿਹਤਰੀਨ ਤਿਆਰੀ ਕੀਤੀ ਹੈ ਅਤੇ ਹਾਲਾਤ ਨੂੰ ਜਾਂਚਿਆ ਹੈ।ਪਹਾੜੀ ਇਲਾਕਿਆਂ ‘ਚ ਸਾਡੀ ਸੈਨਾ ਚੀਨੀ ਸੈਨਾ ਦੇ ਮੁਕਾਬਲੇ ਕਾਫੀ ਬਿਹਤਰ ਹੈ।
ਇਹ ਵੀ ਪੜੋ:ਪੱਕਾ ਨਾ ਹੋਣ ਕਾਰਨ ਪਿਓ ਕਰ ਗਿਆ ਖੁਦਖੁਸ਼ੀ, ਹੁਣ ਧੀਆਂ ਵੀ ਫਸੀਆਂ ਗਰੀਬੀ ਦੇ ਚੱਕਰ ‘ਚ, ਨੌਕਰੀ ਲਈ ਲਾ ਰਹੀਆਂ ਧਰਨੇ