ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਨੂੰ ਲੈ ਕੇ ਹਵਾਈ ਫੌਜ ਦੀ ਕੋਰਟ ਆਫ ਇਨਕੁਆਰੀ ਲਗਭਗ ਪੂਰੀ ਹੋ ਗਈ ਹੈ। ਇਸ ਸਬੰਧੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਹੈਲੀਕਾਪਟਰ ਕ੍ਰੈਸ਼ ਹੋਣ ਦਾ ਵੱਡਾ ਕਾਰਨ ਖ਼ਰਾਬ ਮੌਸਮ ਮੰਨਿਆ ਜਾ ਰਿਹਾ ਹੈ। ਇਹ ਰਿਪੋਰਟ ਲੀਗਲ ਵਿੰਗ ਨੂੰ ਭੇਜ ਦਿੱਤੀ ਗਈ ਹੈ। ਜਿਸ ਤੋਂ ਬਾਅਦ ਜਲਦੀ ਹੀ ਇਹ ਰਿਪੋਰਟ ਏਅਰ ਫੋਰਸ ਚੀਫ ਨੂੰ ਸੌਂਪ ਦਿੱਤੀ ਜਾਵੇਗੀ।
ਹਾਲਾਂਕਿ ਇਸ ਰਿਪੋਰਟ ਬਾਰੇ ਹਵਾਈ ਸੈਨਾ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਏਅਰ ਮਾਰਸ਼ਲ ਮਾਨਵਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਜਾਂਚ ਵਿੱਚ ਪਾਇਆ ਹੈ ਕਿ ਖਰਾਬ ਮੌਸਮ ਦੇ ਚੱਲਦਿਆਂ ਪਾਇਲਟ ਦਾ ਧਿਆਨ ਭਟਕ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਤਕਨੀਕੀ ਭਾਸ਼ਾ ਵਿੱਚ ਇਸ ਨੂੰ CFIT ਭਾਵ ‘ਕੰਟਰੋਲਡ ਫਲਾਈਟ ਇਨਟੂ ਟੇਰੇਨ’ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਭਾਰਤ ‘ਚ ਵਧਿਆ ਓਮੀਕਰੋਨ ਦਾ ਕਹਿਰ, 23 ਸੂਬਿਆਂ ‘ਚ ਕੁੱਲ 1525 ਮਾਮਲੇ, ਜਾਣੋ ਪੰਜਾਬ ਦਾ ਹਾਲ !
ਇਸ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਾਂਚ ਦਲ ਨੇ ਅਜਿਹੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਕਿ ਹੈਲੀਕਾਪਟਰ ਵਿੱਚ ਨਾ ਕੋਈ ਤਕਨੀਕੀ ਕਮੀ ਸੀ ਤੇ ਨਾ ਹੀ ਹੈਲੀਕਾਪਟਰ ਵਿੱਚ ਕੋਈ ਕਮੀ ਨਹੀਂ ਸੀ। ਫਿਲਹਾਲ ਜਾਂਚ ਟੀਮ ਆਪਣੀ ਰਿਪੋਰਟ ਨੂੰ ਹੋਰ ਪੁਖਤਾ ਕਰਨ ਲਈ ਹਵਾਈ ਫੌਜ ਦੇ ਹੀ ਲੀਗਲ ਡਿਪਾਰਟਮੈਂਟ ਤੋਂ ਸਲਾਹ ਲੈ ਰਹੀ ਹੈ ਅਤੇ ਉਮੀਦ ਹੈ ਕਿ ਚਾਰ-ਪੰਜ ਦਿਨਾਂ ਦੇ ਅੰਦਰ ਇਹ ਰਿਪੋਰਟ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਨੂੰ ਸੌਂਪ ਦਿੱਤੀ ਜਾਵੇਗੀ।
ਦੱਸ ਦੇਈਏ ਕਿ CDS ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਕੁੱਲ 14 ਲੋਕਾਂ ਦੀ ਮੌਤ ਤੋਂ ਬਾਅਦ ਸਵਾਲ ਚੁੱਕੇ ਜਾ ਰਹੇ ਸਨ ਕਿ ਆਖਿਰ ਹਵਾਈ ਸੈਨਾ ਦਾ ‘ਐਮਆਈ-17ਵੀ5’ ਹੈਲੀਕਾਪਟਰ ਹਾਦਸਾਗ੍ਰਸਤ ਕਿਵੇਂ ਹੋਇਆ? ਹਵਾਈ ਫੌਜ ਨੇ ਹਾਦਸੇ ਦੀ ਜਾਂਚ ਲਈ ਕੋਰਟ ਆਫ ਇਨਕੁਆਰੀ ਦਾ ਗਠਨ ਕੀਤਾ ਸੀ, ਤਾਂ ਜੋ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: