center attack on punjab government: ਕੇਂਦਰ ਨੇ ਪੰਜਾਬ ਸਰਕਾਰ ‘ਤੇ ਨਿੱਜੀ ਹਸਪਤਾਲਾਂ ਨੂੰ ਉੁੱਚੀਆਂ ਕੀਮਤਾਂ ‘ਤੇ ਕੋਵੈਕਸੀਨ ਵੇਚਣ ਦਾ ਦੋਸ਼ ਲਗਾਇਆ ਹੈ।ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ, ਰਾਹੁਲ ਗਾਂਧੀ ਨੂੰ ਦੂਜਿਆਂ ਨੂੰ ਗਿਆਨ ਦੇਣ ਦੀ ਬਜਾਏ ਪਹਿਲਾਂ ਆਪਣੇ ਸੂਬੇ ਦੀ ਦੇਖਭਾਲ ਕਰਨੀ ਚਾਹੀਦੀ।ਪੰਜਾਬ ਸਰਕਾਰ ਨੂੰ ਕੋਵੈਕਸੀਨ ਦੀ 1.40 ਲੱਖ ਤੋਂ ਜਿਆਦਾ ਡੋਜ਼ 400 ਰੁਪਏ ‘ਚ ਉਪਲਬਧ ਕਰਾਈ ਗਈ ਅਤੇ ਉਨਾਂ੍ਹ ਨੇ ਇਸ ਨੂੰ 20 ਨਿੱਜੀ ਹਸਪਤਾਲਾਂ ਨੂੰ 1000 ਰੁਪਏ ‘ਚ ਵੇਚ ਦਿੱਤੀ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, ਪੰਜਾਬ ਕੋਰੋਨਾ ਤੋਂ ਪ੍ਰਭਾਵਿਤ ਹੈ, ਵੈਕਸੀਨ ਦਾ ਠੀਕ ਮੈਨੇਜਮੈਨਟ ਨਹੀਂ ਹੋ ਰਿਹਾ ਹੈ।ਪਿਛਲੇ 6 ਮਹੀਨਿਆਂ ਤੋਂ ਉਨਾਂ ਦੀ ਆਪਸੀ ਲੜਾਈ ਚੱਲ ਰਹੀ ਹੈ, ਪੂਰੀ ਪੰਜਾਬ ਸਰਕਾਰ ਅਤੇ ਪਾਰਟੀ 3-4 ਦਿਨਾਂ ਤੋਂ ਦਿੱਲੀ ‘ਚ ਹੈ, ਪੰਜਾਬ ਨੂੰ ਕੌਣ ਵੇਖੇਗਾ?ਆਪਣੀ ਅੰਦਰੂਨੀ ਸਿਆਸਤ ਲਈ ਪੰਜਾਬ ਦੇ ਲੋਕਾਂ ਦੀ ਅਣਦੇਖੀ ਕਰਨਾ ਕਾਂਗਰਸ ਦਾ ਵੱਡਾ ਪਾਪ ਹੈ।
ਦੂਜੇ ਪਾਸੇ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਰਕਾਰ ‘ਤੇ ਵੱਧ ਕੀਮਤ ‘ਤੇ ਵੈਕਸੀਨ ਵੇਚਣ ਦਾ ਦੋਸ਼ ਲਗਾਇਆ ਹੈ।ਉਨਾਂ੍ਹ ਨੇ ਕਿਹਾ, ‘ਸੂਬੇ ‘ਚ ਕੋਵਿਡ ਦਾ ਟੀਕਾ ਉਪਲਬਧ ਹੈ ਪਰ ਪੰਜਾਬ ਸਰਕਾਰ ਇਸ ਨੂੰ ਨਿੱਜੀ ਹਸਪਤਾਲਾਂ ਨੂੰ ਵੇਚ ਰਹੀ ਹੈ।ਪੰਜਾਬ ਸਰਕਾਰ 400 ਰੁਪਏ ‘ਚ ਟੀਕੇ ਲੈ ਰਹੀ ਹੈ ਪਰ ਨਿੱਜੀ ਹਸਪਤਾਲਾਂ ਨੂੰ 1060 ਰੁਪਏ ‘ਚ ਵੇਚ ਰਹੀ ਹੈ।
ਇਹ ਵੀ ਪੜੋ:ਮੁੰਡਾ ਕੁੜੀ ਹੋਏ ਫਰਾਰ ਤਾਂ ਪਿੱਛੋਂ ਪਿੰਡ ਵਾਲਿਆਂ ਨੇ ਨੌਜਵਾਨ ਦੀ ਮਾਂ ਨਾਲ ਕੀਤੀ ਇਹ ਸ਼ਰਮਨਾਕ ਹਰਕਤ
ਬਾਦਲ ਨੇ ਕਿਹਾ ਕਿ ਨਿੱਜੀ ਹਸਪਤਾਲ ਲੋਕਾਂ ਤੋਂ ਹਰ ਖੁਰਾਕ ਲਈ 1,560 ਰੁਪਏ ਲੈ ਰਹੇ ਹਨ।ਇੱਕ ਖੁਰਾਕ ਲਈ ਪ੍ਰਤੀ ਪਰਿਵਾਰ 6,000 ਤੋਂ 9,000 ਰੁਪਏ ਦਾ ਖਰਚਾ ਆ ਰਿਹਾ ਹੈ।ਸਿਰਫ ਮੋਹਾਲੀ ‘ਚ ਹੀ ਇੱਕ ਦਿਨ ‘ਚ 35,000 ਖੁਰਾਕ ਨਿੱਜੀ ਸੰਸਥਾਵਾਂ ਨੂੰ ਵੇਚੀ ਗਈ।ਉਨਾਂ੍ਹ ਨੇ ਕਿਹਾ ਕਿ ਟੀਕੇ ਤੋਂ ‘ਮੁਨਾਫਾ’ ਕਮਾਉਣਾ ਅਨੈਤਿਕਤਾ ਹੈ।
ਇਹ ਵੀ ਪੜੋ:ਵਰ੍ਹਦੀਆਂ ਗੋਲੀਆਂ ‘ਚ ਵੀ ਨਹੀਂ ਰੁਕਿਆ ਸੀ ਕੀਰਤਨ, ਸੰਤ ਭਿੰਡਰਾਂਵਾਲੇ ਨਾਲ ਮੌਜੂਦ ਸਿੰਘ ਤੋਂ ਸੁਣੋ ਅੱਖੀਂ ਡਿੱਠਾ ਹਾਲ