central bureau of investigation: ਕੇਂਦਰੀ ਜਾਂਚ ਬਿਊਰੋ ਨੇ ਇੱਕ ਸੀਨੀਅਰ ਰੇਲਵੇ ਅਧਿਕਾਰੀ ਮਹਿੰਦਰ ਸਿੰਘ ਚੌਹਾਨ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੇ ਮਾਮਲੇ ‘ਚ ਫੜਿਆ ਹੈ।ਮਹਿੰਦਰ ਸਿੰਘ ਦੇ ਨਾਲ ਦੋ ਹੋਰ ਲੋਕਾਂ ਨੂੰ ਵੀ ਫੜਿਆ ਗਿਆ ਹੈ।ਇਨ੍ਹਾਂ ਦੇ ਕੋਲੋਂ ਇੱਕ ਕਰੋੜ ਰੁਪਏ ਵੀ ਬਰਾਮਦ ਕਰ ਲਿਆ ਗਿਆ ਹੈ।1985 ਬੈਚ ਦੇ ਅਧਿਕਾਰੀ ਮਹਿੰਦਰ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਹੈ।ਸੀਬੀਆਈ ਨੇ ਦੱਸਿਆ ਕਿ ਰੇਲਵੇ ‘ਚ ਹਾਲ ਹੀ ਦੇ ਦਿਨਾਂ ‘ਚ ਇੰਨੀ ਵੱਡੀ ਮਾਤਰਾ ‘ਚ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜੇ ਜਾਣ ਦਾ ਇਹ ਵੱਡਾ ਮਾਮਲਾ ਹੈ।
ਅਧਿਕਾਰੀ ਨਾਰਦਨ ਈਸਟਰਨ ਫ੍ਰੰਟੀਅਰ ‘ਚ ਕੰਮ ਦਿਵਾਉਣ ਦੇ ਨਾਮ ‘ਤੇ ਇੱਕ ਸਖਸ਼ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ।ਸੀਬੀਆਈ ਨੇ ਪੰਜ ਸੂਬਿਆਂ ‘ਚ 20 ਤੋ ਜਿਆਦਾ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।ਇਸ ਦੌਰਾਨ ਈਡੀ ਨੇ ਵੀ ਮਨੀ ਲਾਂਡਰਿੰਗ ਜਾਂਚ ਨਾਲ ਜੁੜੇ ਇੱਕ ਕਥਿਤ ਹਵਾਲਾ ਰੈਕੇਟ ਦੇ 1,000 ਕਰੋੜ ਰੁਪਏ ਦੇ ਘੋਟਾਲੇ ‘ਚ ਦੋ ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਕਿਸਾਨ ਆਈ. ਟੀ. ਸੈੱਲ ਹੈਂਡਲ ਕਰਨ ਵਾਲੇ ਨੌਜਵਾਨ ਨੇ ਮੀਡੀਆ ਸਾਹਮਣੇ ਕੀਤੇ ਵੱਡੇ ਖੁਲਾਸੇ