central cabinet approves to give free ration: ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਤਾ ਵਾਲੀ ਕੇਂਦਰੀ ਕੈਬਿਨੇਟ ਨੇ ਬੁੱਧਵਾਰ ਨੂੰ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ‘ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਮਈ ਅਤੇ ਜੂਨ ਮਹੀਨੇ ‘ਚ ਗਰੀਬਾਂ ਨੂੰ ਮੁਫਤ ਰਾਸ਼ਨ ਦੇਣ ਦੀ ਗੱਲ ਕਹੀ ਗਈ ਸੀ।ਇਹ ਵਾਧੂ ਅਨਾਜ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਅਧੀਨ ਲਾਭਪਾਤਰੀ ਸ਼੍ਰੇਣੀ ਦੇ ਲਗਭਗ 79.88 ਕਰੋੜ ਲੋਕਾਂ ਨੂੰ ਦਿੱਤਾ ਜਾਵੇਗਾ।
ਇਨ੍ਹਾਂ ਵਿੱਚੋਂ ਹਰੇਕ ਨੂੰ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ 5-5 ਕਿਲੋ ਵਾਧੂ ਅਨਾਜ ਦਿੱਤਾ ਜਾਵੇਗਾ।ਮੀਟਿੰਗ ਤੋਂ ਬਾਅਦ ਦੱਸਿਆ ਗਿਆ ਕਿ ਇਸ ਯੋਜਨਾ ਦਾ ਲਾਭ 79.88 ਕਰੋੜ ਲੋਕਾਂ ਨੂੰ ਦੇਣ ਲਈ ਲਗਭਗ 80 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਜਾਵੇਗਾ। ਦੋ ਮਹੀਨਿਆਂ ਲਈ ਵਾਧੂ ਅਨਾਜ ਮੁਹੱਈਆ ਕਰਾਉਣ ਲਈ ਸਰਕਾਰ ਨੂੰ ਕਰੀਬ 25332.92 ਕਰੋੜ ਰੁਪਏ ਦੀ ਸਬਸਿਡੀ ਦਾ ਭਾਰ 36789.2 ਰੁਪਏ ਪ੍ਰਤੀ ਮੀਟ੍ਰਿਕ ਟਨ ਚਾਵਲ ਅਤੇ 2573.4 ਰੁਪਏ ਪ੍ਰਤੀ ਮੀਟ੍ਰਿਕ ਟਨ ਕਣਕ ਦਾ ਝੱਲਣਾ ਪਏਗਾ।ਰਾਜ ਦੇ ਪੱਧਰ ‘ਤੇ ਅਨਾਜ ਦੇ ਅਲਾਟਮੈਂਟ ਦਾ ਫੈਸਲਾ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਐਨਐਫਐਸਏ ਦੇ ਅੰਕੜਿਆਂ ਦੇ ਅਧਾਰ ਤੇ ਲਏਗਾ।
ਜੇ ਬਾਈਕ ‘ਤੇ ਬੈਠੇ ਹੋ 2 ਤੇ ਗੱਡੀ ‘ਚ ਬੈਠੇ ਹੋ 3 ਤਾਂ ਪੁਲਿਸ ਘੇਰਕੇ ਤੁਹਾਡਾ ਕਰੇਗੀ ਚਲਾਨ ਨਾਲੇ ਹੋਊ ਕੋਰੋਨਾ ਟੈਸਟ !