central government issued app to farmers: ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਲਾਭਪਾਤਰੀਆਂ ਲਈ ਮਹੱਤਵਪੂਰਨ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ।ਹੁਣ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਪੀਐੱਮ ਕਿਸਾਨ ਮੋਬਾਇਲ ਐਪ ਦੇ ਮਾਧਿਅਮ ਨਾਲ ਆਪਣੀ ਸਥਿਤੀ ਦੀ ਆਨਲਾਈਨ ਜਾਂਚ ਕਰ ਸਕਦੇ ਹਨ।ਇਸ ਲਈ ਕਿਸਾਨ ਪੀਐੱਮ ਕਿਸਾਨ ਮੋਬਾਇਲ ਐਪ ਡਾਊਨਲੋਡ ਕਰ ਸਕਦੇ ਹਨ ਅਤੇ ਜਿਆਦਾ ਜਾਣਕਾਰੀ ਦੇ ਲਈ ਪੀਐਮ ਕਿਸਾਨ ਯੋਜਨਾ ਤਹਿਤ ਕਿਸਾਨ ਪੀਐੱਮ ਕਿਸਾਨ ਦੀ ਅਧਿਕਾਰਕ ਵੈੱਬਸਾਈਟ pmkisan.gov.in ‘ਤੇ ਲਾਗਇਨ ਕਰ ਸਕਦੇ ਹਨ।ਦਰਅਸਲ 14 ਮਈ ਨੂੰ ਸਰਕਾਰ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤੇ ‘ਚ 2000 ਰੁਪਏ ਟ੍ਰਾਂਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੀਐੱਮ ਮੋਦੀ ਨੇ ਦੇਸ਼ ਦੇ 9.5 ਕਰੋੜ ਤੋਂ ਜਿਆਦਾ ਕਿਸਾਨਾਂ ਨੂੰ ਵੀਡੀਓ ਕਾਨਫ੍ਰੰਸਿੰਗ ਰਾਹੀਂ 20,000 ਕਰੋੜ ਰੁਪਏ ਤੋਂ ਜਿਆਦਾ ਦੀ 8ਵੀਂ ਕਿਸ਼ਤ ਜਾਰੀ ਕੀਤੀ ਹੈ।ਜਾਣਕਾਰੀ ਮੁਤਾਬਕ ਡਿਜ਼ੀਟਲ ਇੰਡੀਆ ਨੇ ਕੁਝ ਸਮੇਂ ਪਹਿਲਾਂ ਟਵਿੱਟਰ ‘ਤੇ ਟਵੀਟ ਕੀਤਾ ਸੀ ਕਿ ‘#PMKISAN ਯੋਜਨਾ ਦੇ ਤਹਿਤ ਸਾਰੇ ਕਿਸਾਨ ਲਾਭਪਾਤਰੀਆਂ ਹੁਣ ਪੀਐੱਮ-ਕਿਸਾਨ ਮੋਬਾਇਲ ਐਪ ਦੇ ਮਾਧਿਅਮ ਨਾਲ ਡਿਜ਼ੀਟਲ ਰੂਪ ਨਾਲ ਆਪਣੀ ਸਥਿਤੀ ਦੀ ਜਾਂਚ ਕਰ ਸਕਦੇ ਹਨ, ਇਸ ਯੋਜਨਾ ਨੇ ਆਪਣੀ 8ਵੀਂ ਕਿਸ਼ਤ ਦੇ ਮਾਧਿਅਮ ਨਾਲ 9.5 ਕਰੋੜ ਤੋਂ ਜਿਆਦਾ ਕਿਸਾਨਾਂ ਨੂੰ 20,000 ਕਰੋੜ ਤੋਂ ਜਿਆਦਾ ਜਾਰੀ ਕੀਤਾ ਹੈ, ਜਿਆਦਾ ਜਾਣਕਾਰੀ ਦੇ ਲਈ ਪੀਐੱਮ ਕਿਸਾਨ ਵੈੱਬਸਾਈਟ ‘ਤੇ ਜਾਉ।
ਮਹਾਰਾਸ਼ਟਰ ‘ਚ ਫਿਰ BJP ਨਾਲ ਹੱਥ ਮਿਲਾਏਗੀ ਸ਼ਿਵਸੈਨਾ? ਆਪਣੇ ਮੁੱਖ ਪੱਤਰ ‘ਚ ਦਿੱਤਾ ਜਵਾਬ…
ਇਸ ਯੋਜਨਾ ਦੇ ਚਲਦਿਆਂ ਸਰਕਾਰ ਵਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ 2000 ਰੁਪਏ ਦੀਆਂ ਤਿੰਨ ਕਿਸ਼ਤਾਂ ‘ਚ ਮਿਲਦੀਆਂ ਹਨ।ਯੋਜਨਾ ਦੇ ਤਹਿਤ 2000 ਰੁਪਏ ਦੀ ਪਹਿਲੀ ਕਿਸ਼ਤ 1 ਅਪ੍ਰੈਲ ਤੋਂ 31 ਅਪੈ੍ਰਲ ਤੱਕ, ਦੂਜੀ ਕਿਸ਼ਤ 1 ਅਗਸਤ ਤੋਂ 30 ਨਵੰਬਰ ਦੇ ਵਿਚਾਲੇ ਅਤੇ ਤੀਜੀ ਕਿਸ਼ਤ ਦਸੰਬਰ ‘ਚ ਮਿਲਦੀ ਹੈ।
ਇਸ ਵਿੱਤੀ ਸਹਾਇਤ 2 ਹੈਕਟੇਅਰ ਤੱਕ ਦੀ ਸੰਯੁਕਤ ਭੂਮੀ ਵਾਲੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ।ਦਸੰਬਰ 2018 ‘ਚ ਆਪਣੀ ਸਥਾਪਨਾ ਤੋਂ ਬਾਅਦ ਸਰਕਾਰ ਇਨ੍ਹਾਂ ਕਿਸਾਨਾਂ ਨੂੰ 7 ਕਿਸ਼ਤਾਂ ਦੇ ਚੁੱਕੀ ਹੈ।ਕੇਂਦਰ ਸਰਕਾਰ ਦੀ 75,000 ਕਰੋੜ ਰੁਪਏ ਦੀ ਯੋਜਨਾ ਦਾ ਉਦੇਸ਼ 12.5 ਕਰੋੜ ਕਿਸਾਨਾਂ ਨੂੰ ਕਵਰ ਕਰਨਾ ਹੈ।
ਜੈਪਾਲ ਭੁੱਲਰ ਦੀ ਲਾਸ਼ ਲੈ PGI ਪਹੁੰਚੇ ਭੁੱਲਰ ਦੇ ਪਿਓ ਨਾਲ LIVE ਗੱਲਬਾਤ ‘FAKE ਐਨਕਾਊਂਟਰ’ ਦਾ ਹੋਊ ਖੁਲਾਸਾ?