central govt give subsidy on sugar exports: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਬਾਰਡਰ ‘ਤੇ ਜਾਰੀ ਕਿਸਾਨਾਂ ਦਾ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਵੱਡੀ ਰਾਹਤ ਦਿੱਤੀ ਹੈ।ਸਰਕਾਰ ਨੇ ਕੈਬਿਨੇਟ ਬੈਠਕ ‘ਚ ਚੀਨੀ ਨਿਰਯਾਤ ‘ਤੇ ਸਬਸਿਡੀ ਦੇਣ ਦਾ ਫੈਸਲਾ ਲਿਆ ਹੈ।ਸਬਸਿਡੀ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ ‘ਚ ਭੇਜਿਆ ਜਾਵੇਗਾ।ਸਰਕਾਰ ਦਾ ਦਾਅਵਾ ਹੈ ਕਿ ਇਸ ਫੈਸਲੇ ਨਾਲ ਪੰਜ ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ।ਇਸਤੋਂ ਇਲਾਵਾ, ਸਰਕਾਰ ਨੇ ਸਪੈਕਟ੍ਰਸ ਦੀ ਨਿਲਾਮੀ ਕਰਨ ਦਾ ਵੀ ਫੈਸਲਾ ਲਿਆ ਹੈ।ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ, ਕੈਬਿਨੇਟ ਨੇ ਸਬਸਿਡੀ ਦਾ ਪੈਸਾ ਸਿੱਧਾ ਖਾਤਿਆਂ ‘ਚ ਜਮਾ ਕਰ ਕੇ ਕਿਸਾਨਾਂ ਦੀ ਮੱਦਦ ਕਰਨ ਦਾ ਫੈਸਲਾ ਲਿਆ ਹੈ।60 ਲੱਖ ਟਨ ਚੀਨੀ ਨਿਰਯਾਤ ‘ਤੇ 6000 ਰੁਪਏ ਪ੍ਰਤੀ ਟਨ ਦੀ ਦਰ ਨਾਲ ਸਬਸਿਡੀ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਇਸ
ਫੈਸਲੇ ਨਾਲ 5 ਕਰੋੜ ਕਿਸਾਨਾਂ ਅਤੇ ਚੀਨੀ ਮਿੱਲਾਂ ‘ਚ ਕੰਮ ਕਰਨ ਵਾਲੇ 5 ਲੱਖ ਮਜ਼ਦੂਰਾਂ ਨੂੰ ਮੱਦਦ ਮਿਲੇਗੀ।ਜਾਵਡੇਕਰ ਦਾ ਕਹਿਣਾ, ਇਸ ਸਾਲ ਚੀਨੀ ਦਾ ਉਤਪਾਦਨ 310 ਲੱਖ ਟਨ ਹੋਵੇਗਾ।ਦੇਸ਼ ਦੀ ਖਪਤ 260 ਲੱਖ ਟਨ ਹੈ।ਚੀਨੀ ਦਾ ਭਾਅ ਘੱਟ ਹੋਣ ਦਾ ਕਾਰਨ ਕਿਸਾਨ ਅਤੇ ਉਦਯੋਗ ਸੰਕਟ ‘ਚ ਹਨ।ਇਸ ਨੂੰ ਮਾਤ ਦੇਣ ਲਈ 60 ਲੱਖ ਟਨ ਚੀਨੀ ਨਿਰਯਾਤ ਕਰਨ ਅਤੇ ਨਿਰਯਾਤ ਨੂੰ ਸਬਸਿਡੀ ਦੇਣ ਦਾ
ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਨੇ ਅੱਗੇ ਦੱਸਿਆ ਕਿ 3500 ਕਰੋੜ ਰੁਪਏ ਦੀ ਸਬਸਿਡੀ, ਨਿਰਯਾਤ ਦਾ ਮੁੱਲ 18000 ਕਰੋੜ ਰੁ. ਕਿਸਾਨਾਂ ਦੇ ਖਾਤੇ ‘ਚ ਜਾਵੇਗਾ।ਇਸ ਤੋਂ ਇਲਾਵਾ ਘੋਸ਼ਿਤ ਸਬਸਿਡੀ ਦਾ 5361 ਕਰੋੜ ਰੁਪਇਆ ਇੱਕ ਹਫਤੇ ‘ਚ ਕਿਸਾਨਾਂ ਦੇ ਖਾਤੇ ‘ਚ ਜਮਾ ਕਰ ਦਿੱਤਾ ਜਾਵੇਗਾ।ਇੱਕ ਹੋਰ ਮਹੱਤਵਪੂਰਨ ਐਲਾਨ ਕਰਦੇ ਹੋਏ, ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਪੈਕਟ੍ਰਮ ਆਵੰਟਨ ਦੇ ਅਗਲੇ ਦੌਰ ਲਈ ਨੀਲਾਮੀ ਨੂੰ ਵੀ ਕੈਬਿਨੇਟ ਨੇ ਮਨਜ਼ੂਰੀ ਦਿੱਤੀ ਹੈ।ਆਖਿਰੀ ਨੀਲਾਮੀ 2016 ‘ਚ ਹੋਈ ਸੀ।ਕੁਲ 2251.25 ਮੇਗਾਹਰਟਜ਼ ਦੀ ਕੁਲ ਵੈਲਯੂਏਸ਼ਨ 3,92,332, 70 ਕਰੋੜ ਰੁਪਏ ਕੀਤੀ ਗਈ ਹੈ।
Supreme Court ‘ਚ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣ ‘ਤੇ ਸੁਣਵਾਈ, ਸੁਣੋ ਕੀ ਕਰਨਗੇ ਕਿਸਾਨ ਆਗੂ