chandigarh artist celebrated parkash parv unique style:ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਪੂਰੇ ਦੇਸ਼ ‘ਚ 551 ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।ਪੰਜਾਬ ਭਰ ‘ਚ ਗੁਰੂਪੂਰਬ ਦੇ ਮੱਦੇਨਜ਼ਰ ਕਈ ਮਹਾਨ ਨਗਰ-ਕੀਰਤਨ ਕੱਢੇ ਜਾ ਰਹੇ ਹਨ ਅਤੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ।ਦੂਜੇ ਪਾਸੇ ਚੰਡੀਗੜ੍ਹ ਦੇ ਗ੍ਰਾਫਿਕ ਡਿਜ਼ਾਇਨਰ ਨੇ ਇੱ ਕ ਵੱਖਰੇ ਤਰੀਕੇ ਨਾਲ ਗੁਰੂ ਪੁਰਬ ਦੀ ਵਧਾਈ ਦਿੱਤੀ।ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਉਤਸਵ ‘ਤੇ ਸਿਟੀ ਬਿਊਟੀਫੁਲ ਦੇ ਆਰਟਿਸਟ ਵਰੁਣ ਟੰਡਨ ਨੇ ਰੰਗਦਾਰ ਪੇਪਰ ਦੇ ਨਾਲ ਏਕਓਂਕਾਰ ਲਿਖਿਆ ਹੈ।
ਇਹ 13 ਵੱਖ-ਵੱਖ ਰੰਗਾਂ ‘ਚ ਹੈ।ਗ੍ਰਾਫਿਕ ਡਿਜ਼ਾਇਨਰ ਨੇ ਇਸ ਤਸਵੀਰ ‘ਤੇ 551 ਵਾਰ ਏਕਓਂਕਾਰ ਨੂੰ ਲਗਾਉਣ ‘ਚ ਕੁਲ 1102 ਕਿਲਾਂ ਦਾ ਵਰਤੋਂ ਕੀਤੀ ਹੈ।ਇਸ ਤਸਵੀਰ ‘ਚ ਖਾਸ ਗੱਲ ਇਹ ਹੈ ਕਿ ਕੋਲੋਂ ਦੇਖਣ ‘ਤੇ ਇਸ ‘ਤੇ ਇਕ ਏਕਓਂਕਾਰ ਲਿਖਿਆ ਹੋਇਆ ਦਿਖਾਈ ਦਿੱਤਾ ਹੈ।ਉਥੇ ਹੀ ਜੇਕਰ ਇਸ ਨੂੰ ਕੁਝ ਦੂਰੀ ਤੋਂ ਦੇਖਿਆ ਜਾਵੇ ਤਾਂ ਇਸ ‘ਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਜ਼ਰ ਆਉਂਦੀ ਹੈ।ਇਸ ਨੂੰ ਚੰਡੀਗੜ ਦੇ ਸੈਕਟਰ-34 ਦੇ ਗੁਰੂਦੁਆਰਾ ਸਾਹਿਬ ‘ਚ ਲਗਾਇਆ ਗਿਆ ਹੈ।ਆਰਟਿਸਟ ਵਰੁਣ ਟੰਡਨ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਉਤਸਵ ‘ਤੇ ਖਾਸਤੌਰ ‘ਤੇ ਇਸ ਤਸਵੀਰ ਨੂੰ ਤਿਆਰ ਕੀਤਾ ਹੈ।
ਇਸ ਨੂੰ ਬਣਾਉਣ ‘ਚ ਉਨ੍ਹਾਂ ਨੂੰ ਇੱਕ ਹਫਤੇ ਦਾ ਸਮਾਂ ਲੱਗਿਆ ਹੈ।ਇਸ ਲਈ ਉਨ੍ਹਾਂ ਨੇ 551 ਵਾਰ ਕਾਗਜ਼ ‘ਤੇ ਏਕਉਂਕਾਰ ਲਿਖਿਆ ਹੈ ਅਤੇ ਉਸ ਨੂੰ ਆਕਾਰ ਦਿੱਤਾ।ਇਸ ਤੋਂ ਬਾਅਦ 13 ਰੰਗਾਂ ਦਾ ਇਸਤੇਮਾਲ ਕੀਤਾ।ਇਸ ਤੋਂ ਛੇ ਗੁਣਾ ਚਾਰ ਦੇ ਤਖਤ ‘ਤੇ ਲਗਾਇਆ ਗਿਆ ਹੈ।ਆਰਟਿਸਟ ਦਾ ਕਹਿਣਾ ਹੈ ਕਿ ਉਹ ਇਸ ਤਸਵੀਰ ਨੂੰ ਕਿਸੇ ਧਾਰਮਿਕ ਸੰਸਥਾ ‘ਚ ਮੁਫਤ ‘ਚ ਦੇਣਾ ਚਾਹੁੰਦਾ ਹੈ।ਉਨ੍ਹਾਂ ਦਾ ਅਜਿਹਾ ਕਰਨ ਨਾਲ ਇਸ ਤਸਵੀਰ ਨੂੰ ਉਚਿਤ ਸਥਾਨ ਮਿਲ ਸਕੇਗਾ।
ਇਹ ਵੀ ਦੇਖੋ:Delhi ਪੁੱਜ ਗਿਆ Sidhu Moosewala, Tikri Border ਤੋਂ Live