ਚੰਡੀਗੜ੍ਹ ਵਿੱਚ ਸ਼ੁੱਕਰਵਾਰ ਰਾਤ ਨੂੰ ਸੈਕਟਰ 26 ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਮਹਿੰਦਰ ਦੀ ਮੌ.ਤ ਹੋ ਗਈ । ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਉਹ ਹੁੜਦੰਗਬਾਜ਼ਾਂ ਦੀ ਰੇਂਜ ਰੋਵਰ ਲੱਭਣ ਲਈ ਨਿਕਲੇ ਸਨ । ਜਦੋਂ ਉਹ ਵਾਪਸ ਥਾਣੇ ਆਏ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਗਈ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਮਹਿੰਦਰਾ ਸੈਕਟਰ 26 ਵਿੱਚ ਸ਼ੁੱਕਰਵਾਰ ਨੂੰ ਡਿਊਟੀ ਅਫਸਰ ਤਾਇਨਾਤ ਸੀ। ਉਦੋਂ ਕੰਟਰੋਲ ਰੂਮ ਵਿੱਚ ਇੱਕ ਮੈਸੇਜ ਆਇਆ ਕਿ ਸੈਕਟਰ 26 ਵਿੱਚ ਇੱਕ ਕਲੱਬ ਦੇ ਬਾਹਰ ਰੇਂਜ ਰੋਵਰ ਗੱਡੀ ਘੁੰਮ ਰਹੀ ਹੈ। ਕਾਰ ਸਵਾਰ ਸ਼ਰੇਆਮ ਹਥਿਆਰ ਲਹਿਰਾ ਰਹੇ ਹਨ । ਕੰਟਰੋਲ ਰੂਮ ਤੋਂ ਸੂਚਨਾ ਮਿਲਣ ‘ਤੇ ਮਹਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਕਾਰ ਦਾ ਪਤਾ ਲਗਾਉਣ ਲਈ ਨਿਕਲੇ ਪਰ ਮੌਕੇ ‘ਤੇ ਉਨ੍ਹਾਂ ਨੂੰ ਅਜਿਹੀ ਕੋਈ ਕਾਰ ਨਹੀਂ ਮਿਲੀ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ 12 ਘੰਟਿਆਂ ‘ਚ ਸੁਲਝਾਇਆ ਟ੍ਰਿਪਲ ਮਰਡਰ ਕੇਸ, ਗੁਆਂਢੀ ਹੀ ਨਿਕਲਿਆ ਕਾ.ਤਲ’
ਬਾਅਦ ਵਿੱਚ ਕੰਟਰੋਲ ਰੂਮ ਨੂੰ ਮੁੜ ਸੈਕਟਰ 7 ਅਤੇ ਸੈਕਟਰ 26 ਵਿੱਚ ਉਕਤ ਕਾਰ ਦੀ ਮੌਜੂਦਗੀ ਦੀ ਸੂਚਨਾ ਮਿਲੀ । ਬਾਅਦ ਵਿੱਚ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ । ਪਰ ਕਾਰ ਦਾ ਪਤਾ ਨਹੀਂ ਲੱਗ ਸਕਿਆ । ਜਦੋਂ ਮਹਿੰਦਰ ਜਦੋਂ ਥਾਣੇ ਆਇਆ ਤਾਂ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਜਿਸ ਤੋਂ ਬਾਅਦ ਉਸਦੇ ਸਾਥੀ ਕਰਮਚਾਰੀ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਸ਼ੁਰੂਆਤੀ ਜਾਂਚ ਵਿੱਚ ਡਾਕਟਰਾਂ ਨੇ ਮੌ.ਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -: