chandra grahan 2020 lunar eclipse: ਦੇਸ਼ ਭਰ ‘ਚ ਅੱਜ ਕੱਤਕ ਦੀ ਪੂਰਨਮਾਸ਼ੀ ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਅੱਜ ਚੰਦਰ ਗ੍ਰਹਿਣ ਵੀ ਲੱਗਾ ਹੈ।ਇਹ ਚੰਦਰ ਗ੍ਰਹਿਣ ਦੁਪਹਿਰ 1 ਵੱਜ ਕੇ 4 ਮਿੰਟ ‘ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 5 ਵੱਜ ਕੇ 22 ਮਿੰਟ ‘ਤੇ ਖਤਮ ਹੋਵੇਗਾ।ਸਾਲ 2020 ਦਾ ਆਖਰੀ ਚੰਦਰ ਗ੍ਰਹਿਣ ਕਈ ਮਾਇਆਨਿਆ ‘ਚ ਬਹੁਤ ਖਾਸ ਹੈ।ਇਹ ਚੰਦਰ ਗ੍ਰਹਿਣ ਇੱਕ ਪਰਛਾਵਾਂ ਗ੍ਰਹਿਣ ਹੋਵੇਗਾ ਜੋ ਏਸ਼ੀਆ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਅਤੇ ਅਮਰੀਕਾ ਦੇ ਕੁਝ ਹਿੱਸਿਆ ‘ਚ ਦਿਖਾਈ ਦੇਵੇਗਾ।ਇਹ ਚੰਦਰ ਗ੍ਰਹਿਣ ਭਾਰਤ ‘ਚ ਨਹੀਂ ਦਿਖਾਈ ਦੇਵੇਗਾ।ਪਰਛਾਵਾਂ ਗ੍ਰਹਿਣ ਹੋਣ ਅਤੇ ਭਾਰਤ ‘ਚ ਦਿਖਾਈ ਨਾ ਦੇਣ ਦਾ ਕਾਰਨ ਇਸਦਾ ਸੂਤਕ ਕਾਲ ਨਹੀਂ ਹੋਵੇਗਾ।ਇਹ ਚੰਦਰ ਗ੍ਰਹਿਣ ਪੂਰਨਮਾਸ਼ੀ ਮਿਥi ਨੂੰ ਰੋਹਿਣੀ ਨਕਸ਼ੱਤਰ ਅਤੇ ਬ੍ਰਿਸ਼ ਰਾਸ਼ੀ ‘ਚ ਹੋਵੇਗਾ।ਇਸ ਵਾਰ ਦਾ ਚੰਦਰ ਗ੍ਰਹਿਣ ਬਹੁਤ ਹੀ
ਖਾਸ ਹੈ ਕਿਉਂਕਿ ਗ੍ਰਹਿਣ ਦੇ ਨਾਲ ਹੀ ਅੱਜ ਪੂਰੇ ਦਿਨ ਸੰਪੂਰਨ ਪ੍ਰਾਪਤੀ ਯੋਗ ਵੀ ਬਣ ਰਿਹਾ ਹੈ।ਜੋਤਸ਼ੀ ਸ਼ਸ਼ਤਰ ‘ਚ ਸੰਪੂਰਨ ਪ੍ਰਾਪਤੀ ਯੋਗ ਨੂੰ ਬਹੁਤ ਲਾਭ ਯੋਗ ਮੰਨਿਆ ਜਾਂਦਾ ਹੈ।ਇਹ ਯੋਗ ਨਕਸ਼ੱਤਰ, ਮਿਤੀ ਅਤੇ ਵਾਰ ਦੇ ਸੰਯੋਗ ਨਾਲ ਬਣਦਾ ਹੈ।ਸੰਪੂਰਨ ਪ੍ਰਾਪਤੀ ਯੋਗ ‘ਚ ਕੀਤੇ ਗਏ ਕਾਰਜ ਬਹੁਤ ਹੀ ਫਲ ਦੇਣ ਵਾਲੇ ਮੰਨੇ ਜਾਂਦੇ ਹਨ।ਇਹ ਮਾਨਤਾ ਹੈ ਕਿ ਇਸ ਯੋਗ ‘ਚ ਕੀਤੇ ਗਏ ਕੰਮ ਜਰੂਰ ਸਫਲ ਹੁੰਦੇ ਹਨ।ਇਸ ਯੋਗ ‘ਚ ਜ਼ਮੀਨ ਜਾਂ ਗਹਿਣੇ ਖ੍ਰੀਦਣਾ ਜਾਂ ਖ੍ਰੀਦ-ਵੇਚ ਨਾਲ ਜੁੜਿਆ ਕੋਈ ਵੀ ਕੰਮ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।ਸੰਪੂਰਨ ਪ੍ਰਾਪਤੀ ਯੋਗ ਤੋਂ ਇਲਾਵਾ ਇਹ ਗ੍ਰਹਿਣ ਇੱਕ ਹੋਰ ਗੱਲ ਲਈ ਖਾਸ ਹੈ।ਇਹ ਚੰਦਰ ਗ੍ਰਹਿਣ ਅੱਜ ਸੋਮਵਾਰ ਦੇ ਦਿਨ ਲੱਗ ਰਿਹਾ ਹੈ।
ਸੋਮਵਾਰ ਦਾ ਦਿਨ ਚੰਦਰਦੇਵ ਦਾ ਦਿਨ ਮੰਨਿਆ ਜਾਂਦਾ ਹੈ।ਅਜਿਹੇ ‘ਚ ਇਸ ਗ੍ਰਹਿਣ ਦਾ ਮਹੱਤਵ ਵੱਧ ਜਾਂਦਾ ਹੈ।ਅੱਜ ਲੱਗਣ ਵਾਲਾ ਚੰਦਰ ਗ੍ਰਹਿਣ ਇੱਕ ਪ੍ਰਛਾਵਾਂ ਗ੍ਰਹਿਣ ਹੈ।ਸ਼ਸ਼ਤਰਾਂ ‘ਚ ਪਰਛਾਵਾਂ ਚੰਦਰ ਗ੍ਰਹਿਣ ਨੂੰ ਗ੍ਰਹਿਣ ਨਹੀਂ ਮੰਨਿਆ ਜਾਂਦਾ ਹੈ।ਇਸ ਲਈ ਗ੍ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਕੰਮਾਂ ‘ਤੇ ਪਾਬੰਦੀ ਹੋਵੇਗੀ।ਹਾਲਾਂਕਿ ਨਕਸ਼ੱਤਰ ਅਤੇ ਰਾਸ਼ੀ ‘ਚ ਲੱਗਣ ਦਾ ਅਸਰ ਜਾਤਕਾਂ ‘ਤੇ ਜਰੂਰ ਪਵੇਗਾ।ਇਹ ਗ੍ਰਹਿਣ ਬ੍ਰਿਸ਼ ਰਾਸ਼ੀ ‘ਚ ਲੱਗੇਗਾ ਇਸ ਲਈ ਬ੍ਰਿਸ਼ ਰਾਸ਼ੀ ਦੇ ਜਾਤਕਾਂ ਨੂੰ ਗ੍ਰਹਿਣ ਕਾਲ ਦੌਰਾਨ ਕੁਝ ਪ੍ਰੇਸ਼ਾਨੀਆਂ ਤੋਂ ਗੁਜ਼ਰਨਾ ਪੈ ਸਕਦਾ ਹੈ।ਗ੍ਰਹਿਣ ਕਾਲ ਦੌਰਾਨ ਬ੍ਰਿਸ਼ ਰਾਸ਼ੀ ਦੇ ਜਾਤਕਾਂ ਨੂੰ ਕੁਝ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਪੈਣਗੀਆਂ।ਸਾਲ 2020 ‘ਚ ਕੁੱਲ 4 ਚੰਦਰ ਗ੍ਰਹਿਣ ਲੱਗੇ ਹਨ।ਪਹਿਲਾ ਚੰਦਰ ਗ੍ਰਹਿਣ 10 ਜਨਵਰੀ, ਦੂਜਾ 5 ਜੂਨ, ਤੀਜਾ 5 ਜੁਲਾਈ, ਅਤੇ ਚੌਥਾ 30 ਨਵੰਬਰ ਨੂੰ ਭਾਵ ਅੱਜ ਲੱਗਾ ਹੈ।
ਇਹ ਵੀ ਦੇਖੋ:ਕਿਸਾਨੀ ਸੰਘਰਸ਼ ਨੂੰ ਲੱਗਿਆ ਧੱਕਾ, Delhi ਤੋਂ ਇਕ ਹੋਰ ਕਿਸਾਨ ਦੀ ਹੋਈ ਮੌਤ